Breaking News ਏਅਰ ਇੰਡੀਆ ਦੇ ਯਾਤਰੀ ਕੀਤੀ ਰਾਸ਼ਟਰੀ ਰਾਜਧਾਨੀ ਤੋਂ ਨਿਊਯਾਰਕ ਜਾਣ ਵਾਲੇ ਜਹਾਜ਼ `ਚ ਪਰੋਸੇ ਗਏ `ਆਮਲੇਟ` `ਚ ਕਾਕਰੋਚ ਮਿਲਣ ਦੀ ਸ਼ਿਕਾਇਤਮੰੁਬਈ ਪੁਲਸ ਕੀਤੀ ਕੇਂਦਰੀ ਏਜੰਸੀਆਂ ਤੋਂ ਅੱਤਵਾਦੀ ਹਮਲੇ ਦੀ ਧਮਕੀ ਮਿਲਣ ਤੋੋਂ ਬਾਅਦ ਪੂਰੇ ਸ਼ਹਿਰ ਵਿਚ ਸੁਰੱਖਿਆ ਸਖ਼ਤ ਮੁੰਬਈ : ਮੁੰਬਈ ਪੁਲਸ ਨੂੰ ਕੇਂਦਰੀ ਏਜੰਸੀਆਂ ਤੋਂ ਅੱਤਵਾਦੀ ਹਮਲੇ ਦੀ ਧਮਕੀ ਮਿਲਣ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਸ਼ਹਿਰ ਦੇ ਸਿੱਧੀਵਿਨਾਇਕ ਮੰਦਰ ਸਮੇਤ ਧਾਰਮਿਕ ਸਥਾਨਾਂ ਅਤੇ ਹੋਰ ਭੀੜ-ਭੜੱਕੇ ਵਾਲੇ ਸਥਾਨਾਂ ‘ਤੇ ਸੁਰੱਖਿਆ ਦੇ ਪ੍ਰਬੰਧ ਸਖ਼ਤ ਕੀਤੇ ਗਏ ਹਨ। ਮੰਦਰ ਦੇ ਟਰੱਸਟੀ ਰਾਜਾ ਰਾਮ ਦੇਸ਼ਮੁਖ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਪੁਲਸ ਤੋਂ ਹਦਾਇਤਾਂ ਮਿਲੀਆਂ ਸਨ।ਜਿ਼ਕਰਯੋਗ ਹੈ ਕਿ ਬੀਤੇ ਦਿਨੀਂ ਇਕ ਮੌਕ ਡਰਿੱਲ ਵੀ ਕਰਵਾਈ ਗਈ ਸੀ। ਮੁੰਬਈ ਪੁਲਸ ਸੂਤਰਾਂ ਨੇ ਦੱਸਿਆ ਕਿ ਸ਼ਹਿਰ ਦੇ ਸਾਰੇ ਮੰਦਰਾਂ ਨੂੰ ਚੌਕਸ ਰਹਿਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਸੂਚਨਾ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਮੁੰਬਈ ਪੁਲਸ ਦੇ ਹਵਾਲੇ ਨਾਲ ਕਿਹਾ ਕਿ ਸਾਰੇ ਮੰਦਰਾਂ ਨੂੰ ਅਲਰਟ ਰਹਿਣ ਅਤੇ ਕਿਸੇ ਵੀ ਅਸਾਧਾਰਨ ਗਤੀਵਿਧੀ ਦੀ ਰਿਪੋਰਟ ਕਰਨ ਲਈ ਕਿਹਾ ਗਿਆ ਹੈ। ਏ. ਐਨ. ਆਈ. ਦੀ ਰਿਪੋਰਟ ਦੇ ਅਨੁਸਾਰ ਅਧਿਕਾਰੀਆਂ ਨੇ ਕਿਹਾ ਕਿ ਮੁੰਬਈ ਪੁਲਿਸ ਨੇ ਸ਼ੁੱਕਰਵਾਰ ਨੂੰ ਆਪਣੀ ਸੁਰੱਖਿਆ ਤਿਆਰੀਆਂ ਦੀ ਜਾਂਚ ਕਰਨ ਲਈ ਸ਼ਹਿਰ ਅਤੇ ਇਸਦੇ ਉਪਨਗਰਾਂ ਵਿੱਚ ਵੱਖ-ਵੱਖ ਥਾਵਾਂ ‘ਤੇ ਸੁਰੱਖਿਆ ਮੌਕ ਡਰਿੱਲ ਆਯੋਜਿਤ ਕੀਤੇ। ਜਿਨ੍ਹਾਂ ਖੇਤਰਾਂ ਵਿੱਚ ਮੌਕ ਡਰਿੱਲ ਕਰਵਾਈ ਗਈ, ਉਨ੍ਹਾਂ ਵਿੱਚ ਭਾਊਚਾ ਢੱਕਾ ਅਤੇ ਬਰਕਤ ਅਲੀ ਰੋਡ, ਜ਼ਵੇਰੀ ਬਾਜ਼ਾਰ ਖੇਤਰ ਸ਼ਾਮਲ ਹਨ। ਪੁਲਿਸ ਨੇ ਦੱਸਿਆ ਕਿ ਅੱਜ ਸ਼ਾਮ 5 