Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Saturday, 15 Aug 2026 | 9:48 am

+91 90915 01313 , +91 90916 01313

punjabbanni@gmail.com
punjabbani@yahoo.com

ਉਘੇ ਖਿਡਾਰੀ ਨੀਰਜ ਚੋਪੜਾ ਦੀ ਟੀ-ਸ਼ਰਟ ਨੂੰ ਵਿਸ਼ਵ ਐਥਲੈਟਿਕਸ ਦੇ ਵਿਰਾਸਤ ਮਿਊਜ਼ੀਅਮ ’ਚ ਕੀਤਾ ਗਿਆ ਸ਼ਾਮਲ

ਉਘੇ ਖਿਡਾਰੀ ਨੀਰਜ ਚੋਪੜਾ ਦੀ ਟੀ-ਸ਼ਰਟ ਨੂੰ ਵਿਸ਼ਵ ਐਥਲੈਟਿਕਸ ਦੇ ਵਿਰਾਸਤ ਮਿਊਜ਼ੀਅਮ ’ਚ ਕੀਤਾ ਗਿਆ ਸ਼ਾਮਲ

ਉਘੇ ਖਿਡਾਰੀ ਨੀਰਜ ਚੋਪੜਾ ਦੀ ਟੀ-ਸ਼ਰਟ ਨੂੰ ਵਿਸ਼ਵ ਐਥਲੈਟਿਕਸ ਦੇ ਵਿਰਾਸਤ ਮਿਊਜ਼ੀਅਮ ’ਚ ਕੀਤਾ ਗਿਆ ਸ਼ਾਮਲ
ਨਵੀਂ ਦਿੱਲੀ : ਹਰਿਆਣਾ ਨਿਵਾਸੀ ਤੇ ਭਾਰਤ ਦੇ ਸਟਾਰ ਖਿਡਾਰੀ ਜਿਨ੍ਹਾਂ ਨੂੰ ਭਾਰਤੀ ਜੈਵਲਿਨ ਥਰੋਅਰ ਨੀਰਜ ਚੋਪੜਾ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ ਉਨ੍ਹਾਂ 23 ਖਿਡਾਰੀਆਂ ਵਿਚ ਸ਼ਾਮਲ ਹੋ ਗਏ ਹਨ ਜਿਨ੍ਹਾਂ ਦੀਆਂ ਪ੍ਰਤੀਯੋਗਤਾ ਕਲਾਕ੍ਰਿਤੀਆਂ ਨੂੰ ਵਿਸ਼ਵ ਐਥਲੈਟਿਕਸ ਵਿਰਾਸਤ ਮਿਊਜ਼ੀਅਮ ਵਿਚ ਸ਼ਾਮਲ ਕੀਤਾ ਗਿਆ ਹੈ ਜਿਹੜੀਆਂ ਮੌਜੂਦਾ ਸਮੇਂ ਵਿਚ ਵਿਸ਼ਵ ਐਥਲੈਟਿਕਸ ਮਿਊਜ਼ੀਅਮ (ਐਮ. ਓ. ਡਬਲਿਊ. ਏ.) ਦੇ ਆਨਲਾਈਨ ਥ੍ਰੀ ਡੀ ਪਲੇਟਫ਼ਾਰਮ ’ਤੇ ਪ੍ਰਦਰਿਸ਼ਤ ਹਨ। ਟੋਕੀਉ ਉਲੰਪਿਕ 2021 ਵਿਚ ਐਥਲੈਟਿਕਸ ਵਿਚ ਭਾਰਤ ਦੇ ਪਹਿਲੇ ਉਲੰਪਿਕ ਸੋਨ ਤਮਗ਼ਾ ਜੇਤੂ ਬਣੇ ਚੋਪੜਾ ਨੇ ਇਸ ਸਾਲ ਪੈਰਿਸ ਖੇਡਾਂ ਵਿਚ ਪਹਿਨੀ ਗਈ ਪ੍ਰਤੀਯੋਗਿਤਾ ਦੀ ਟੀ-ਸ਼ਰਟ ਦਾਨ ਕਰ ਦਿਤੀ ਹੈ। ਚੋਪੜਾ ਨੇ ਪੈਰਿਸ ਉਲੰਪਿਕ ਵਿਚ 89.45 ਮੀਟਰ ਦੀ ਥਰੋਅ ਨਾਲ ਪਾਕਿਸਤਾਨ ਦੇ ਅਰਸ਼ਦ ਨਦੀਮ (92.97 ਮੀਟਰ) ਦੇ ਪਿਛੇ ਦੂਜਾ ਸਥਾਨ ਹਾਸਲ ਕੀਤਾ ਸੀ।ਚੋਪੜਾ ਤੋਂ ਇਲਾਵਾ ਯੂਕ੍ਰੇਨ ਦੀ ਯਾਰੋਸਲਾਵਾ ਮਹੂਚਿਖ (ਵਿਸ਼ਵ ਐਥਲੈਟਿਕਸ ਦੀ ਮਹਿਲਾ ‘ਫੀਲਡ ਈਵੈਂਟ ਐਥਲੀਟ ਆਫ਼ ਦਿ ਯੀਅਰ’) ਤੇ ਉਸ ਦੀ ਸਾਥਣ ਪੈਰਿਸ ਉਲੰਪਿਕ ਤਮਗਾ ਜੇਤੂ ਥਿਯਾ ਲਾਫਾਂਡ ਉਨ੍ਹਾਂ ਐਥਲੀਟਾਂ ਵਿਚ ਸ਼ਾਮਲ ਹਨ, ਜਿਨ੍ਹਾਂ ਦੀਆਂ ਪ੍ਰਤੀਯੋਗਤਾ ਕਲਾਕ੍ਰਿਤੀਆਂ ਨੂੰ ਵਿਰਾਸਤ ਮਿਊਜ਼ੀਅਮ ਵਿਚ ਸ਼ਾਮਲ ਕੀਤਾ ਗਿਆ ਹੈ।

Advertisement
Advertisement
Advertisement
Advertisement
Scroll to Top