Breaking

ਸੀਜੀਸੀ ਲਾਂਡਰਾਂ ਦਾ ਸੀਬੀਐਸਏ ਵਿਦਿਆਰਥੀਆਂ ਨੂੰ ਨਾਮੀ ਕੰਪਨੀਆਂ ‘ਚ ਮਿਲ ਰਹੀਆਂ ਇੰਟਰਨਸ਼ਿਪਾਂ     ਟੀਈਟੀ ਪ੍ਰੀਖਿਆ : ਮਹਾਰਾਸ਼ਟਰ ਸਰਕਾਰ ਨੇ ਪ੍ਰੀਖਿਆ ਕੀਤੀ ਮੁਲਤਵੀ     ਪੰਜਾਬੀ ਯੂਨੀਵਰਸਿਟੀ ਲਈ ਵਰਦਾਨ ਸਾਬਿਤ ਹੋਇਆ ਉਪ-ਕੁਲਪਤੀ ਦਾ ਅਮਰੀਕਾ ਦੌਰਾ     ਪੰਜਾਬੀ ਯੂਨੀਵਰਸਿਟੀ ਵਿਖੇ ’53ਵੀਂ ਆਲ ਇੰਡੀਆ ਦ੍ਰਾਵਿੜ ਭਾਸ਼ਾ ਵਿਗਿਆਨੀ ਕਾਨਫਰੰਸ’ ਆਰੰਭ     ਪੰਜਾਬੀ ਯੂਨੀਵਰਸਿਟੀ ਦੇ ਟ੍ਰਾਂਸਪੋਰਟ ਬੇੜੇ ਵਿੱਚ ਦੋ ਨਵੇਂ ਵਾਹਨ ਸ਼ਾਮਲ; ਉਪ-ਕੁਲਪਤੀ ਵੱਲੋਂ ਹਰੀ ਝੰਡੀ ਦੇ ਕੇ ਕੀਤੇ ਰਵਾਨਾ     ਗੌਰਮਿੰਟ (ਸਟੇਟ) ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ ਦਾ ਪ੍ਰਾਸਪੈਕਟਸ ਰਿਲੀਜ਼     ਮੁਲਤਾਨੀ ਮਲ ਮੋਦੀ ਕਾਲਜ ਵੱਲੋਂ ਅੰਤਰਰਾਸ਼ਟਰੀ ਪੇਸ਼ੇਵਰ ਕੋਰਸਾਂ ਲਈ ਐੱਮ.ਓ.ਯੂ. ਸਾਈਨ     ਮੁਲਤਾਨੀ ਮਲ ਮੋਦੀ ਕਾਲਜ, ਪਟਿਆਲਾ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ     ਪਟਿਆਲਾ ਦੇ 376 ਸੀਨੀਅਰ ਸੈਕੰਡਰੀ ਸਕੂਲਾਂ ‘ ਚ ਮੈਗਾ ਪੀ.ਟੀ.ਐੱਮ. ਦਾ ਸ਼ਾਨਦਾਰ ਆਯੋਜਨ     ਬੀਪੀਈਓ ਪ੍ਰਿਥੀ ਸਿੰਘ ਵੱਲੋਂ ਟੌਪਰ ਵਿਦਿਆਰਥੀਆਂ ਦਾ ਸਨਮਾਨ
Tuesday, 30 Jun 2026 | 1:00 am

+91 90915 01313 , +91 90916 01313

punjabbanni@gmail.com
punjabbani@yahoo.com

Home / ਮੇਨਪੇਜ

ਪੰਜਾਬ ★★ ਚੰਡੀਗੜ ★★ ਦਿੱਲੀ ★★ ਹਰਿਆਣਾ ★★ ਦੇਸ਼ ★★ ਵਿਦੇਸ਼ ★★ ਰਾਜਨੀਤੀ ਖਬਰਾਂ ★★ ਬਿਹਾਰ / ਉੱਤਰ ਪ੍ਰਦੇਸ਼ ★★ ਸਿਹਤ ★ ਹਿਮਾਚਲ/ ਜੰਮੂ ★★ ਸਿੱਖਿਆ ★ ਖੇਡਾਂ ★★ ਸਭਿਆਚਾਰ ★★ ਧਰਮ ★★ ਹੁਕਮਨਾਮਾ ★ ਫੋਟੋ ਗੈਲਰੀ ★★ ਵੀਡਿਓ ਗੈਲਰੀ ★ ਪੰਜਾਬ ਬਾਣੀ TV ★★ ਸੰਪਾਦਕੀ