ਤੋਂ 8 ਵਜੇ ਦੇ ਵਿਚਕਾਰ ਜੁਹੂ ਦੇ ਇਸਕੋਨ ਮੰਦਿਰ ਵਿੱਚ ਇਸੇ ਤਰ੍ਹਾਂ ਦੀ ਇੱਕ ਹੋਰ ਮੌਕ ਡਰਿੱਲ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਪੁਲਸ ਫੋਰਸ ਦੀ ਸੁਰੱਖਿਆ ਤਿਆਰੀਆਂ, ਜਵਾਬ ਦੇਣ ਵਿੱਚ ਲੱਗੇ ਸਮੇਂ ਆਦਿ ਪਹਿਲੂਆਂ ਦੀ ਜਾਂਚ ਕੀਤੀ ਗਈ ।ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਨੂੰ ਕੇ ਫੋਰਟਿਸ ਹਸਪਤਾਲ ਮੋਹਾਲੀ ਬੁਲੇਟਿਨ ਜਾਰੀਸਿੰਚਾਈ ਲਈ ਪਾਣੀ ਅਲਾਟ ਕਰਨ ਬਦਲੇ 20,000 ਰੁਪਏ ਰਿਸ਼ਵਤ ਲੈਂਦਾ ਨਹਿਰੀ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂਲੜਕੀ ਦੇ ਪਰਿਵਾਰ ਵਲੋਂ ਪ੍ਰੇਮ ਵਿਆਹ ਕਰਵਾਉਣ ਵਾਲੇ ਨੌਜਵਾਨ ਦਾ ਕੀਤਾ ਕਤਲਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਕੂੜਾ ਡੰਪ ਦੀ ਚਾਰਦੀਵਾਰੀਪਰਾਲੀ ਸਾੜਨ ਤੇ ਪੰਜਾਬ ਸਰਕਾਰ ਨੇ 28 ਕਿਸਾਨਾਂ ਖਿ਼ਲਾਫ਼ ਰੈੱਡ ਐਂਟਰੀਆਂ ਦੇ ਨਾਲ ਨਾਲ ਪੰਜ ਖਿਲਾਫ਼ ਕੇਸ ਦਰਜ ਕਰਦਿਆਂ ਕਿਸਾਨਾਂ ਨੂੰ ਕੀਤਾ 1 ਲੱਖ 5 ਹਜ਼ਾਰ ਰੁਪਏ ਦਾ ਜੁਰਮਾਨਾਅੱਜ ਦਿੱਲੀ ਵਿਧਾਨ ਸਭਾ ਨੂੰ ਸੰਬੋਧਨ ਕਰਨਗੇ ਅਰਵਿੰਦ ਕੇਜਰੀਵਾਲ

ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਹੋਏ ਦਿਲਚਸਪ ਮੁਕਾਬਲੇ

ਦੁਆਰਾ: Punjab Bani ਪ੍ਰਕਾਸ਼ਿਤ :Saturday, 28 September, 2024, 05:09 PM

ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਹੋਏ ਦਿਲਚਸਪ ਮੁਕਾਬਲੇ
-ਕੌਮਾਂਤਰੀ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਹਿੱਸਾ ਲੈ ਰਹੇ ਖਿਡਾਰੀਆਂ ਦੀ ਕੀਤੀ ਹੌਸਲਾ ਅਫ਼ਜ਼ਾਈ
ਪਟਿਆਲਾ, 28 ਸਤੰਬਰ : ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਦੇ ਚੱਲ ਰਹੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਅੱਜ ਖੋ-ਖੋ, ਬਾਸਕਟਬਾਲ, ਲਾਅਨ ਟੈਨਿਸ, ਫੁੱਟਬਾਲ, ਨੈੱਟਬਾਲ ਖੇਡਾਂ ਦੇ ਮੁਕਾਬਲੇ ਹੋਏ। ਉਨ੍ਹਾਂ ਦੱਸਿਆ ਕਿ ਅੱਜ ਛੇਵੇਂ ਦਿਨ ਦੀਆਂ ਖੇਡਾਂ ਵਿੱਚ ਇੰਟਰਨੈਸ਼ਨਲ ਖਿਡਾਰੀ ਸ. ਗੁਰਮੁਖ ਸਿੰਘ, ਇੰਟਰਨੈਸ਼ਨਲ ਕੁਸ਼ਤੀ ਖਿਡਾਰੀ ਅਤੇ ਸ. ਦਲਬਾਰਾ ਸਿੰਘ ਰਿਟਾ. ਅਸਿਸਟੈਂਟ ਡਾਇਰੈਕਟਰ ਐਸ.ਏ.ਆਈ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਲਾਅਨ ਟੈਨਿਸ ਗੇਮ ਵਿੱਚ ਮੈਡਲ ਜੇਤੂ ਖਿਡਾਰੀਆਂ ਨੂੰ ਮੈਡਲ ਪ੍ਰਦਾਨ ਕੀਤੇ ਅਤੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ । ਜ਼ਿਲ੍ਹਾ ਖੇਡ ਅਫ਼ਸਰ ਨੇ ਅੱਜ ਦੇ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੋ-ਖੋ:- ਅੰਡਰ-14 ਲੜਕੀਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਪਟਿਆਲਾ ਸ਼ਹਿਰੀ ਦੀ ਟੀਮ ਨੇ ਪਹਿਲਾ ਘਨੌਰ ਦੀ ਟੀਮ ਨੇ ਦੂਜਾ ਅਤੇ ਸਮਾਣਾ/ਪਾਤੜਾਂ ਦੀਆਂ ਟੀਮਾਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਤਰ੍ਹਾਂ ਅੰਡਰ-17 ਵਿੱਚ ਘਨੌਰ ਦੀ ਟੀਮ ਨੇ ਪਹਿਲਾ ਪਟਿਆਲਾ ਸ਼ਹਿਰੀ ਨੇ ਦੂਜਾ ਪਟਿਆਲਾ ਦਿਹਾਤੀ/ਪਾਤੜਾਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਅਤੇ ਅੰਡਰ-21 ਵਿੱਚ ਘਨੌਰ ਦੀ ਟੀਮ ਨੇ ਪਹਿਲਾ ਭੁਨਰਹੇੜੀ ਨੇ ਦੂਜਾ ਅਤੇ ਪਟਿਆਲਾ ਸ਼ਹਿਰੀ/ਪਾਤੜਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਲੜਕਿਆਂ ਦੇ ਮੁਕਾਬਲਿਆਂ ਵਿੱਚ ਪਾਤੜਾਂ-ਏ ਦੀ ਟੀਮ ਨੇ ਪਹਿਲਾ ਪਟਿਆਲਾ ਦਿਹਾਤੀ ਨੇ ਦੂਜਾ ਸਨੌਰ/ਪਾਤੜਾਂ -ਬੀ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਬਾਸਕਟਬਾਲ 21-30 ਉਮਰ ਵਰਗ ਦੇ ਮੁਕਾਬਲੇ ਵਿੱਚ ਪੋਲੋ ਬਲੀਅਰਸ ਦੀ ਟੀਮ ਨੇ ਗੁਰੂਕੁਲ ਦੀ ਟੀਮ ਨੂੰ 93-88 ਦੇ ਫ਼ਰਕ ਨਾਲ ਹਰਾ ਕਿ ਜਿੱਤ ਹਾਸਲ ਕੀਤੀ। ਲਾਅਨ ਟੈਨਿਸ:-ਅੰਡਰ-21 ਲੜਕੀਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਪ੍ਰਬਲੀਨ ਕੌਰ ਨੇ ਪਹਿਲਾ ਹਾਸ਼ਾ ਧਾਲੀਵਾਲ ਨੇ ਦੂਰ ਸਰਗੁਨ ਸਿੰਘ ਨੇ ਤੀਜਾ ਅਤੇ ਏਕਮਜੋਤ ਨੇ ਚੌਥਾ ਸਥਾਨ ਪ੍ਰਾਪਤ ਕੀਤਾ।
