Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Sunday, 16 Aug 2026 | 4:19 pm

+91 90915 01313 , +91 90916 01313

punjabbanni@gmail.com
punjabbani@yahoo.com

ਗੁਰਦੁਆਰਾ ਚੋਣਾ ਲਈ ਵੋਟਰਾਂ ਦੀ ਗਿਣਤੀ ਵਿੱਚ ਵੱਡਾ ਘਾਟਾ ਗੰਭੀਰ ਚਿੰਤਾ ਅਤੇ ਚਿੰਤਨ ਦਾ ਵਿਸ਼ਾ -- ਅਦਲੀਵਾਲ

ਗੁਰਦੁਆਰਾ ਚੋਣਾ ਲਈ ਵੋਟਰਾਂ ਦੀ ਗਿਣਤੀ ਵਿੱਚ ਵੱਡਾ ਘਾਟਾ ਗੰਭੀਰ ਚਿੰਤਾ ਅਤੇ ਚਿੰਤਨ ਦਾ ਵਿਸ਼ਾ -- ਅਦਲੀਵਾਲ

ਗੁਰਦੁਆਰਾ ਚੋਣਾ ਲਈ ਵੋਟਰਾਂ ਦੀ ਗਿਣਤੀ ਵਿੱਚ ਵੱਡਾ ਘਾਟਾ ਗੰਭੀਰ ਚਿੰਤਾ ਅਤੇ ਚਿੰਤਨ ਦਾ ਵਿਸ਼ਾ — ਅਦਲੀਵਾਲ

ਅੰਮ੍ਰਿਤਸਰ / 2 ਫਰਵਰੀ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਿਟਾਇਰਡ ਕਰਮਚਾਰੀਆਂ ਵੱਲੋਂ ਰਜਿਸਟਰ ਕਰਵਾਈ ਗਈ ਸੇਵਾ ਮੁਕਤ ਕਰਮਚਾਰੀ ਵੈਲਫੇਅਰ ਐਸੋਸੀਏਸ਼ਨ ਵੱਲੋ ਏਸੇ ਸਾਲ ਹੋਣ ਜਾ ਰਹੀਆਂ ਸੰਭਾਵਤ ਚੋਣਾਂ ਲਈ ਵੋਟਰ ਬਣਨ ਵਿੱਚ ਦਿਖਾਈ ਜਾ ਰਹੀ ਅਣਗਹਿਲੀ ਅਤੇ ਅਵੇਸਲੇਪਣ ਤੇ ਚਿੰਤਾ ਪ੍ਰਗਟਾਈ ਹੈ। ਐਸੋਸੀਏਸ਼ਨ ਦੇ ਪਧਾਨ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਜੋਗਿੰਦਰ ਸਿੰਘ ਅਦਲੀਵਾਲ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਗੁ ਪ੍ਰ ਕਮੇਟੀ ਸਿੱਖ ਜਗਤ ਦੀ ਸਰਵਉਚ ਧਾਰਮਕ ਪ੍ਰਤੀਨਿੱਧ ਸੰਸਥਾ ਹੈ ਅਤੇ ਸਮੁੱਚੇ ਵਿਸ਼ਵ ਇਹ ਵਾਹਦ ਧਾਰਮਕ ਸੰਸਥਾ ਹੈ ਜੋ ਪੰਜ ਸਾਲ ਲਈ ਪਰਜਾਤੰਤਰਿਕ ਵਿਧੀ ਵਿਧਾਨ ਰਾਹੀਂ ਸਿੱਖ ਵੋਟਰਾਂ ਵੱਲੋ ਚੁਣੀ ਜਾਂਦੀ ਹੈ । ਇਹ ਅਧਿਕਾਰ ਸਾਡੇ ਪੁਰਖਿਆਂ ਵੱਲੋਂ ਅਥਾਹ ਤਸ਼ੱਦਦ, ਜੇਲ੍ਹਾਂ, ਕੁਰਕੀਆਂ ਅਤੇ ਸ਼ਹਾਦਤਾਂ ਦੀ ਕੀਮਤ ਤੇ ਪ੍ਰਾਪਤ ਕੀਤਾ ਗਿਆ ਹੈ । ਅਦਲੀਵਾਲ ਨੇ ਕਿਹਾ ਹੈ ਕਿ ਇੱਕ ਪਾਸੇ ਤਾਂ ਸਮੇਂ ਦੀਆਂ ਸਰਕਾਰਾਂ ਇਸ ਸੰਸਥਾ ਦਾ ਪ੍ਰਤੀਨਿੱਧ ਸਰੂਪ ਖਤਮ ਕਰਨ ਲਈ ਸਮੇਂ ਸਿਰ ਚੋਣ ਕਰਵਉਣ ਤੋਂ ਪਾਸਾ ਵੱਟ ਰਹੀਆਂ ਹਨ ਤੇ ਦੂਜੇ ਪਾਸੇ ਸਿੱਖਾਂ ਅੰਦਰ ਵੀ ਇਸ ਮਹਾਨ ਸੰਸਥਾ ਦਾ ਪਰਜਾਤੰਤਰਿਕ ਸਰੂਪ ਕਾਇਮ ਰੱਖਣ ਵਿੱਚ ਦਿਲਚਸਪੀ ਘੱਟ ਰਹੀ ਲੱਗ ਰਹੀ ਹੈ। ਉਹਨਾ ਕਿਹਾ ਕਿ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਅਕਤੂਬਰ ਮਹੀਨੇ ਦੇ ਆਖਰੀ ਹਫ਼ਤੇ ਗੁਰਦੁਆਰਾ ਚੋਣਾਂ ਲਈ ਬਤੌਰ ਵੋਟਰ ਰਜਿਸਟਰ ਹੋਣ ਲਈ 15 ਨਵੰਬਰ ਤੱਕ ਦਾ ਸਮਾਂ ਦਿੱਤਾ ਗਿਆ ਸੀ ਪਰ ਚਿੰਤਾਜਨਕ ਹੈ ਕਿ 10 ਨਵੰਬਰ ਤੀਕ ਕੇਵਲ 29% ਵੋਟਰਾਂ ਨੇ ਹੀ ਰਜਿਸਟ੍ਰੇਸ਼ਨ ਕਰਵਾਈ ਸੀ । ਉਨ੍ਹਾਂ ਕਿਹਾ ਕਿ ਘੱਟ ਰਜਿਸਟ੍ਰੇਸ਼ਨ ਦੇ ਮੱਦੇ ਨਜਰ ਸਿੱਖ ਜਥੇਬੰਦੀਆਂ ਦੇ ਅਸਰਾਰ ਤੇ ਰਜਿਸਟ੍ਰੇਸ਼ਨ ਦੀ ਤਰੀਕ ਵਧਾ 29 ਫਰਵਰੀ,2024 ਕੀਤੀ ਗਈ ਹੈ। ਪਰ ਅਜੇ ਵੀ ਜਿਨ੍ਹਾ ਸਿੱਖਾਂ ਵੱਲੋ ਰਜਿਸਟ੍ਰੇਸ਼ਨ ਫਾਰਮ ਨਹੀ ਭਰੇ ਗਏ ਉਹ ਸਮਝ ਰਹੇ ਹਨ ਕਿ ਅਜੇ 29 ਫਰਵਰੀ ਅਜੇ ਬਹੁਤ ਦੂਰ ਹੈ ।

Advertisement
Advertisement
Advertisement
Advertisement
Scroll to Top