Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Monday, 17 Aug 2026 | 7:06 am

+91 90915 01313 , +91 90916 01313

punjabbanni@gmail.com
punjabbani@yahoo.com

ਪੰਚਕੂਲਾ ‘ਚ ਲੜਕੀ ਸਮੇਤ ਤਿੰਨ ਦੀ ਗੋਲੀ ਮਾਰ ਕੇ ਹੱਤਿਆ

ਪੰਚਕੂਲਾ ‘ਚ ਲੜਕੀ ਸਮੇਤ ਤਿੰਨ ਦੀ ਗੋਲੀ ਮਾਰ ਕੇ ਹੱਤਿਆ

ਪੰਚਕੂਲਾ ‘ਚ ਲੜਕੀ ਸਮੇਤ ਤਿੰਨ ਦੀ ਗੋਲੀ ਮਾਰ ਕੇ ਹੱਤਿਆ
ਪੰਚਕੂਲਾ : ਹਰਿਆਣਾ ਦੇ ਪੰਚਕੂਲਾ ਤੋਂ ਮੋਰਨੀ ਰੋਡ ਸਥਿਤ ਬੁਰਜਕੋਟੀਆ ਰੋਡ ‘ਤੇ ਸਲਤਨਤ ਰੈਸਟੋਰੈਂਟ ‘ਚ ਇੱਕ ਲੜਕੀ ਸਮੇਤ ਤਿੰਨ ਨੌਜਵਾਨਾਂ ਦਾ ਕਤਲ ਰਾਤ 3 ਵਜੇ ਦੇ ਕਰੀਬ ਕਰ ਦਿੱਤਾ ਗਿਆ ।ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨੇ ਮ੍ਰਿਤਕ ਦਿੱਲੀ ਦੇ ਵਸਨੀਕ ਦੱਸੇ ਜਾ ਰਹੇ ਹਨ । ਪੁਲਸ ਮੁਤਾਬਕ 20 ਸਾਲਾ ਲੜਕੀ ਨਾਲ ਦੋ ਨੌਜਵਾਨ ਜਨਮ ਦਿਨ ਦੀ ਪਾਰਟੀ ਮਨਾਉਣ ਲਈ ਸਲਤਨਤ ਰੈਸਟੋਰੈਂਟ ‘ਚ ਰੁਕੇ ਸਨ । ਕਿਸੇ ਗੱਲ ਨੂੰ ਲੈ ਕੇ ਪੁਰਾਣੀ ਰੰਜਸ਼ ਕਾਰਨ ਰਾਤ ਸਮੇਂ ਤਿੰਨਾਂ ਦਾ ਕਤਲ ਕਰ ਦਿੱਤਾ ਗਿਆ । ਇਕ ਈਟੀਓਸ ਕਾਰ ‘ਚ ਤਿੰਨ ਨੌਜਵਾਨ ਆਏ ਅਤੇ ਜਨਮਦਿਨ ਦੀ ਪਾਰਟੀ ਕਰ ਰਹੇ ਤਿੰਨਾਂ ਲੋਕਾਂ ਤੇ ਗੋਲੀਆਂ ਚਲਾ ਉੱਥੋਂ ਫਰਾਰ ਹੋ ਗਏ । ਇਸ ਘਟਨਾ ਦੀ ਸੂਚਨਾ ਪੁਲੀਸ ਕੰਟਰੋਲ ਰੂਮ ’ਤੇ ਦਿੱਤੀ ਗਈ । ਪੁਲਸ ਨੇ ਤਿੰਨੋਂ ਲਾਸ਼ਾਂ ਨੂੰ ਮੌਰਚਰੀ ਵਿੱਚ ਰੱਖ ਦਿੱਤਾ ਹੈ । ਪੁਲਸ ਟੀਮ ਘਟਨਾ ਦੀ ਜਾਣਕਾਰੀ ਇਕੱਠੀ ਕਰਨ ‘ਚ ਲੱਗੀ ਹੋਈ ਹੈ । ਮ੍ਰਿਤਕਾਂ ਦੀ ਉਮਰ 20 ਤੋਂ 25 ਸਾਲ ਦਰਮਿਆਨ ਹੈ। ਮ੍ਰਿਤਕ ਵਿੱਕੀ ਨੂੰ 7 ਤੋਂ 8 ਗੋਲੀਆਂ ਮਾਰੀਆਂ ਗਈਆਂ । ਪੁਲਸ ਇਸ ਮਾਮਲੇ ਨੂੰ ਪੁਰਾਣੀ ਰੰਜਿਸ਼ ਮੰਨ ਰਹੀ ਹੈ । ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਸੀ. ਪੀ. ਪੰਚਕੂਲਾ ਹਿਮਾਦਰੀ ਕੌਸ਼ਿਕ ਸਿਵਲ ਹਸਪਤਾਲ ਪੁੱਜੇ । ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦਾ ਰਹਿਣ ਵਾਲਾ ਵਿੱਕੀ ਨਾਂ ਦਾ ਨੌਜਵਾਨ ਆਪਣੇ ਦੋਸਤ ਅਤੇ ਭਤੀਜੇ ਨਾਲ ਇੱਥੇ ਆਇਆ ਸੀ । ਤਿੰਨਾਂ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ ।

Advertisement
Advertisement
Advertisement
Advertisement
Scroll to Top