Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 3:49 am

+91 90915 01313 , +91 90916 01313

punjabbanni@gmail.com
punjabbani@yahoo.com

ਫਰੀਦਾਬਾਦ ਵਿਖੇ ਅੰਡਰਪਾਸ ਵਿੱਚ ਕਾਰ ਡੁੱਬਣ ਨਾਲ ਬੈਂਕ ਮੈਨੇਜਰ ਅਤੇ ਕੈਸ਼ੀਅਰ ਦੀ ਹੋਈ ਮੌਤ

ਫਰੀਦਾਬਾਦ ਵਿਖੇ ਅੰਡਰਪਾਸ ਵਿੱਚ ਕਾਰ ਡੁੱਬਣ ਨਾਲ ਬੈਂਕ ਮੈਨੇਜਰ ਅਤੇ ਕੈਸ਼ੀਅਰ ਦੀ ਹੋਈ ਮੌਤ

ਫਰੀਦਾਬਾਦ ਵਿਖੇ ਅੰਡਰਪਾਸ ਵਿੱਚ ਕਾਰ ਡੁੱਬਣ ਨਾਲ ਬੈਂਕ ਮੈਨੇਜਰ ਅਤੇ ਕੈਸ਼ੀਅਰ ਦੀ ਹੋਈ ਮੌਤ
ਹਰਿਆਣਾ : ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਫਰੀਦਾਬਾਦ ਵਿੱਚ ਮਹਿੰਦਰਾ 700 ਦੇ ਪਾਣੀ ਨਾਲ ਭਰੇ ਅੰਡਰਪਾਸ ਵਿੱਚ ਡੁੱਬਣ ਕਾਰਨ ਬੈਂਕ ਮੈਨੇਜਰ ਅਤੇ ਕੈਸ਼ੀਅਰ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਪੁਨਯਾਸ਼੍ਰੇ ਸ਼ਰਮਾ ਅਤੇ ਵਿਰਾਜ ਦਿਵੇਦੀ ਵਜੋਂ ਹੋਈ ਹੈ। ਮ੍ਰਿਤਕ ਪੁਣਯਸ਼੍ਰੇ ਸ਼ਰਮਾ ਗੁਰੂਗ੍ਰਾਮ ਸੈਕਟਰ 31 ਬੈਂਕ ਬ੍ਰਾਂਚ ਦਾ ਮੈਨੇਜਰ ਸੀ ਅਤੇ ਵਿਰਾਜ ਦਿਵੇਦੀ ਇੱਥੇ ਕੈਸ਼ੀਅਰ ਸੀ। ਇਹ ਹਾਦਸਾ ਗੁਰੂਗ੍ਰਾਮ ਤੋਂ ਵਾਪਸ ਆਉਂਦੇ ਸਮੇਂ ਵਾਪਰਿਆ।ਪ੍ਰਾਪਤ ਜਾਣਕਾਰੀ ਅਨੁਸਾਰ ਪਾਣੀ ਜ਼ਿਆਦਾ ਭਰ ਜਾਣ ਕਾਰਨ ਗੱਡੀ ਲਾਕ ਹੋ ਗਈ ਅਤੇ ਇਹ ਹਾਦਸਾ ਵਾਪਰਿਆ। ਖ਼ਬਰ ਇਹ ਵੀ ਹੈ ਕਿ ਪੁਲਿਸ ਦੇ ਮਨ੍ਹਾ ਕਰਨ ਦੇ ਬਾਵਜੂਦ ਬੈਂਕ ਮੈਨੇਜਰ ਨੇ ਗੱਡੀ ਨੂੰ ਅੰਡਰਪਾਸ ਵਿੱਚ ਭਜਾ ਦਿੱਤਾ। ਇਸ ਦਾ ਨਤੀਜਾ ਉਸ ਨੂੰ ਆਪਣੀ ਜਾਨ ਦੇ ਕੇ ਭੁਗਤਣਾ ਪਿਆ।ਵਿਰਾਜ ਗੁਰੂਗ੍ਰਾਮ `ਚ ਰਹਿੰਦਾ ਸੀ, ਜਿਸ ਕਾਰਨ ਉਸ ਨੂੰ ਅੰਦਾਜ਼ਾ ਨਹੀਂ ਸੀ ਕਿ ਓਲਡ ਫਰੀਦਾਬਾਦ ਰੇਲਵੇ ਅੰਡਰ ਬ੍ਰਿਜ ਦੇ ਹੇਠਾਂ ਇੰਨਾ ਪਾਣੀ ਹੈ ਕਿ ਉਸ ਦੀ ਕਾਰ ਪਾਣੀ `ਚ ਡੁੱਬ ਜਾਵੇਗੀ। ਵਿਰਾਜ ਨੇ ਇਸ ਪਾਣੀ `ਚੋਂ ਕਾਰ ਕੱਢਣ ਦੀ ਕੋਸਿਸ਼ ਕੀਤੀ ਪਰ ਪਾਣੀ ਜ਼ਿਆਦਾ ਹੋਣ ਕਾਰਨ ਕਾਰ ਰੁਕ ਗਈ ਅਤੇ ਲਾਕ ਹੋ ਗਈ। ਕਾਰ ਪਾਣੀ ਨਾਲ ਭਰ ਗਈ, ਜਿਸ ਕਾਰਨ ਉਸ ਦੀ ਦਰਦਨਾਕ ਮੌਤ ਹੋ ਗਈ। ਆਦਿਤਿਆ ਨੇ ਦੱਸਿਆ ਕਿ ਕਰੀਬ 11:30 ਵਜੇ ਉਸ ਨੂੰ ਬੈਂਕ ਮੈਨੇਜਰ ਦੀ ਪਤਨੀ ਦਾ ਫੋਨ ਆਇਆ ਸੀ।ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਇਹ ਪੁਲ ਬਣਿਆ ਹੈ, ਉਦੋਂ ਤੋਂ ਇੱਥੇ ਭਾਰੀ ਭਰਾਈ ਦੀ ਸਮੱਸਿਆ ਹੈ ਅਤੇ ਕਈ-ਕਈ ਦਿਨ ਇਹ ਭਰਿਆ ਰਹਿੰਦਾ ਹੈ। ਹਰ ਬਾਰਿਸ਼ ਵਿੱਚ ਇਹ ਆਮ ਹੋ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਅੰਡਰਪਾਸ `ਤੇ ਕਿਸੇ ਵੀ ਤਰ੍ਹਾਂ ਦੀ ਕੋਈ ਬੈਰੀਕੇਡਿੰਗ ਨਹੀਂ ਸੀ। ਦੱਸਿਆ ਜਾ ਰਿਹਾ ਹੈ ਕਿ ਕਾਰ ਚਲਾ ਰਹੇ ਲੋਕਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਉਨ੍ਹਾਂ ਦੀ ਕਾਰ ਡੁੱਬ ਜਾਵੇਗੀ ।ਪੁਲਸ ਦਾ ਕਹਿਣਾ ਹੈ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਕਾਫੀ ਹੱਦ ਤੱਕ ਸਥਿਤੀ ਪੋਸਟਮਾਰਟਮ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ । ਇਹ ਵੀ ਜਾਣਕਾਰੀ ਮਿਲੀ ਹੈ ਕਿ ਦੋਵੇਂ ਵਿਅਕਤੀ ਯੂਪੀ ਦੇ ਰਹਿਣ ਵਾਲੇ ਸਨ ।

Advertisement
Advertisement
Advertisement
Advertisement
Scroll to Top