Breaking

ਸੀਜੀਸੀ ਲਾਂਡਰਾਂ ਦਾ ਸੀਬੀਐਸਏ ਵਿਦਿਆਰਥੀਆਂ ਨੂੰ ਨਾਮੀ ਕੰਪਨੀਆਂ ‘ਚ ਮਿਲ ਰਹੀਆਂ ਇੰਟਰਨਸ਼ਿਪਾਂ     ਟੀਈਟੀ ਪ੍ਰੀਖਿਆ : ਮਹਾਰਾਸ਼ਟਰ ਸਰਕਾਰ ਨੇ ਪ੍ਰੀਖਿਆ ਕੀਤੀ ਮੁਲਤਵੀ     ਪੰਜਾਬੀ ਯੂਨੀਵਰਸਿਟੀ ਲਈ ਵਰਦਾਨ ਸਾਬਿਤ ਹੋਇਆ ਉਪ-ਕੁਲਪਤੀ ਦਾ ਅਮਰੀਕਾ ਦੌਰਾ     ਪੰਜਾਬੀ ਯੂਨੀਵਰਸਿਟੀ ਵਿਖੇ ’53ਵੀਂ ਆਲ ਇੰਡੀਆ ਦ੍ਰਾਵਿੜ ਭਾਸ਼ਾ ਵਿਗਿਆਨੀ ਕਾਨਫਰੰਸ’ ਆਰੰਭ     ਪੰਜਾਬੀ ਯੂਨੀਵਰਸਿਟੀ ਦੇ ਟ੍ਰਾਂਸਪੋਰਟ ਬੇੜੇ ਵਿੱਚ ਦੋ ਨਵੇਂ ਵਾਹਨ ਸ਼ਾਮਲ; ਉਪ-ਕੁਲਪਤੀ ਵੱਲੋਂ ਹਰੀ ਝੰਡੀ ਦੇ ਕੇ ਕੀਤੇ ਰਵਾਨਾ     ਗੌਰਮਿੰਟ (ਸਟੇਟ) ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ ਦਾ ਪ੍ਰਾਸਪੈਕਟਸ ਰਿਲੀਜ਼     ਮੁਲਤਾਨੀ ਮਲ ਮੋਦੀ ਕਾਲਜ ਵੱਲੋਂ ਅੰਤਰਰਾਸ਼ਟਰੀ ਪੇਸ਼ੇਵਰ ਕੋਰਸਾਂ ਲਈ ਐੱਮ.ਓ.ਯੂ. ਸਾਈਨ     ਮੁਲਤਾਨੀ ਮਲ ਮੋਦੀ ਕਾਲਜ, ਪਟਿਆਲਾ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ     ਪਟਿਆਲਾ ਦੇ 376 ਸੀਨੀਅਰ ਸੈਕੰਡਰੀ ਸਕੂਲਾਂ ‘ ਚ ਮੈਗਾ ਪੀ.ਟੀ.ਐੱਮ. ਦਾ ਸ਼ਾਨਦਾਰ ਆਯੋਜਨ     ਬੀਪੀਈਓ ਪ੍ਰਿਥੀ ਸਿੰਘ ਵੱਲੋਂ ਟੌਪਰ ਵਿਦਿਆਰਥੀਆਂ ਦਾ ਸਨਮਾਨ
Monday, 29 Jun 2026 | 9:47 pm

+91 90915 01313 , +91 90916 01313

punjabbanni@gmail.com
punjabbani@yahoo.com

Home / ਮੇਨਪੇਜ

ਪੰਜਾਬ ★★ ਚੰਡੀਗੜ ★★ ਦਿੱਲੀ ★★ ਹਰਿਆਣਾ ★★ ਦੇਸ਼ ★★ ਵਿਦੇਸ਼ ★★ ਰਾਜਨੀਤੀ ਖਬਰਾਂ ★★ ਬਿਹਾਰ / ਉੱਤਰ ਪ੍ਰਦੇਸ਼ ★★ ਸਿਹਤ ★ ਹਿਮਾਚਲ/ ਜੰਮੂ ★★ ਸਿੱਖਿਆ ★ ਖੇਡਾਂ ★★ ਸਭਿਆਚਾਰ ★★ ਧਰਮ ★★ ਹੁਕਮਨਾਮਾ ★ ਫੋਟੋ ਗੈਲਰੀ ★★ ਵੀਡਿਓ ਗੈਲਰੀ ★ ਪੰਜਾਬ ਬਾਣੀ TV ★★ ਸੰਪਾਦਕੀ

