Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 11:41 am

+91 90915 01313 , +91 90916 01313

punjabbanni@gmail.com
punjabbani@yahoo.com

ਫਿਟ ਇੰਡੀਆ ਸਾਈਕਲਿੰਗ ਮੰਗਲਵਾਰ ਈਵੈਂਟ 17 ਦਸੰਬਰ ਨੂੰ

ਫਿਟ ਇੰਡੀਆ ਸਾਈਕਲਿੰਗ ਮੰਗਲਵਾਰ ਈਵੈਂਟ 17 ਦਸੰਬਰ ਨੂੰ

ਫਿਟ ਇੰਡੀਆ ਸਾਈਕਲਿੰਗ ਮੰਗਲਵਾਰ ਈਵੈਂਟ 17 ਦਸੰਬਰ ਨੂੰ
ਸ਼ਕਤੀ ਸਿੰਘ, ਤੇਜਿੰਦਰ ਪਾਲ ਸਿੰਘ ਤੂਰ, ਰਾਣੀ ਰਾਮਪਾਲ ਅਤੇ ਅਨੂ ਰਾਣੀ ਐਨ. ਆਈ. ਐਸ. ਪਟਿਆਲਾ ਪੁਜਣਗੇ
ਪਟਿਆਲਾ 14 ਦਸੰਬਰ : ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਡਾ. ਮਨਸੁਖ ਮੰਡਾਵੀਆ ਨਵੀਂ ਦਿੱਲੀ ਵਿਖੇ 17 ਦਸੰਬਰ, 2024 ਨੂੰ ‘ਫਿੱਟ ਇੰਡੀਆ ਸਾਈਕਲਿੰਗ ਮੰਗਲਵਾਰ’ ਪਹਿਲਕਦਮੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ । ਇਸੇ ਦਿਨ ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ) ਦੇ ਖੇਤਰੀ ਕੇਂਦਰ ਐਨ. ਆਈ. ਐਸ. ਪਟਿਆਲਾ ਵਿਖੇ ਸਾਈਕਲਿੰਗ ਈਵੈਂਟ ਕਰਵਾਇਆ ਜਾਵੇਗਾ ।
ਐਨ. ਆਈ. ਐਸ. ਪਟਿਆਲਾ ਦੇ ਸਮਾਗਮ ਵਿੱਚ ਸ਼ਕਤੀ ਸਿੰਘ (ਸਾਬਕਾ ਓਲੰਪੀਅਨ), ਤੇਜਿੰਦਰਪਾਲ ਸਿੰਘ ਤੂਰ (ਏਸ਼ੀਅਨ ਸੋਨ ਤਮਗਾ ਜੇਤੂ ਅਤੇ ਓਲੰਪੀਅਨ), ਰਾਣੀ ਰਾਮਪਾਲ (ਓਲੰਪੀਅਨ) ਅਤੇ ਅਨੂ ਰਾਣੀ (ਓਲੰਪੀਅਨ) ਅਤੇ ਸਥਾਨਕ ਪ੍ਰਸ਼ਾਸਨਿਕ 10 ਕਿਲੋਮੀਟਰ ਸਾਈਕਲਿੰਗ ਦੀ ਅਗਵਾਈ ਕਰਨਗੇ। ਜੋਏ ਰਾਈਡ ਐਨ. ਆਈ. ਐਸ. ਕੈਂਪਸ ਤੋਂ ਫੁਹਾਰਾ ਚੌਂਕ ਤੋਂ ਲੋਅਰ ਮਾਲ ਰੋਡ ਰਾਹੀਂ ਅਤੇ ਵਾਪਸ.
