ਹਰਿਆਣਾ ਰੋਡਵੇਜ਼ ਦੀ ਪੁਲਸ ਮੁਲਾਜਮ ਦੇ ਰਾਜਸਥਾਨ ਰੋਡਵੇਜ਼ ਦੀ ਬਸ ਵਿਚ ਟਿਕਟ ਨੂੰ ਲੈ ਕੇ ਹੋਏ ਵਿਵਾਦ ਦੇ ਚਲਦਿਆਂ ਹਰਿਆਣਾ ਤੇ ਰਾਜਸਥਾਨ ਵਲੋਂ ਇਕ ਦੂਸਰੇ ਦੇ ਸੂਬੇ ਦੀਆਂ ਬਸਾਂ ਦੇ ਚਲਾਨ ਕੱਟਣੇ ਨੇ ਪਕੜੀ ਰਫ਼ਤਾਰ

ਹਰਿਆਣਾ ਰੋਡਵੇਜ਼ ਦੀ ਪੁਲਸ ਮੁਲਾਜਮ ਦੇ ਰਾਜਸਥਾਨ ਰੋਡਵੇਜ਼ ਦੀ ਬਸ ਵਿਚ ਟਿਕਟ ਨੂੰ ਲੈ ਕੇ ਹੋਏ ਵਿਵਾਦ ਦੇ ਚਲਦਿਆਂ ਹਰਿਆਣਾ ਤੇ ਰਾਜਸਥਾਨ ਵਲੋਂ ਇਕ ਦੂਸਰੇ ਦੇ ਸੂਬੇ ਦੀਆਂ ਬਸਾਂ ਦੇ ਚਲਾਨ ਕੱਟਣੇ ਨੇ ਪਕੜੀ ਰਫ਼ਤਾਰ
ਚੰਡੀਗੜ੍ਹ : ਰਾਜਸਥਾਨ ਰੋਡਵੇਜ਼ ‘ਤੇ ਸਫ਼ਰ ਕਰ ਰਹੀ ਹਰਿਆਣਾ ਦੀ ਮਹਿਲਾ ਪੁਲਿਸ ਮੁਲਾਜ਼ਮ ਤੋਂ ਕਿਰਾਏ ਦੀ ਮੰਗ ਤੋਂ ਬਾਅਦ ਵਿਵਾਦ ਸ਼ੁਰੂ ਹੋ ਗਿਆ ਅਤੇ ਇਸ ਨੂੰ ਲੈ ਕੇ ਬਹਿਸ ਹੋ ਗਈ । ਦਰਅਸਲ ਮਹਿਲਾ ਪੁਲਿਸ ਮੁਲਾਜ਼ਮ ਕਿਰਾਇਆ ਨਹੀਂ ਦੇ ਰਹੀ ਸੀ । ਉਸ ਨੇ ਦੱਸਿਆ ਕਿ ਬੱਸ ਵਿੱਚ ਪੁਲਿਸ ਦਾ ਕਿਰਾਇਆ ਮੁਫ਼ਤ ਹੈ । ਇਸ ‘ਤੇ ਕੰਡਕਟਰ ਨੇ ਕਿਹਾ ਸੀ ਕਿ 50 ਰੁਪਏ ਦੀ ਟਿਕਟ ਲੈਣੀ ਪਵੇਗੀ । ਇਸ ਤੋਂ ਬਾਅਦ ਦੋਵਾਂ ‘ਚ ਬਹਿਸ ਹੋ ਗਈ। ਔਰਤ ਦਾ ਕਹਿਣਾ ਹੈ ਕਿ ਸਟਾਫ਼ ਹੈ ਅਤੇ ਉਹ ਟਿਕਟ ਦਾ ਭੁਗਤਾਨ ਨਹੀਂ ਕਰੇਗੀ ਅਤੇ ਨਾ ਹੀ ਬੱਸ ਤੋਂ ਹੇਠਾਂ ਉਤਰੇਗੀ । ਰਾਜਸਥਾਨ ਵਿਚ ਹਰਿਆਣਾ ਰੋਡਵੇਜ਼ ਦੀਆਂ 26 ਬੱਸਾਂ ਦੇ ਚਲਾਨ ਕੱਟੇ ਗਏ ਹਨ। ਇਸ ਕਾਰਵਾਈ ਨੂੰ ਹਰਿਆਣਾ ‘ਚ ਰਾਜਸਥਾਨ ਰੋਡਵੇਜ਼ ਦੀਆਂ ਬੱਸਾਂ ਉਤੇ ਲਗਾਏ ਜਾ ਰਹੇ ਜੁਰਮਾਨਿਆਂ ਦੇ ਜਵਾਬ ਵਜੋਂ ਦੇਖਿਆ ਜਾ ਰਿਹਾ ਹੈ । ਦੋਵਾਂ ਰਾਜਾਂ ਵਿੱਚ ਚਲਾਨ ਕੱਟਣ ਦੀ ਪ੍ਰਕਿਰਿਆ ਤੇਜ਼ ਰਫ਼ਤਾਰ ਨਾਲ ਚੱਲ ਰਹੀ ਹੈ ਅਤੇ ਇਸ ਦੌਰਾਨ ਬੱਸਾਂ ਨੂੰ ਘੰਟਿਆਂਬੱਧੀ ਖੜ੍ਹੀਆਂ ਰੱਖਿਆ ਜਾ ਰਿਹਾ ਹੈ । ਇਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਦੱਸਿਆ ਜਾ ਰਿਹਾ ਹੈ ਕਿ ਪਿਛਲੇ 3 ਦਿਨਾਂ ‘ਚ ਹਰਿਆਣਾ ‘ਚ ਰਾਜਸਥਾਨ ਰੋਡਵੇਜ਼ ਦੀਆਂ 90 ਬੱਸਾਂ ਦੇ ਚਲਾਨ ਕੱਟੇ ਗਏ ਹਨ। ਅਜਿਹੀ ਹੀ ਕਾਰਵਾਈ ਹੁਣ ਰਾਜਸਥਾਨ ਵਿੱਚ ਵੀ ਕੀਤੀ ਜਾ ਰਹੀ ਹੈ, ਜਿੱਥੇ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਦੇ ਚਲਾਨ ਕੀਤੇ ਜਾ ਰਹੇ ਹਨ । ਇਸ ਨੂੰ ਬਦਲੇ ਦੀ ਕਾਰਵਾਈ ਵੀ ਦੱਸਿਆ ਗਿਆ ਹੈ । ਸਿੰਧੀ ਕੈਂਪ ਵਿਖੇ ਹਰਿਆਣਾ ਰੋਡਵੇਜ਼ ਦੀਆਂ 9 ਬੱਸਾਂ ਦੇ ਚਲਾਨ ਅਤੇ ਸੜਵਾ ਮੋੜ ਵਿਖੇ 17 ਬੱਸਾਂ ਦੇ ਚਲਾਨ ਕੀਤੇ ਗਏ । ਇੱਕ ਕੰਡਕਟਰ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਉਹ ਕਹਿ ਰਿਹਾ ਹੈ ਕਿ ਰਾਜਸਥਾਨ ਪੁਲਿਸ ਗੈਰ ਕਾਨੂੰਨੀ ਢੰਗ ਨਾਲ ਚਲਾਨ ਜਾਰੀ ਕਰ ਰਹੀ ਹੈ, ਇਹ ਬਦਲੇ ਦੀ ਕਾਰਵਾਈ ਹੈ । ਕੰਡਕਟਰ ਦਾ ਕਹਿਣਾ ਹੈ ਕਿ ਰਾਜਸਥਾਨ ਪੁਲਿਸ ਉਨ੍ਹਾਂ ਨੂੰ ਤੰਗ ਕਰਨ ਲਈ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਅਜਿਹਾ ਪਹਿਲਾਂ ਨਹੀਂ ਹੁੰਦਾ ਸੀ । ਜੇਕਰ ਬੱਸਾਂ ‘ਚ 2-4 ਵੱਧ ਸਵਾਰੀਆਂ ਹੁੰਦੀਆਂ ਤਾਂ ਚਲਾਨ ਨਹੀਂ ਹੋਣਾ ਸੀ, ਪਰ ਹੁਣ ਜਵਾਬੀ ਕਾਰਵਾਈ ਕੀਤੀ ਜਾ ਰਹੀ ਹੈ ।
ਦੱਸਿਆ ਜਾ ਰਿਹਾ ਹੈ ਕਿ ਰਾਜਸਥਾਨ ਰੋਡਵੇਜ਼ ‘ਤੇ ਸਫ਼ਰ ਕਰ ਰਹੀ ਹਰਿਆਣਾ ਦੀ ਮਹਿਲਾ ਪੁਲਿਸ ਮੁਲਾਜ਼ਮ ਤੋਂ ਕਿਰਾਏ ਦੀ ਮੰਗ ਤੋਂ ਬਾਅਦ ਵਿਵਾਦ ਸ਼ੁਰੂ ਹੋ ਗਿਆ ਅਤੇ ਇਸ ਨੂੰ ਲੈ ਕੇ ਬਹਿਸ ਹੋ ਗਈ। ਦਰਅਸਲ ਮਹਿਲਾ ਪੁਲਿਸ ਮੁਲਾਜ਼ਮ ਕਿਰਾਇਆ ਨਹੀਂ ਦੇ ਰਹੀ ਸੀ। ਉਸ ਨੇ ਦੱਸਿਆ ਕਿ ਬੱਸ ਵਿੱਚ ਪੁਲਿਸ ਦਾ ਕਿਰਾਇਆ ਮੁਫ਼ਤ ਹੈ। ਇਸ ‘ਤੇ ਕੰਡਕਟਰ ਨੇ ਕਿਹਾ ਸੀ ਕਿ 50 ਰੁਪਏ ਦੀ ਟਿਕਟ ਲੈਣੀ ਪਵੇਗੀ। ਇਸ ਤੋਂ ਬਾਅਦ ਦੋਵਾਂ ‘ਚ ਬਹਿਸ ਹੋ ਗਈ। ਔਰਤ ਦਾ ਕਹਿਣਾ ਹੈ ਕਿ ਸਟਾਫ਼ ਹੈ ਅਤੇ ਉਹ ਟਿਕਟ ਦਾ ਭੁਗਤਾਨ ਨਹੀਂ ਕਰੇਗੀ ਅਤੇ ਨਾ ਹੀ ਬੱਸ ਤੋਂ ਹੇਠਾਂ ਉਤਰੇਗੀ ।