ਇਸ ਤਰ੍ਹਾਂ ਅੰਡਰ-14 ਲੜਕਿਆਂ ਵਿੱਚ ਆਦੇਸ਼ਬੀਰ ਸਿੰਘ ਪਹਿਲਾ, ਅੰਸ਼ ਸ਼ਰਮਾ ਨੇ ਦੂਜਾ ਅਮਨਿੰਦਰ ਸਿੰਘ ਨੇ ਤੀਜਾ ਅਤੇ ਪ੍ਰਭਜੋਤ ਸਿੰਘ ਚੌਥਾ ਸਥਾਨ ਪ੍ਰਾਪਤ ਕੀਤਾ। ਇਸ ਤਰ੍ਹਾਂ ਅੰਡਰ-17 ਵਿੱਚ ਸਹਿਜਪ੍ਰੀਤ ਸਿੰਘ ਨੇ ਪਹਿਲਾ ਸਾਕੇਤ ਬਾਜੋਰੀਆ ਨੇ ਦੂਜਾ ਜਗਤੇਸ਼ਵਰ ਸਿੰਘ ਤੇ ਤੀਜਾ ਅਤੇ ਅਭੀਨੀਤ ਵਰਮਾ ਨੇ ਚੌਥਾ ਸਥਾਨ ਪ੍ਰਾਪਤ ਕੀਤਾ।
ਫੁੱਟਬਾਲ ਅੰਡਰ-14 ਲੜਕਿਆਂ ਦੇ ਫਾਈਨਲ ਮੁਕਾਬਲੇ ਵਿੱਚ ਪੋਲੋ ਗਰਾਊਂਡ ਪਟਿਆਲਾ ਦੀ ਟੀਮ ਨੇ ਅਜ਼ਾਦ ਫੁੱਟਬਾਲ ਕਲੱਬ ਬਿਜਲੀ ਬੋਰਡ ਨੂੰ 6-1 ਦੇ ਫ਼ਰਕ ਨਾਲ ਹਰਾ ਕਿ ਪਹਿਲਾ ਸਥਾਨ ਪ੍ਰਾਪਤ ਕੀਤਾ ਕੀਤਾ ਅਤੇ ਸ਼ਾਨਦਾਰ ਜਿੱਤ ਹਾਸਲ ਕੀਤੀ । ਬਾਸਕਟਬਾਲ ਅੰਡਰ-21 ਲੜਕਿਆਂ ਦੇ ਮੁਕਾਬਲਿਆਂ ਵਿੱਚ ਮਲਟੀਪਰਪਜ਼ ਕੋਚਿੰਗ ਸੈਂਟਰ ਦੀ ਟੀਮ ਨੇ ਪੋਲੋ ਗਰਾਊਂਡ ਦੀ ਟੀਮ ਨੂੰ 55-34 ਦੇ ਫ਼ਰਕ ਨਾਲ ਹਰਾ ਕਿ ਪਹਿਲੇ ਸਥਾਨ ਤੇ ਰਹੀ।ਪੋਲੋ ਗਰਾਊਂਡ ਕੋਚਿੰਗ ਸੈਂਟਰ ਦੀ ਟੀਮ ਦੂਜੇ ਅਤੇ ਮਲਟੀਪਰਪਜ਼ ਸਕੂਲ ਤੀਜੇ ਸਥਾਨ ਤੇ ਰਹੇ।ਇਸੇ ਤਰ੍ਹਾਂ ਅੰਡਰ-17 ਵਿੱਚ ਮਲਟੀਪਰਪਜ਼ ਸਕੂਲ ਦੀ ਟੀਮ ਪਹਿਲੇ ਮਲਟੀ ਕੋਚਿੰਗ ਸੈਂਟਰ ਦੂਜੇ ਗੁਰੂਕੁਲ ਦੀ ਟੀਮ ਤੀਜੇ ਅਤੇ ਪੋਲੋ ਗਰਾਊਂਡ ਕੋਚਿੰਗ ਸੈਂਟਰ ਚੌਥੇ ਸਥਾਨ ਤੇ ਰਹੀ । ਨੈੱਟਬਾਲ ਅੰਡਰ-14 ਲੜਕੀਆਂ ਦੇ ਖੇਡ ਮੁਕਾਬਲਿਆਂ ਵਿੱਚ ਸ.ਸ.ਸ.ਸ ਤ੍ਰਿਪੜੀ ਦੀ ਟੀਮ ਨੇ ਪਹਿਲਾ ਸਥਾਨ ਸ.ਹ.ਸ ਦੂਜੇ ਸਥਾਨ ਪ੍ਰਾਪਤ ਕੀਤਾ।ਇਸ ਤਰ੍ਹਾਂ ਅੰਡਰ-17 ਵਿੱਚ ਸ.ਸ.ਸ.ਸ ਤ੍ਰਿਪੜੀ ਪਹਿਲਾ ਸਥਾਨ ਸ.ਸ.ਸ.ਸ ਮੋਹੀ ਖੁਰਦ ਦੂਜਾ ਦੂਜੇ ਸਥਾਨ ਪ੍ਰਾਪਤ ਕੀਤਾ।ਅੰਡਰ-21 ਵਿੱਚ ਸ.ਸ.ਸ.ਸ ਤ੍ਰਿਪੜੀ ਦੀ ਟੀਮ ਨੇ ਪਹਿਲਾ ਅਤੇ ਨੈੱਟਬਾਲ ਕਲੱਬ ਪਟਿਆਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।



Scroll to Top