Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Wednesday, 07 Oct 2026 | 5:38 pm

+91 90915 01313 , +91 90916 01313

punjabbanni@gmail.com
punjabbani@yahoo.com

ਇੱਟਾਂ ਦੇ ਭੱਠੇ ਦੀ ਕੰਧ ਡਿੱਗਣ ਕਾਰਨ 4 ਬੱਚਿਆਂ ਦੀ ਹੋਈ ਮੌਤ

ਇੱਟਾਂ ਦੇ ਭੱਠੇ ਦੀ ਕੰਧ ਡਿੱਗਣ ਕਾਰਨ 4 ਬੱਚਿਆਂ ਦੀ ਹੋਈ ਮੌਤ

ਇੱਟਾਂ ਦੇ ਭੱਠੇ ਦੀ ਕੰਧ ਡਿੱਗਣ ਕਾਰਨ 4 ਬੱਚਿਆਂ ਦੀ ਹੋਈ ਮੌਤ
ਹਿਸਾਰ : ਹਰਿਆਣਾ ਦੇ ਜਿ਼ਲਾ ਹਿਸਾਰ ਦੇ ਨਾਰਨੌਂਦ ਇਲਾਕੇ ਦੇ ਪਿੰਡ ਬੁਡਾਨਾ ਵਿਚ ਇੱਟਾਂ ਦੇ ਭੱਠੇ ਦੇ ਨਾਲ ਲਗਦੀ ਕੰਧ ਡਿੱਗਣ ਕਾਰਨ ਕਰੀਬ 20 ਮਜ਼ਦੂਰਾਂ ਅਤੇ ਬੱਚਿਆਂ ਦੇ ਇੱਟਾਂ ਹੇਠਾਂ ਦਬਣ ਦੇ ਚਲਦਿਆਂ ਚਾਰ ਬੱਚਿਆਂ ਦੀ ਮੌਤ ਹੋ ਗਈ । ਮ੍ਰਿਤਕਾਂ `ਚ 3 ਮਹੀਨੇ ਦੀ ਨਿਸ਼ਾ, 9 ਸਾਲਾ ਸੂਰਜ, 9 ਸਾਲਾ ਵਿਵੇਕ ਅਤੇ 5 ਸਾਲਾ ਨੰਦਿਨੀ ਸ਼ਾਮਲ ਹਨ । ਪੰਜ ਸਾਲਾ ਬੱਚੀ ਗੌਰੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ । ਉਨ੍ਹਾਂ ਨੂੰ ਐਤਵਾਰ ਰਾਤ ਕਰੀਬ 2 ਵਜੇ ਹਿਸਾਰ ਦੇ ਸਿਵਲ ਹਸਪਤਾਲ `ਚ ਭਰਤੀ ਕਰਵਾਇਆ ਗਿਆ । ਸਾਰੇ ਲੋਕ ਉੱਤਰ ਪ੍ਰਦੇਸ਼ ਦੇ ਅੰਬੇਦਕਰ ਨਗਰ ਜਿ਼ਲ੍ਹੇ ਦੇ ਜਲਾਲਪੁਰ ਦੇ ਬਧਵ ਪਿੰਡ ਦੇ ਰਹਿਣ ਵਾਲੇ ਹਨ । ਇਸ ਹਾਦਸੇ ਵਿਚ ਕੰਧ ਹੇਠਾਂ ਦਬੇ ਹੋਰ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ । ਉਨ੍ਹਾਂ ਦਾ ਇਲਾਜ ਨਾਰਨੌਂਦ ਸਿਵਲ ਹਸਪਤਾਲ ਅਤੇ ਹਾਂਸੀ ਦੇ ਸਿਵਲ ਹਸਪਤਾਲ ਵਿਚ ਚਲ ਰਿਹਾ ਹੈ । ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ ਦੇ ਕਈ ਮਜ਼ਦੂਰ ਪਰਿਵਾਰ ਨਾਰਨੌਂਦ ਸੈਕਸ਼ਨ ਦੇ ਬੁਢਾਨਾ ਪਿੰਡ `ਚ ਭੱਠੇ `ਤੇ ਕੰਮ ਕਰਦੇ ਹਨ । ਇਨ੍ਹੀਂ ਦਿਨੀਂ ਭੱਠੇ `ਤੇ ਇੱਟਾਂ ਵਿਛਾਉਣ ਅਤੇ ਚਿਮਨੀ ਦੇ ਨੇੜੇ ਗਰੇਟ ਲਗਾਉਣ ਦਾ ਕੰਮ ਚਲ ਰਿਹਾ ਹੈ । ਮਜ਼ਦੂਰ ਓਮ ਪ੍ਰਕਾਸ਼ ਨੇ ਦਸਿਆ ਕਿ ਰਾਤ 12 ਵਜੇ ਦੇ ਕਰੀਬ 25 ਦੇ ਕਰੀਬ ਮਜ਼ਦੂਰ ਇੱਟਾਂ ਦੇ ਭੱਠੇ ’ਤੇ ਕੰਮ ਕਰ ਰਹੇ ਸਨ । ਸਾਰੇ ਬੱਚੇ ਭੱਠੇ ਕੋਲ ਕੰਧ ਨਾਲ ਸੁੱਤੇ ਹੋਏ ਸਨ । ਇਹ ਪੱਕੀਆਂ ਇੱਟਾਂ ਦੀ ਕੰਧ ਸੀ ਜੋ ਬੱਚਿਆਂ `ਤੇ ਡਿੱਗ ਪਈ । ਤਿੰਨ ਬੱਚਿਆਂ ਦੀ ਮੌਕੇ `ਤੇ ਹੀ ਮੌਤ ਹੋ ਗਈ । ਤਿੰਨ ਜ਼ਖ਼ਮੀ ਬੱਚਿਆਂ ਨੂੰ ਇੱਟਾਂ ਦੇ ਹੇਠਾਂ ਤੋਂ ਬਾਹਰ ਕੱਢ ਕੇ ਪਹਿਲਾਂ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਉਥੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਹਿਸਾਰ ਦੇ ਸਿਵਲ ਹਸਪਤਾਲ ਰੈਫ਼ਰ ਕਰ ਦਿਤਾ ਗਿਆ । ਹਿਸਾਰ ਲਿਜਾਂਦੇ ਸਮੇਂ 3 ਮਹੀਨੇ ਦੀ ਨਿਸ਼ਾ ਦੀ ਵੀ ਰਸਤੇ ਵਿਚ ਹੀ ਮੌਤ ਹੋ ਗਈ ।

Advertisement
Advertisement
Advertisement
Advertisement
Scroll to Top