ਨਹਾ ਰਹੀ ਸਟਾਫ ਨਰਸ ਦੀ ਅਸ਼ਲੀਲ ਵੀਡੀਓ ਬਣਾਉਣ ਦੇ ਦੋਸ਼ ਹੇਠ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਭੇਜਿਆ ਜੇਲ

ਨਹਾ ਰਹੀ ਸਟਾਫ ਨਰਸ ਦੀ ਅਸ਼ਲੀਲ ਵੀਡੀਓ ਬਣਾਉਣ ਦੇ ਦੋਸ਼ ਹੇਠ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਭੇਜਿਆ ਜੇਲ
ਬਠਿੰਡਾ : ਬਠਿੰਡਾ ਦੇ ਇਕ ਹਸਪਤਾਲ ਵਿਚ ਨਹਾ ਰਹੀ ਸਟਾਫ ਨਰਸ ਦੀ ਅਸ਼ਲੀਲ ਵੀਡੀਓ ਬਣਾਉਣ ਦੇ ਦੋਸ਼ ਵਿੱਚ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਫੜੇ ਗਏ ਮੁਲਜ਼ਮ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਹਸਪਤਾਲ ਦੀ ਸਟਾਫ ਨਰਸ ਨੇ ਥਾਣਾ ਸਦਰ ਦੀ ਪੁਲਿਸ ਨੂੰ ਦੱਸਿਆ ਸੀ ਕਿ ਉਸ ਦੇ ਗੁਆਂਢੀ ਜਸਕਰਨ ਸਿੰਘ ਨੇ ਮਹਿਲਾ ਨਰਸ ਦੇ ਬਾਥਰੂਮ ਵਿੱਚ ਮੋਬਾਈਲ ਫੋਨ ਛੁਪਾ ਕੇ ਰੱਖ ਦਿੱਤਾ ਸੀ ਅਤੇ ਔਰਤ ਦੇ ਨਹਾਉਂਦੇ ਸਮੇਂ ਉਸ ਦੀ ਅਸ਼ਲੀਲ ਵੀਡੀਓ ਬਣਾ ਲਈ ਸੀ।ਜਦੋਂ ਔਰਤ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਇਸ ਦੀ ਸ਼ਿਕਾਇਤ ਥਾਣਾ ਸਦਰ ਬਠਿੰਡਾ ਵਿਖੇ ਕੀਤੀ। ਜਿਸ `ਤੇ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਜਗਦੀਪ ਸਿੰਘ ਨੇ ਦੋਸ਼ੀ ਜਸਕਰਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਕੋਲੋਂ ਉਹ ਮੋਬਾਇਲ ਫੋਨ ਵੀ ਜ਼ਬਤ ਕਰ ਲਿਆ ਹੈ, ਜਿਸ ਨਾਲ ਉਸ ਨੇ ਨਰਸ ਦੀ ਵੀਡੀਓ ਬਣਾਈ ਸੀ। ਦੋਸ਼ ਹੈ ਕਿ ਉਹ ਲੰਬੇ ਸਮੇਂ ਤੋਂ ਔਰਤ `ਤੇ ਬੁਰੀ ਨਜ਼ਰ ਰੱਖ ਰਿਹਾ ਸੀ । ਪੁਲਸ ਅਨੁਸਾਰ ਮਹਿਲਾ ਸਟਾਫ ਨਰਸ ਕਿਰਾਏ ਦੇ ਮਕਾਨ ਵਿਚ ਰਹਿੰਦੀ ਹੈ। ਜਿੱਥੇ ਜਸਕਰਨ ਸਿੰਘ ਨਾਂ ਦਾ ਨੌਜਵਾਨ ਕਾਫੀ ਸਮੇਂ ਤੋਂ ਔਰਤ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਮੌਕਾ ਦੇਖ ਕੇ ਉਸ ਨੇ ਮੋਬਾਈਲ ਫ਼ੋਨ ਔਰਤ ਦੇ ਬਾਥਰੂਮ ਵਿੱਚ ਰੱਖ ਦਿੱਤਾ ਅਤੇ ਵੀਡੀਓ ਬਣਾ ਲਈ। ਥਾਣਾ ਇੰਚਾਰਜ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਦੋਸ਼ੀ ਨੇ ਔਰਤ ਦਾ ਵੀਡੀਓ ਵਾਇਰਲ ਕੀਤਾ ਜਾਂ ਨਹੀਂ ਅਤੇ ਵੀਡੀਓ ਬਣਾਉਣ ਪਿੱਛੇ ਉਸ ਦਾ ਕੀ ਮਕਸਦ ਸੀ ।