ਸਤਵਿੰਦਰ ਸਿੰਘ ਟੌਹੜਾ ਦੀ ਸਰਪ੍ਰਸਤੀ ਹੇਠ ਟੌਹੜਾ ਕਬੱਡੀ ਕੱਪ ਕਲੱਬ ਦੀ ਹੋਈ ਸਲਾਨਾ ਚੋਣ

ਦੁਆਰਾ: Punjab Bani ਪ੍ਰਕਾਸ਼ਿਤ :Monday, 29 July, 2024, 06:56 PM

ਸਤਵਿੰਦਰ ਸਿੰਘ ਟੌਹੜਾ ਦੀ ਸਰਪ੍ਰਸਤੀ ਹੇਠ ਟੌਹੜਾ ਕਬੱਡੀ ਕੱਪ ਕਲੱਬ ਦੀ ਹੋਈ ਸਲਾਨਾ ਚੋਣ
ਸੁਰਿੰਦਰ ਸਿੰਘ ਜਿੰਦਲਪੁਰ ਥਾਪੇ ਗਏ ਸਾਲ 2024-25 ਲਈ ਸਰਬ ਸੰਮਤੀ ਨਾਲ ਕਲੱਬ ਦੇ ਪ੍ਰਧਾਨ
ਨਾਭਾ, 29 ਜੁਲਾਈ () : ਧਾਰਮਿਕ ਅਤੇ ਸਮਾਜਿਕ ਕਾਰਜਾਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਚੰਗਾ ਨਾਮਣਾ ਖੱਟਣ ਵਾਲੇ ਟੌਹੜਾ ਕਬੱਡੀ ਕੱਪ ਕਲੱਬ ਦੀ ਐਗਜੈਕਟਿਵ ਬਾਡੀ ਦੀ ਸਲਾਨਾ ਚੋਣ ਕਰਵਾਉਣ ਲਈ ਕਲੱਬ ਮੈਂਬਰਾਂ ਦੀ ਭਰਵੀਂ ਇਕੱਤਰਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਦੀ ਸਰਪ੍ਰਸਤੀ ਹੇਠ ਹੋਈ, ਜਿਸ ਦੌਰਾਨ ਜਸਵੰਤ ਸਿੰਘ ਅਕੌਤ ਨੂੰ ਸਰਪ੍ਰਸਤ ਅਤੇ ਸੁਰਿੰਦਰ ਸਿੰਘ ਜਿੰਦਲਪੁਰ ਨੂੰ ਸਾਲ 2024-25 ਲਈ ਕਲੱਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਵਰਿੰਦਰਪਾਲ ਸਿੰਘ ਆਸਟਰੇਲੀਆ ਨੂੰ ਸੀਨੀਅਰ ਮੀਤ ਪ੍ਰਧਾਨ,ਜਗਤਾਰ ਸਿੰਘ ਜਨਰਲ ਸਕੱਤਰ,ਗੁਰ ਸਿਮਰਨ ਸਿੰਘ ਵੈਦਵਾਨ ਮੀਤ ਪ੍ਰਧਾਨ,ਐਡਵੋਕੇਟ ਸੁਖਬੀਰ ਸਿੰਘ ਖਾਂਸੀਆ ਕਾਨੂੰਨੀ ਸਲਾਹਕਾਰ,ਬਬਲੀ ਨਾਭਾ ਕਬੱਡੀ ਟੂਰਨਾਮੈਂਟ ਪ੍ਰਬੰਧਕ ਆਦਿ ਨੂੰ ਅਹੁਦਿਆਂ ਲਈ ਸਰਬ ਸੰਮਤੀ ਨਾਲ ਚੁਣਿਆ ਗਿਆ ਜਿਸ ਨੂੰ ਸਾਲਾਨਾ ਮੀਟਿੰਗ ਵਿੱਚ ਹਾਜ਼ਰ ਸਮੁੱਚੇ ਕਲੱਬ ਮੈਂਬਰਾਂ ਵੱਲੋਂ ਸਰਬ ਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ । ਜਥੇਦਾਰ ਸਤਵਿੰਦਰ ਸਿੰਘ ਟੌਹੜਾ ਨੇ ਪਿਛਲੇ ਸਾਲ ਦੌਰਾਨ ਨਿਭਾਈਆਂ ਗਈਆਂ ਗਤੀਵਿਧੀਆਂ ਦੌਰਾਨ ਸਮੁੱਚੇ ਕਲੱਬ ਮੈਂਬਰਾਂ ਵੱਲੋਂ ਬਖਸ਼ੇ ਸਹਿਯੋਗ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਸਾਲਾਨਾ ਮੀਟਿੰਗ ਦੌਰਾਨ ਰਣਧੀਰ ਸਿੰਘ ਢੀਂਡਸਾ ਵੱਲੋਂ ਜਿੱਥੇ ਕਲੱਬ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਸਬੰਧੀ ਜਾਣਕਾਰੀ ਦਿੱਤੀ ਗਈ ਉੱਥੇ ਹੀ ਮੀਟਿੰਗ ਵਿੱਚ ਪਹੁੰਚਣ ਤੇ ਸਮੁੱਚੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਫਤਿਹ ਸਿੰਘ ਮਾਨ ਪ੍ਰਧਾਨ ਆਸਟਰੇਲੀਆ ਯੂਨਿਟ,ਸੁੁੱਖੀ ਢੀਂਡਸਾ ਆਸਟਰੇਲੀਆ,ਮਲਕੀਤ ਸਿੰਘ ਵਜੀਦੜੀ ਸਾਬਕਾ ਪ੍ਰਧਾਨ,ਰਣਧੀਰ ਸਿੰਘ ਢੀਡਸਾ, ਦਰਸ਼ਨ ਸਿੰਘ ਖੋਖ ਸਾਬਕਾ ਪ੍ਰਧਾਨ,ਮੈਨੇਜਰ ਅਮਰੀਕ ਸਿੰਘ ਰੋਹਟਾ,ਬਚਿੱਤਰ ਸਿੰਘ ਬੋਪਾਰਾਏ ਅਮਰਜੀਤ ਸਿੰਘ ਗੱਗੀ ਸਾਬਕਾ ਪ੍ਰਧਾਨ,ਜਗਤਾਰ ਸਿੰਘ ਮਾਜਰੀ ਅਕਾਲੀਆਂ, ਮਾਸਟਰ ਸੁਖਜਿੰਦਰ ਸਿੰਘ ਟੌਹੜਾ, ਲੈਕਚਰਾਰ ਗੁਰਪ੍ਰੀਤ ਸਿੰਘ ਟਿਵਾਣਾ,ਮਹਿੰਗਾ ਸਿੰਘ ਭੜੀ,ਹਰਿੰਦਰ ਸਿੰਘ ਭੜੀ, ਪਵਨ ਕੁਮਾਰ ਘਈ, ਗੁਰਦੀਪ ਸਿੰਘ ਸਾਬਕਾ ਸਰਪੰਚ ਅਲੀਪੁਰ, ਭਗਵੰਤ ਸਿੰਘ ਮੂੰਡਖੇੜਾ ਟਹਿਲ ਸਿੰਘ ਸਰਪੰਚ ਛੀਟਾਂਵਾਲਾ, ਅੰਗਰੇਜ ਸਿੰਘ ਕਾਕਾ ਚਾਸਵਾਲ, ਪ੍ਰਧਾਨ ਸਤਿਗੁਰ ਸਿੰਘ ਨਰਮਾਣਾ, ਹਰਮਿੰਦਰ ਸਿੰਘ ਨਾਭਾ ਸੁਪਰਵਾਈਜ਼ਰ,ਗੁਰਮੀਤ ਸਿੰਘ ਕੋਟ,ਧਰਮਿੰਦਰ ਸਿੰਘ ਭੋਜੋ ਮਾਜਰੀ,ਅਨਿਲ ਕੁਮਾਰ ਗੁਪਤਾ,ਜਗਤਾਰ ਸਿੰਘ ਭਾਦਸੋ,ਗੁਰੀ ਨਲੀਨਾਂ, ਗੁਰਜੀਤ ਸਿੰਘ ਭਾਦਸੋ,ਜੋਗਿੰਦਰ ਸਿੰਘ ਲੌਟ, ਅਵਤਾਰ ਸਿੰਘ ਲੌਟ, ਜਥੇਦਾਰ ਹਰਮੇਲ ਸਿੰਘ ਗੋਬਿੰਦਪੁਰਾ,ਭਗਵੰਤ ਸਿੰਘ ਰਹਿਸਲ,ਨਾਜਰ ਸਿੰਘ ਜਿੰਦਲਪੁਰ, ਲਖਵਿੰਦਰ ਸਿੰਘ ਖੱਟੜਾ, ਬਲਵਿੰਦਰ ਸਿੰਘ ਬੌੜਾਂ, ਨਾਜਰ ਸਿੰਘ ਟਿਵਾਣਾ, ਗੁਰਮੁੱਖ ਸਿੰਘ ਭੋਜੋਮਾਜਰੀ,ਸੁਰਿੰਦਰ ਸਿੰਘ ਛਿੰਦਾ, ਸਤਬੀਰ ਸਿੰਘ ਹੱਲਾ,ਪਿੰਕਾ ਘਨੂੰੜਕੀ,ਅਮਨਦੀਪ ਸਿੰਘ ਵਜੀਦੜੀ,ਸੁਖਪਿੰਦਰ ਸਿੰਘ ਐਸਡੀਓ,ਤੇਜਿੰਦਰ ਸਿੰਘ ਕਪੂਰ ਆਦਿ ਵੱਡੀ ਗਿਣਤੀ ਵਿੱਚ ਕਲੱਬ ਮੈਂਬਰ ਹਾਜ਼ਰ ਸਨ ।



Scroll to Top