Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Wednesday, 19 Aug 2026 | 10:56 pm

+91 90915 01313 , +91 90916 01313

punjabbanni@gmail.com
punjabbani@yahoo.com

ਹਰਿਆਣਾ ਦੇ ਰੋਹਤਕ ਤੋਂ ਬਹਾਦਰਗੜ੍ਹ ਜਾ ਰਹੀ ਟਰੇਨ `ਚ ਲਿਜਾਏ ਜਾ ਰਹੇ ਸਲਫਰ-ਪੋਟਾਸ਼ `ਚ ਅੱਗ ਲੱਗਣ ਕਾਰਨ ਵਾਪਰਿਆ ਹਾਦਸਾ

ਹਰਿਆਣਾ ਦੇ ਰੋਹਤਕ ਤੋਂ ਬਹਾਦਰਗੜ੍ਹ ਜਾ ਰਹੀ ਟਰੇਨ `ਚ ਲਿਜਾਏ ਜਾ ਰਹੇ ਸਲਫਰ-ਪੋਟਾਸ਼ `ਚ ਅੱਗ ਲੱਗਣ ਕਾਰਨ ਵਾਪਰਿਆ ਹਾਦਸਾ

ਹਰਿਆਣਾ ਦੇ ਰੋਹਤਕ ਤੋਂ ਬਹਾਦਰਗੜ੍ਹ ਜਾ ਰਹੀ ਟਰੇਨ `ਚ ਲਿਜਾਏ ਜਾ ਰਹੇ ਸਲਫਰ-ਪੋਟਾਸ਼ `ਚ ਅੱਗ ਲੱਗਣ ਕਾਰਨ ਵਾਪਰਿਆ ਹਾਦਸਾ
ਹਰਿਆਣਾ : ਹਰਿਆਣਾ ਦੇ ਰੋਹਤਕ ਤੋਂ ਬਹਾਦਰਗੜ੍ਹ ਜਾ ਰਹੀ ਟਰੇਨ `ਚ ਜ਼ੋਰਦਾਰ ਧਮਾਕਾ ਹੋਇਆ । ਇਹ ਧਮਾਕਾ ਟਰੇਨ `ਚ ਲਿਜਾਏ ਜਾ ਰਹੇ ਸਲਫਰ-ਪੋਟਾਸ਼ `ਚ ਅੱਗ ਲੱਗਣ ਕਾਰਨ ਹੋਇਆ। ਧਮਾਕੇ ਤੋਂ ਬਾਅਦ ਟਰੇਨ ਦੀ ਬੋਗੀ ਨੂੰ ਅੱਗ ਲੱਗ ਗਈ । ਇਸ ਤੋਂ ਬਚਣ ਲਈ ਚਾਰ ਯਾਤਰੀਆਂ ਨੇ ਚੱਲਦੀ ਟਰੇਨ ਤੋਂ ਛਾਲ ਮਾਰ ਦਿੱਤੀ ਅਤੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ । ਅੱਗ ਵਿੱਚ ਚਾਰ ਹੋਰ ਯਾਤਰੀਆਂ ਦੇ ਝੁਲਸ ਜਾਣ ਦੀ ਖ਼ਬਰ ਹੈ । ਇਹ ਹਾਦਸਾ ਸਾਂਪਲਾ ਸਟੇਸ਼ਨ `ਤੇ ਵਾਪਰਿਆ। ਸੂਚਨਾ ਮਿਲਣ `ਤੇ ਜੀ. ਆਰ. ਪੀ. ਅਤੇ ਆਰ. ਪੀ. ਐਫ. ਨੇ ਮੌਕੇ `ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਪੁਲਸ ਮੁਤਾਬਕ ਇਹ ਟਰੇਨ ਰੋਹਤਕ ਸਟੇਸ਼ਨ ਤੋਂ ਸ਼ਾਮ 4.20 ਵਜੇ ਰਵਾਨਾ ਹੋਈ ਸੀ । ਜਿਵੇਂ ਹੀ ਇਹ ਟਰੇਨ ਸਾਂਪਲਾ ਸਟੇਸ਼ਨ ਤੋਂ ਰਵਾਨਾ ਹੋਈ ਤਾਂ ਅਚਾਨਕ ਧਮਾਕਾ ਹੋਇਆ ਅਤੇ ਬੋਗੀ ਨੂੰ ਅੱਗ ਲੱਗ ਗਈ। ਪੁਲਿਸ ਮੁਤਾਬਕ ਇਸ ਟਰੇਨ ਵਿੱਚ ਵਿਅਕਤੀ ਦੀਵਾਲੀ ਮੌਕੇ ਵੇਚਣ ਲਈ ਸਲਫਰ ਪੋਟਾਸ਼ ਲੈ ਕੇ ਜਾ ਰਿਹਾ ਸੀ । ਇਹ ਵਿਸਫੋਟਕ ਚੀਜ਼ ਸੀਟ ਦੇ ਉੱਪਰ ਲੱਗੇ ਸਮਾਨ ਰੈਕ `ਤੇ ਰੱਖੀ ਹੋਈ ਸੀ। ਧਮਾਕੇ ਅਤੇ ਅੱਗ ਦੀ ਆਵਾਜ਼ ਨੂੰ ਦੇਖ ਕੇ ਟਰੇਨ ਦੀ ਬੋਗੀ `ਚ ਬੈਠੇ ਯਾਤਰੀਆਂ `ਚ ਦਹਿਸ਼ਤ ਫੈਲ ਗਈ।ਚੱਲਦੀ ਟਰੇਨ `ਚੋਂ ਚਾਰ ਯਾਤਰੀਆਂ ਨੇ ਛਾਲ ਮਾਰ ਦਿੱਤੀ। ਇਹ ਚਾਰੇ ਸਵਾਰੀਆਂ ਗੰਭੀਰ ਜ਼ਖ਼ਮੀ ਹੋ ਗਈਆਂ ਹਨ। ਅਚਾਨਕ ਹੋਏ ਧਮਾਕੇ ਅਤੇ ਅੱਗ ਕਾਰਨ ਚਾਰ ਹੋਰ ਯਾਤਰੀ ਬੁਰੀ ਤਰ੍ਹਾਂ ਨਾਲ ਝੁਲਸ ਗਏ। ਜੀਆਰਪੀ ਨੇ ਇਨ੍ਹਾਂ ਸਾਰੇ ਯਾਤਰੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ । ਟਰੇਨ `ਚ ਬੈਠੇ ਯਾਤਰੀ ਰੋਹਤਕ ਰੇਲਵੇ ਸਟੇਸ਼ਨ ਤੋਂ ਬਹਾਦਰਗੜ੍ਹ ਜਾਣ ਲਈ ਸ਼ਾਮ 4.20 ਵਜੇ ਟਰੇਨ `ਚ ਸਵਾਰ ਹੋਏ ਸਨ । ਰੇਲਗੱਡੀ ਸੈਪਲਾ ਰੇਲਵੇ ਸਟੇਸ਼ਨ `ਤੇ ਰੁਕੀ ਅਤੇ ਜਿਵੇਂ ਹੀ ਇਹ ਬਹਾਦਰਗੜ੍ਹ ਲਈ ਰਵਾਨਾ ਹੋਈ ਤਾਂ ਅਚਾਨਕ ਧਮਾਕਾ ਹੋ ਗਿਆ ਅਤੇ ਅੱਗ ਲੱਗ ਗਈ। ਇਸ ਵਿੱਚ ਕਿਸੇ ਨੂੰ ਉਭਰਨ ਦਾ ਮੌਕਾ ਵੀ ਨਹੀਂ ਮਿਲਿਆ । ਖੁਸ਼ਕਿਸਮਤੀ ਇਹ ਰਹੀ ਕਿ ਡਰਾਈਵਰ ਨੇ ਤੁਰੰਤ ਟਰੇਨ ਰੋਕ ਦਿੱਤੀ । ਹਾਲਾਂਕਿ ਇਸ ਸਮੇਂ ਤੱਕ ਚਾਰ ਯਾਤਰੀ ਟਰੇਨ ਤੋਂ ਛਾਲ ਮਾਰ ਚੁੱਕੇ ਸਨ । ਯਾਤਰੀਆਂ ਅਨੁਸਾਰ ਰੈਕ ਵਿੱਚ ਸਲਫਰ ਪੋਟਾਸ਼ ਤੋਂ ਇਲਾਵਾ ਕੁਝ ਲੋਹੇ ਦੇ ਔਜ਼ਾਰ ਵੀ ਰੱਖੇ ਹੋਏ ਸਨ ।

Advertisement
Advertisement
Advertisement
Advertisement
Scroll to Top