Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Monday, 28 Sep 2026 | 6:40 am

+91 90915 01313 , +91 90916 01313

punjabbanni@gmail.com
punjabbani@yahoo.com

ਚੰਡੀਗੜ੍ਹ ਪੁਲਸ ਦੇ ਇੰਸਪੈਕਟਰ ਹਰਿੰਦਰ ਸਿੰਘ ਸੇਖੋਂ ਬਣੇ ਇੰਸਪੈਕਟਰ ਤੋਂ ਸਬ ਇੰਸਪੈਕਟਰ

ਚੰਡੀਗੜ੍ਹ ਪੁਲਸ ਦੇ ਇੰਸਪੈਕਟਰ ਹਰਿੰਦਰ ਸਿੰਘ ਸੇਖੋਂ ਬਣੇ ਇੰਸਪੈਕਟਰ ਤੋਂ ਸਬ ਇੰਸਪੈਕਟਰ

ਚੰਡੀਗੜ੍ਹ ਪੁਲਸ ਦੇ ਇੰਸਪੈਕਟਰ ਹਰਿੰਦਰ ਸਿੰਘ ਸੇਖੋਂ ਬਣੇ ਇੰਸਪੈਕਟਰ ਤੋਂ ਸਬ ਇੰਸਪੈਕਟਰ
ਚੰਡੀਗੜ੍ਹ : ਰਿਸ਼ਵਤ ਮਾਮਲੇ ਵਿੱਚ ਸੀ. ਬੀ. ਆਈ. ਜਾਂਚ ਦਾ ਸਾਹਮਣਾ ਕਰਨ ਵਾਲੇ ਚੰਡੀਗੜ੍ਹ ਪੁਲਸ ਦੇ ਇੰਸਪੈਕਟਰ ਹਰਿੰਦਰ ਸਿੰਘ ਸੇਖੋਂ ਨੂੰ ਵਿਭਾਗੀ ਜਾਂਚ ਵਿੱਚ ਦੋਸ਼ੀ ਪਾਇਆ ਗਿਆ ਹੈ । ਉਸ ਨੂੰ ਇੰਸਪੈਕਟਰ ਤੋਂ ਸਬ-ਇੰਸਪੈਕਟਰ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ । ਹੁਕਮਾਂ ’ਤੇ ਐਸ. ਐਸ. ਪੀ. ਟਰੈਫਿਕ ਅਤੇ ਸੁਰੱਖਿਆ ਸੁਮੇਰ ਪ੍ਰਤਾਪ ਸਿੰਘ ਦੇ ਦਸਤਖ਼ਤ ਹਨ । ਦੱਸਣਯੋਗ ਹੈ ਕਿ ਸਾਲ 2023 `ਚ ਸੀ. ਬੀ. ਆਈ. ਚੰਡੀਗੜ੍ਹ ਦੀ ਟੀਮ ਨੇ ਦੀਪਕ ਉਰਫ ਦੀਪੂ ਦੀ ਸਿ਼ਕਾਇਤ `ਤੇ ਜਾਲ ਵਿਛਾ ਕੇ ਦੋ ਵਿਚੋਲਿਆਂ ਨੂੰ ਫੜਿਆ ਸੀ । ਉਸ ਸਮੇਂ ਸੇਖੋਂ ਸੈਕਟਰ-26 ਸਥਿਤ ਅਪਰੇਸ਼ਨ ਸੈੱਲ ਦੇ ਇੰਚਾਰਜ ਵਜੋਂ ਮੌਜੂਦ ਸਨ । ਸੀ. ਬੀ. ਆਈ. ਐਫ. ਆਈ. ਆਰ. ਮੁਤਾਬਕ ਦੀਪੂ ਨੇ ਸਿ਼ਕਾਇਤ ਕੀਤੀ ਸੀ ਕਿ ਕਾਂਸਟੇਬਲ ਪਵਨ ਉਸ ਨੂੰ ਕਿਸੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ 7 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ । ਦੀਪੂ ਨੇ ਸਿ਼ਕਾਇਤ ਵਿੱਚ ਇਹ ਵੀ ਕਿਹਾ ਸੀ ਕਿ ਕਾਂਸਟੇਬਲ ਉਸ ਨੂੰ ਇੰਸਪੈਕਟਰ ਸੇਖੋਂ ਕੋਲ ਲੈ ਗਿਆ ਸੀ ।ਦੀਪਕ ਦੀ ਸ਼ਿਕਾਇਤ `ਤੇ ਸੀ. ਬੀ. ਆਈ. ਨੇ ਮਨੀਸ਼ ਦੂਬੇ ਅਤੇ ਕਬਾੜੀ ਨੂੰ ਲੱਖਾਂ ਰੁਪਏ ਸਮੇਤ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਸੀ। ਦੋਸ਼ ਹੈ ਕਿ ਇਸ ਮਾਮਲੇ `ਚ ਉਹ ਦੋਵੇਂ ਵਿਚੋਲੇ ਸਨ, ਜਦਕਿ ਕਾਂਸਟੇਬਲ ਪਵਨ ਮੌਕੇ ਤੋਂ ਫਰਾਰ ਹੋ ਗਿਆ ਸੀ । ਸੀ. ਬੀ. ਆਈ. ਦੀ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਕਾਂਸਟੇਬਲ ਪਵਨ ਦੇ ਇੰਸਪੈਕਟਰ ਸੇਖੋਂ ਨਾਲ ਪੁਰਾਣੇ ਸਬੰਧ ਸਨ । ਸੀ. ਬੀ. ਆਈ. ਨੇ ਮਾਮਲੇ ਵਿੱਚ ਵਿਚੋਲੇ ਅਤੇ ਕਾਂਸਟੇਬਲ ਪਵਨ ਦੋਵਾਂ ਨੂੰ ਨਾਮਜ਼ਦ ਕੀਤਾ ਸੀ ।

Advertisement
Advertisement
Advertisement
Advertisement
Scroll to Top