Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Monday, 17 Aug 2026 | 3:09 pm

+91 90915 01313 , +91 90916 01313

punjabbanni@gmail.com
punjabbani@yahoo.com

ਬਰਾਤ ਵਿਚ ਆਏ ਲਾੜੇ ਦੇ ਦੋਸਤਾਂ ਨੇ ਫ਼ਾਇਰਿੰਗ ਕਰਕੇ ਉਤਾਰਿਆ 13 ਸਾਲਾ ਲੜਕੀ ਨੂੰ ਮੌਤ ਦੇ ਘਾਟ

ਬਰਾਤ ਵਿਚ ਆਏ ਲਾੜੇ ਦੇ ਦੋਸਤਾਂ ਨੇ ਫ਼ਾਇਰਿੰਗ ਕਰਕੇ ਉਤਾਰਿਆ 13 ਸਾਲਾ ਲੜਕੀ ਨੂੰ ਮੌਤ ਦੇ ਘਾਟ

ਬਰਾਤ ਵਿਚ ਆਏ ਲਾੜੇ ਦੇ ਦੋਸਤਾਂ ਨੇ ਫ਼ਾਇਰਿੰਗ ਕਰਕੇ ਉਤਾਰਿਆ 13 ਸਾਲਾ ਲੜਕੀ ਨੂੰ ਮੌਤ ਦੇ ਘਾਟ
ਹਰਿਆਣਾ : ਹਰਿਆਣਾ ਦੇ ਚਰਖ਼ੀ ਦਾਦਰੀ ਸ਼ਹਿਰ `ਚ ਬੁੱਧਵਾਰ ਰਾਤ ਵਿਆਹ ਦੀ ਬਰਾਤ `ਚ ਆਏ ਲਾੜੇ ਦੇ ਦੋਸਤਾਂ ਨੇ ਫ਼ਾਇਰਿੰਗ ਕਰ ਦਿੱਤੀ, ਜਿਸ ਕਾਰਨ 13 ਸਾਲਾ ਲੜਕੀ ਦੀ ਖੋਪੜੀ `ਤੇ ਗੋਲੀ ਲੱਗਣ ਨਾਲ ਮੌਤ ਹੋ ਗਈ । ਮ੍ਰਿਤਕ ਲੜਕੀ ਦੀ ਮਾਂ ਅਤੇ ਉਸ ਦੇ ਕੋਲ ਖੜ੍ਹੀ ਇਕ ਹੋਰ ਔਰਤ ਨੂੰ ਵੀ ਗੋਲੀ ਛੂਹ ਕੇ ਲੰਘ ਗਈ ਜਿਸ ਕਾਰਨ ਦੋਵੇਂ ਜ਼ਖ਼ਮੀ ਹੋ ਗਈਆਂ । ਜ਼ਖ਼ਮੀਆਂ ਨੂੰ ਚਰਖ਼ੀ ਦਾਦਰੀ ਦੇ ਸਿਵਲ ਹਸਪਤਾਲ `ਚ ਦਾਖ਼ਲ ਕਰਵਾਇਆ ਗਿਆ ਹੈ । ਇਹ ਦੇਖ ਕੇ ਫ਼ਾਇਰਿੰਗ ਕਰਨ ਵਾਲੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਮ੍ਰਿਤਕ ਲੜਕੀ ਅਤੇ ਉਸ ਦੀ ਮਾਂ ਆਪਣੇ ਪਰਿਵਾਰ ਸਮੇਤ ਝੱਜਰ ਤੋਂ ਚਰਖ਼ੀ ਦਾਦਰੀ ਵਿਆਹ ਵਿਚ ਸ਼ਾਮਲ ਹੋਣ ਲਈ ਆਏ ਸਨ । ਸੂਚਨਾ ਮਿਲਣ `ਤੇ ਥਾਣਾ ਸਿਟੀ ਦੀ ਪੁਲਿਸ ਨੇ ਸਿਵਲ ਹਸਪਤਾਲ ਪਹੁੰਚ ਕੇ ਮ੍ਰਿਤਕ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ `ਤੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ `ਚ ਰਖਵਾਇਆ ਗਿਆ ਹੈ ।
ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਝੱਜਰ ਜ਼ਿਲ੍ਹੇ ਦੇ ਪਿੰਡ ਬਹੂ ਦੇ ਰਹਿਣ ਵਾਲੇ ਅਸ਼ੋਕ ਕੁਮਾਰ ਨੇ ਦੱਸਿਆ ਹੈ ਕਿ ਉਹ ਖਾਦ ਅਤੇ ਬੀਜ ਦੀ ਦੁਕਾਨ ਚਲਾਉਂਦਾ ਹੈ। ਬੁੱਧਵਾਰ ਨੂੰ ਉਹ ਆਪਣੀ ਪਤਨੀ ਸਵਿਤਾ, ਵੱਡੀ ਬੇਟੀ ਜੀਆ, ਛੋਟੀ ਬੇਟੀ ਰੀਆ ਅਤੇ ਬੇਟੇ ਮਯੰਕ ਨਾਲ ਆਪਣੇ ਦੋਸਤ ਦੀ ਬੇਟੀ ਦੇ ਵਿਆਹ ਲਈ ਚਰਖ਼ੀ ਦਾਦਰੀ ਆਏ ਸਨ । ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹ ਖਾਣਾ ਖਾ ਕੇ ਸ਼ਗਨ ਦੇਣ ਤੋਂ ਬਾਅਦ ਜਾਣ ਦੀ ਤਿਆਰੀ ਕਰ ਰਹੇ ਸਨ । ਇਸ ਦੌਰਾਨ ਜਦੋਂ ਬਰਾਤ ਆਈ ਤਾਂ ਉਹ ਰੁਕ ਗਏ । ਬਰਾਤ ਵਿਚ ਆਏ ਕੁਝ ਨੌਜਵਾਨਾਂ ਨੇ ਪੈਲੇਸ ਦੇ ਬਾਹਰ ਹਵਾ ਵਿਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਅਸ਼ੋਕ ਨੇ ਦੱਸਿਆ ਕਿ ਉਹ ਅਤੇ ਉਸ ਦੇ ਪ੍ਰਵਾਰਕ ਮੈਂਬਰ ਫ਼ਾਇਰਿੰਗ ਕਰ ਰਹੇ ਨੌਜਵਾਨਾਂ ਤੋਂ 8-10 ਕਦਮਾਂ ਦੀ ਦੂਰੀ `ਤੇ ਖੜ੍ਹੇ ਸਨ । ਇਸ ਦੌਰਾਨ ਇਕ ਅਣਪਛਾਤੇ ਨੌਜਵਾਨ ਦੀ ਬੰਦੂਕ `ਚੋਂ ਗੋਲੀ ਚੱਲ ਗਈ, ਜੋ ਉਸ ਦੀ ਬੇਟੀ ਜੀਆ ਦੀ ਖੋਪੜੀ `ਚ ਜਾ ਲੱਗੀ । ਇਸ ਕਾਰਨ ਜੀਆ ਖ਼ੂਨ ਨਾਲ ਲਥਪਥ ਹੋ ਕੇ ਜ਼ਮੀਨ `ਤੇ ਡਿੱਗ ਪਈ । ਇਸ ਤੋਂ ਇਲਾਵਾ ਉਸ ਦੀ ਪਤਨੀ ਸਵਿਤਾ ਨੂੰ ਵੀ ਛਰੇ ਲੱਗੇ। ਅਸ਼ੋਕ ਨੇ ਦੱਸਿਆ ਕਿ ਉਹ ਆਪਣੀ ਬੇਟੀ ਅਤੇ ਪਤਨੀ ਨਾਲ ਚਰਖ਼ੀ ਦਾਦਰੀ ਸਿਵਲ ਹਸਪਤਾਲ ਲੈ ਕੇ ਪਹੁੰਚਿਆ, ਜਿੱਥੇ ਡਾਕਟਰਾਂ ਨੇ ਉਸ ਦੀ ਬੇਟੀ ਜੀਆ ਨੂੰ ਮ੍ਰਿਤਕ ਐਲਾਨ ਦਿੱਤਾ ।

Advertisement
Advertisement
Advertisement
Advertisement
Scroll to Top