ਐਨ. ਆਈ. ਐਸ. ਦੇ ਡਿਪਟੀ ਡਾਇਰੈਕਟਰ ਡਾ. ਰਾਜਬੀਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਈਵੈਂਟ ਵਿੱਚ ਪੰਜਾਬ ਦੇ ਉੱਘੇ ਐਥਲੀਟ, ਨੈਸ਼ਨਲ ਐਥਲੈਟਿਕ ਟੀਮ, ਐਨਸੀਓਈ ਐਥਲੀਟਾਂ ਦੇ ਨਾਲ-ਨਾਲ ਸਥਾਨਕ ਫਿਟਨੈਸ ਪ੍ਰੇਮੀ ਅਤੇ ਖੇਡ ਪ੍ਰੇਮੀ ਵੀ ਸ਼ਾਮਲ ਹੋਣਗੇ । ਐਨ. ਆਈ. ਐਸ/ ਪਟਿਆਲਾ ਵਿਖੇ ਮੰਗਲਵਾਰ ਦਾ ਸਮਾਗਮ ਸਾਈਕਲਿੰਗ ਨੂੰ ਆਵਾਜਾਈ ਦੇ ਇੱਕ ਟਿਕਾਊ ਢੰਗ ਅਤੇ ਕਸਰਤ ਦੇ ਇੱਕ ਰੂਪ ਵਜੋਂ ਉਤਸ਼ਾਹਿਤ ਕਰਨ ਲਈ ਖੇਤਰ ਦੀ ਵਚਨਬੱਧਤਾ ਨੂੰ ਪ੍ਰਦਰਸ਼ਿਤ ਕਰੇਗਾ । ਭਾਗੀਦਾਰ ਐਨ. ਆਈ. ਐਸ. ਕੈਂਪਸ ਤੋਂ ਲੋਅਰ ਮਾਲ ਰੋਡ ਰਾਹੀਂ ਫੁਹਾਰਾ ਚੌਂਕ ਅਤੇ ਵਾਪਸ ਜਾਣਗੇ ।
ਯੁਵਾ ਮਾਮਲਿਆਂ ਅਤੇ ਖੇਡਾਂ ਦਾ ਮੰਤਰਾਲਾ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ, ਮਾਈ ਭਾਰਤ, ਸਾਈ ਖੇਤਰੀ ਕੇਂਦਰਾਂ, ਨੈਸ਼ਨਲ ਸੈਂਟਰਸ ਆਫ ਐਕਸੀਲੈਂਸ, ਖੇਲੋ ਇੰਡੀਆ ਕੇਂਦਰਾਂ, ਅਤੇ ਜ਼ਿਲਾ ਪ੍ਰਸ਼ਾਸਨ ਦੇ ਸਿੱਧੇ ਸਹਿਯੋਗ ਨਾਲ ਇਹ ਮੁਕਾਬਲੇ ਕਰਵਾਏ ਜਾ ਰਹੇ ਹਨ । ਫਿਟ ਇੰਡੀਆ ਸਾਈਕਲਿੰਗ ਮੰਗਲਵਾਰ ਦੀ ਪਹਿਲਕਦਮੀ 17 ਦਸੰਬਰ, 2024 ਨੂੰ ਪੂਰੇ ਭਾਰਤ ਵਿੱਚ 1000 ਤੋਂ ਵੱਧ ਥਾਵਾਂ ‘ਤੇ ਕਰਵਾਈ ਜਾਵੇਗੀ, ਜਿਸ ਵਿੱਚ ਸਾਈ ਖੇਤਰੀ ਕੇਂਦਰਾਂ ਵਿੱਚ ਇੱਕੋ ਸਮੇਂ ਇਹ ਸਾਈਕਲਿੰਗ ਕਰਵਾਈ ਜਾਵੇਗੀ । ਲਾਂਚ ਤੋਂ ਬਾਅਦ, ਦੇਸ਼ ਭਰ ਵਿੱਚ ਹਰ ਮੰਗਲਵਾਰ ਨੂੰ ਸਾਈਕਲਿੰਗ ਇਵੈਂਟ ਜਾਰੀ ਰਹਿਣਗੇ ।

Advertisement
Advertisement
Advertisement
Advertisement
Scroll to Top