Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Saturday, 03 Oct 2026 | 9:37 pm

+91 90915 01313 , +91 90916 01313

punjabbanni@gmail.com
punjabbani@yahoo.com

ਸ੍ਰੀ ਰਾਮ ਮੰਦਿਰ ਅਤੇ ਪ੍ਰਾਣ ਪ੍ਰਤਿਸ਼ਠਾ ਦੇ ਇੱਕ ਸਾਲ ਪੂਰਾ ਹੋਣ ਤੇ ਲਗਿਆ ਲੰਗਰ : ਧੀਰਜ ਚਲਾਣਾ

ਸ੍ਰੀ ਰਾਮ ਮੰਦਿਰ ਅਤੇ ਪ੍ਰਾਣ ਪ੍ਰਤਿਸ਼ਠਾ ਦੇ ਇੱਕ ਸਾਲ ਪੂਰਾ ਹੋਣ ਤੇ ਲਗਿਆ ਲੰਗਰ : ਧੀਰਜ ਚਲਾਣਾ

ਸ੍ਰੀ ਰਾਮ ਮੰਦਿਰ ਅਤੇ ਪ੍ਰਾਣ ਪ੍ਰਤਿਸ਼ਠਾ ਦੇ ਇੱਕ ਸਾਲ ਪੂਰਾ ਹੋਣ ਤੇ ਲਗਿਆ ਲੰਗਰ : ਧੀਰਜ ਚਲਾਣਾ
ਜੈ ਇੰਦਰ ਕੌਰ ਅਤੇ ਮੇਅਰ ਗੋਗੀਆ ਨੇ ਲੰਗਰ ਚ ਕੀਤੀ ਸੇਵਾ
ਪਟਿਆਲਾ : ਅਯੁਧਿਆ ਵਿਖੇ ਸ੍ਰੀ ਰਾਮ ਮੰਦਿਰ ਅਤੇ ਪ੍ਰਾਣ ਪ੍ਰਤਿਸ਼ਠਾ ਦੇ ਇੱਕ ਸਾਲ ਪੂਰਾ ਹੋਣ ਤੇ ਸਮਾਜ ਸੇਵਕ ਧੀਰਜ ਚਲਾਣਾ, ਦਿਵਿਆ ਸ਼ਰਮਾ ਅਤੇ ਟੀਮ ਵੱਲੋਂ ਛੋਟੀ ਬਾਂਰਾਂਦਰੀ ਵਿਖੇ ਆਲੂ ਪੂਰੀ ਅਤੇ ਦੇਸੀ ਘਿਓ ਦੇ ਪ੍ਰਸ਼ਾਦ ਦਾ ਅਤੁੱਟ ਲੰਗਰ ਵਰਤਾਇਆ । ਇਸ ਮੌਕੇ ਵਿਸ਼ੇਸ਼ ਤੌਰ ਤੇ ਭਾਜਪਾ ਮਹਿਲਾ ਮੋਰਚਾ ਪੰਜਾਬ ਦੀ ਪ੍ਰਧਾਨ ਬੀਬਾ ਜੈ ਇੰਦਰ ਕੌਰ, ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਸਮੇਤ ਹੋਰ ਸ਼ਖਸ਼ੀਅਤਾਂ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਅਤੇ ਲੰਗਰ ਵਿੱਚ ਸੇਵਾ ਵੀ ਕੀਤੀ। ਇਸ ਮੌਕੇ ਧੀਰਜ ਚਲਣਾ ਨੇ ਕਿਹਾ ਕਿ ਸ਼੍ਰੀ ਰਾਮ ਮੰਦਿਰ ਦੇ ਇੱਕ ਸਾਲ ਪੂਰਾ ਹੋਣ ਤੇ ਸਮੂਹ ਭਾਰਤੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਇਸੇ ਗੱਲ ਦਾ ਜਸ਼ਨ ਮਨਾਉਂਦੇ ਹੋਏ ਅੱਜ ਸਵਾਦਿਸ਼ਟ ਲੰਗਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਤਕਰੀਬਨ 1500 ਦੇ ਕਰੀਬ ਲੋਕਾਂ ਨੇ ਲੰਗਰ ਦਾ ਆਨੰਦ ਮਾਣਿਆ ਅਤੇ ਪ੍ਰਭੂ ਸ਼੍ਰੀ ਰਾਮ ਜੀ ਦੇ ਜੈਕਾਰੇ ਵੀ ਲਗਾਏ । ਇਸ ਮੌਕੇ ਹਰਿਆਣਾ ਸਰਕਾਰ ਦੇ ਓ. ਐਸ. ਡੀ ਡਾ. ਪ੍ਰਭਲੀਨ ਸਿੰਘ, ਵਿਜੇ ਕੂਕਾ, ਕੇ. ਕੇ. ਸਹਿਗਲ, ਸਚਿਨ ਸ਼ਰਮਾ, ਵਿਸ਼ਵਾਸ ਸੈਣੀ, ਅਵਤਾਰ ਸਿੰਘ ਅਰੋੜਾ, ਆਰ.ਕੇ ਮਹਿਤਾ, ਪੀ.ਡੀ ਗੁਪਤਾ, ਰਾਹੁਲ ਮਹਿਤਾ, ਪਰਮਿੰਦਰ ਸਿੰਘ ਡਾ.ਦੀਪਕ ਘਈ, ਪੁਨੀਤ ਸਿੰਘ ਵਧਵਾ, ਰਾਜੀਵ ਕੁਮਾਰ ਸੀ.ਏ, ਅਮਰਨਾਥ ਸਿੰਗਲਾ, ਰਾਜੀਵ ਗਰਗ, ਸੀ. ਐਮ. ਮਿੱਤਲ, ਬੋਬੀ ਕੰਮਪਾਨੀ, ਵਿਜੈ ਗੋਇਲ, ਮਨਪ੍ਰੀਤ ਸਿੰਘ, ਹਰਮਨਦੀਪ ਕੌਰ, ਸੁਭਾਸ਼ ਬਾਂਗਾ, ਸਤਵਿੰਦਰ ਸਿੰਘ, ਪਵਨ ਸ਼ਰਮਾ. ਰਮਾ ਸ਼ਰਮਾ, ਇੰਜੀ. ਜਤਿੰਦਰ ਸਿੰਘ, ਜਸਵਿੰਦਰ ਜੁਲਕਾ ਆਦਿ ਹਾਜ਼ਰ ਸਨ ।

Advertisement
Advertisement
Advertisement
Advertisement
Scroll to Top