ਪੰਜਾਬੀ ਯੂਨੀਵਰਸਿਟੀ ਟੇਬਲ ਟੈਨਿਸ ਸੈਂਟਰ ਦੇ ਖਿਡਾਰੀਆਂ ਨੇ `ਖੇਡਾਂ ਵਤਨ ਪੰਜਾਬ` ਦੀਆ `ਦੇ ਰਾਜ ਪੱਧਰੀ ਖੇਡ ਮੁਕਾਬਲਿਆਂ ਵਿੱਚ ਮਾਰੀਆਂ ਮੱਲਾਂ

ਦੁਆਰਾ: Punjab Bani ਪ੍ਰਕਾਸ਼ਿਤ :Tuesday, 03 December, 2024, 04:06 PM

ਪੰਜਾਬੀ ਯੂਨੀਵਰਸਿਟੀ ਟੇਬਲ ਟੈਨਿਸ ਸੈਂਟਰ ਦੇ ਖਿਡਾਰੀਆਂ ਨੇ `ਖੇਡਾਂ ਵਤਨ ਪੰਜਾਬ` ਦੀਆ `ਦੇ ਰਾਜ ਪੱਧਰੀ ਖੇਡ ਮੁਕਾਬਲਿਆਂ ਵਿੱਚ ਮਾਰੀਆਂ ਮੱਲਾਂ
ਕੁਲ 8 ਪਦਕ ਰਾਜ ਪੱਧਰੀ ਅਤੇ 6 ਪਦਕ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਹਾਸਿਲ ਕੀਤੇ
ਪਟਿਆਲਾ, 3 ਦਸੰਬਰ : ਪੰਜਾਬੀ ਯੂਨੀਵਰਸਿਟੀ ਪਟਿਆਲਾ ਟੇਬਲ ਟੈਨਿਸ ਸਿਖਲਾਈ ਕੇਂਦਰ ਦੇ ਖਿਡਾਰੀਆਂ ਨੇ ਬਰਨਾਲਾ ਵਿਖੇ ਹਾਲ ਹੀ ਵਿੱਚ ਸੰਪਨ ਹੋਏ `ਖੇਡਾਂ ਵਤਨ ਪੰਜਾਬ ਦੀਆਂ` ਦੇ ਰਾਜ ਪੱਧਰੀ ਮੁਕਾਬਲਿਆਂ ਅਤੇ ਪਟਿਆਲਾ ਵਿਖੇ ਆਯੋਜਿਤ 2 ਰੋਜਾ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਵੱਖ ਵੱਖ ਉਮਰ ਵਰਗਾ ਤਹਿਤ ਜਿੱਤਾਂ ਪ੍ਰਾਪਤ ਕਰਕੇ ਪੰਜਾਬੀ ਯੂਨੀਵਰਸਿਟੀ ਦਾ ਨਾਮ ਰੋਸ਼ਨ ਕੀਤਾ । ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਾ. ਪ੍ਰਿੰਸ ਇੰਦਰ ਸਿੰਘ ਘੁੰਮਣ ਸੀਨੀਅਰ ਟੇਬਲ ਟੈਨਿਸ ਕੋਚ ਪੰਜਾਬੀ ਯੂਨੀਵਰਸਿਟੀ ਨੇ ਦੱਸਿਆ ਕੇ ਯੂਨੀਵਰਸਿਟੀ ਦੇ ਟੇਬਲ ਟੈਨਿਸ ਸਿਖਲਾਈ ਕੇਂਦਰ ਦੇ ਖਿਡਾਰੀਆਂ ਨੇ ਵੱਖ ਵੱਖ ਉਮਰ ਵਰਗਾ ਦੇ ਟੇਬਲ ਟੈਨਿਸ ਰਾਜ ਪੱਧਰੀ ਖੇਡ ਮੁਕਾਬਲਿਆਂ ਵਿੱਚ ਜਿੱਤਾਂ ਦਰਜ ਕੀਤੀਆਂ ਹਨ, ਜਿਸ ਵਿੱਚ 21 ਸਾਲ ਉਮਰ ਵਰਗ ਵਿੱਚ ਜਤਿਨ ਮਿਸ਼ਰਾ ਨੇ ਸੋਨ ਤਗਮਾ, 21 – 30 ਸਾਲ ਉਮਰ ਵਰਗ ਵਿੱਚ ਅਤੁਲ ਕੁਮਾਰ ਤੇ ਰੋਹਿਤ ਰਾਮ ਨੇ ਸੋਨ ਤਗਮਾ, 14 ਸਾਲ ਉਮਰ ਵਰਗ ਵਿੱਚ ਅਕਾਸ਼ਦੀਪ ਸਿੰਘ ਨੇ ਕਾਂਸੀ ਤਗਮਾ, 17 ਸਾਲ ਉਮਰ ਵਰਗ ਵਿੱਚ ਤੁਸ਼ਾਂਤ ਤੁਲੀ, ਆਰਾਵ੍ਹ ਜਿੰਦਲ ਅਤੇ ਪ੍ਰਭਵੀਰ ਸਿੰਘ ਤੇ ਅਧਾਰਿਤ ਟੀਮ ਨੇ ਕਾਂਸੀ ਤਗਮਾ ਅਤੇ 17 ਸਾਲ ਲੜਕੀਆਂ ਉਮਰ ਵਰਗ ਵਿੱਚ ਟੇਕਸ਼ਿਵ ਨੇ ਕਾਸੀ ਦਾ ਤਗਮਾ ਜਿਤਿਆ । ਇਸ ਤੋਂ ਇਲਾਵਾ ਹਾਲ ਹੀ ਵਿੱਚ ਹੋਏ ਜ੍ਹਿਲਾ ਪੱਧਰੀ ਖੇਡ ਮੁਕਾਬਲਿਆਂ ਦੌਰਾਨ ਯੂਨੀਵਰਸਿਟੀ ਦੇ ਖੇਡ ਸਿਖਲਾਈ ਕੇਂਦਰ ਦੇ 6 ਖਿਡਾਰੀ ਖਿਡਾਰਨਾਂ ਨੇ ਵੱਖ ਵੱਖ ਉਮਰ ਵਰਗ ਵਿੱਚ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਤਗਮੇ ਹਾਸਿਲ ਕੀਤੇ ਜਿਸ ਵਿੱਚ 17 ਸਾਲ ਉਮਰ ਵਰਗ ਵਿੱਚ ਆਰਵ ਜਿੰਦਲ ਅਤੇ ਤੁਸ਼ਾਂਤ ਤੁਲੀ ਨੇ ਕ੍ਰਮਵਾਰ ਸੋਨ ਅਤੇ ਕਾਂਸੀ ਦੇ ਤਗਮੇ ਹਾਸਿਲ ਕੀਤੇ । ਜਦੋ ਕੇ 9 ਸਾਲ ਉਮਰ ਵਰਗ ਵਿੱਚ ਦਿਵੀਜ਼ਾਂ ਨੇ ਚਾਂਦੀ ਦਾ ਤਗਮਾ, 11 ਸਾਲ ਉਮਰ ਵਰਗ ਵਿੱਚ ਇਸ਼ਿਤਾ ਨੇ ਚਾਂਦੀ ਦਾ ਤਗਮਾ ਅਤੇ ਪੁਰਸ਼ਾ ਦੇ ਏਕਲ ਮੁਕਾਬਲਿਆਂ ਵਿੱਚ ਜਤਿਨ ਮਿਸ਼ਰਾ ਨੇ ਚਾਂਦੀ ਦਾ ਤਗ਼ਮਾ ਜਿੱਤਣ ਵਿੱਚ ਸਫਲਤਾ ਹਾਸਲ ਕੀਤੀ । ਖਿਡਾਰੀਆਂ ਦੀਆ ਇਹਨਾਂ ਪ੍ਰਾਪਤੀਆਂ ਦਾ ਸਿਹਰਾ ਡਾ. ਘੁੰਮਣ ਨੇ ਕੁਮਾਰੀ ਨੇਹਾ ਸੋਨੀ ਅਤੇ ਸ਼੍ਰੀ ਅਤੁਲ ਕੁਮਾਰ ਦੋਹਾ ਨੌਜਵਾਨ ਕੋਚਾਂ ਦੇ ਸਿਰ ਬੰਨਿਆ । ਉਹਨਾਂ ਕਿਹਾ ਕੇ ਇਹਨਾਂ ਦੋਵਾਂ ਦੀ ਸਖ਼ਤ ਮੇਹਨਤ ਸਦਕਾ ਖਿਡਾਰੀ ਇਹ ਅਜੋਕੀਆਂ ਪ੍ਰਾਪਤੀਆਂ ਕਰਨ ਦੇ ਸਮਰੱਥ ਹੋਏ ਹਨ। ਇਸ ਮੌਕੇ ਤੇ ਸ. ਗੁਰਿੰਦਰ ਸਿੰਘ ਸਨੌਰ ਸੀਨੀਅਰ ਟੇਬਲ ਟੈਨਿਸ ਖਿਡਾਰੀ ਉਚੇਚੇ ਤੋਰ ਤੇ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕਰਨ ਲਈ ਮੌਜੂਦ ਸਨ ।



Scroll to Top