Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 12:57 am

+91 90915 01313 , +91 90916 01313

punjabbanni@gmail.com
punjabbani@yahoo.com

ਨਾਭਾ ਫਿਜ਼ੀਕਲ ਅਕੈਡਮੀ ਵਿਖੇ ਕਰਵਾਈਆ ਗਈਆ ਖੇਡਾਂ

ਨਾਭਾ ਫਿਜ਼ੀਕਲ ਅਕੈਡਮੀ ਵਿਖੇ ਕਰਵਾਈਆ ਗਈਆ ਖੇਡਾਂ

ਨਾਭਾ ਫਿਜ਼ੀਕਲ ਅਕੈਡਮੀ ਵਿਖੇ ਕਰਵਾਈਆ ਗਈਆ ਖੇਡਾਂ
ਨਾਭਾ 15 ਸਤੰਬਰ : ਪੰਜਾਬ ਦੀ ਮਸ਼ਹੂਰ ਅਤੇ ਖ਼ਾਕੀ ਵਰਦੀਆਂ ਦੀ ਮਸ਼ੀਨ ਕਹੀ ਜਾਣ ਵਾਲੀ ਅਕੈਡਮੀ ਨਾਭਾ ਫਿਜ਼ੀਕਲ ਅਕੈਡਮੀ ਹਮੇਸ਼ਾ ਆਪਣੀਆਂ ਪ੍ਰਾਪਤੀਆਂ ਕਾਰਨ ਸੁਰਖੀਆਂ ਵਿੱਚ ਰਹਿੰਦੀ ਹੈ। ਅਕੈਡਮੀ ਦੇ ਸਰਪ੍ਰਸਤ ਅਤੇ ਕੋਚ ਕ੍ਰਿਸ਼ਨ ਸਿੰਘ ਨਾਭਾ ਨੇ ਦੱਸਿਆ ਕਿ ਨਾਭਾ ਫਿਜ਼ੀਕਲ ਅਕੈਡਮੀ ਵਿੱਚ ਤਿਆਰੀ ਕਰਕੇ 250-300 ਬੱਚੇ ਖ਼ਾਕੀ ਵਰਦੀ ਪਹਿਨ ਚੁੱਕੇ ਹਨ। ਫੇਰ ਭਾਵੇਂ ਉਹ ਕਾਂਸਟੇਬਲ ਦੀ ਭਰਤੀ ਹੋਵੋ, ਭਾਵੇਂ ਸਬ ਇੰਸਪੈਕਟਰ ਦੀ ਭਰਤੀ ਹੋਵੇ। ਫਾਇਰਮੈਨ ਦੀ ਭਰਤੀ ਹੋਵੇ ਭਾਵੇਂ ਜੇਲ੍ਹ ਵਾਰਡਨ ਦੀ ਭਰਤੀ ਹੋਵੋ।ਹਰ ਇੱਕ ਫੋਰਸ ਵਿੱਚ ਨਾਭਾ ਫਿਜ਼ੀਕਲ ਦੇ ਨੌਜਵਾਨ ਲੜਕੇ ਲੜਕੀਆਂ ਭਰਤੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਹਜ਼ਾਰਾਂ ਬੱਚੇ ਫਿੱਟਨੈੱਸ ਪ੍ਰਾਪਤ ਕਰ ਚੁੱਕੇ ਹਨ। ਸਮੇਂ ਸਮੇਂ ਤੇ ਅਕੈਡਮੀ ਵਿੱਚ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਅੱਜ ਵੀ 12 ਕਿਲੋਮੀਟਰ ਦੌੜ ਦਾ ਆਯੋਜਨ ਕੀਤਾ ਗਿਆ ਸੀ।100 ਦੇ ਕਰੀਬ ਬੱਚਿਆਂ ਨੇ ਇਸ ਦੌੜ ਵਿੱਚ ਭਾਗ ਲਿਆ। ਲੜਕੀਆਂ ਦੇ ਰੱਸਾਕਸ਼ੀ ਦੇ ਮੁਕਾਬਲੇ ਵੀ ਕਰਵਾਏ ਗਏ।ਪਹਿਲੀਆਂ ਤਿੰਨ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਲੜਕੇ ਲੜਕੀਆਂ ਨੂੰ ਟਰਾਫੀਆਂ ਅਤੇ ਮੈਡਲਾਂ ਨਾਲ ਨਿਵਾਜਿਆ ਗਿਆ। ਇਸ ਮੌਕੇ ਨਾਭਾ ਰਿਆਸਤ ਦੀ ਮਹਾਰਾਣੀ ਪ੍ਰੀਤੀ ਸਿੰਘ ਜੀ, ਪ੍ਰਿੰਸੀਪਲ ਮੈਡਮ ਖੁਸ਼ਪਿੰਦਰ ਕੌਰ ਖਹਿਰਾ,ਸ: ਸਵਰਨ ਸਿੰਘ ਖਹਿਰਾ,ਸ: ਕਾਹਨ ਸਿੰਘ ਖਹਿਰਾ ਜੀ, ਮੈਡਮ ਜਸਮੀਤ ਕੌਰ ਜੀ ਨੇ ਰੀਬਨ ਕੱਟ ਕੇ ਪ੍ਰੋਗਰਾਮ ਦਾ ਉਦਘਾਟਨ ਕੀਤਾ। ਦੌੜਾਂ ਵਿੱਚ ਭਾਗ ਲੈਣ ਵਾਲੀਆਂ ਲੜਕੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ। ਸ: ਕਾਹਨ ਸਿੰਘ ਖਹਿਰਾ ਅਤੇ ਪ੍ਰਿੰਸੀਪਲ ਖੁਸ਼ਪਿੰਦਰ ਕੌਰ ਖਹਿਰਾ ਜੀ ਨੇ ਅਕੈਡਮੀ ਦੀ ਮਾਲੀ ਮਦਦ ਵੀ ਕੀਤੀ। ਇਸ ਮੌਕੇ ਮਹਾਰਾਣੀ ਪ੍ਰੀਤੀ ਸਿੰਘ ਜੀ, ਪ੍ਰਿੰਸੀਪਲ ਖੁਸਪਿੰਦਰ ਕੌਰ ਖਹਿਰਾ, ਮੈਡਮ ਜਸਮੀਤ ਕੌਰ ਖਹਿਰਾ, ਮੈਡਮ ਗੁਰਮੀਤ ਕੌਰ, ਮੈਡਮ ਮਨਪ੍ਰੀਤ ਕੌਰ, ਮੈਡਮ ਏਕਤਾ ਅਰੋੜਾ,ਸ: ਕਾਹਨ ਸਿੰਘ ਖਹਿਰਾ,ਸ: ਸਵਰਨ ਸਿੰਘ ਖਹਿਰਾ, ਸ: ਹਰਪਾਲ ਸਿੰਘ,ਸ: ਹਰਕੇਵਲ ਸਿੰਘ, ਸ: ਕਰਮਜੀਤ ਸਿੰਘ,ਰਵੀ ਸੋਖਲ , ਕੋਚ ਕ੍ਰਿਸ਼ਨ ਸਿੰਘ ਅਤੇ ਅਕੈਡਮੀ ਦੇ ਸਮੂਹ ਵਿਦਿਆਰਥੀ ਹਾਜ਼ਰ ਸਨ।

Advertisement
Advertisement
Advertisement
Advertisement
Scroll to Top