Breaking News ‘ਆਪ’ ਸਰਕਾਰ ਨੇ ਪੰਜਾਬ ਦੇ ਹਰੇਕ ਪਿੰਡ ‘ਚ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਿੱਤੀ : ਅਰਵਿੰਦ ਕੇਜਰੀਵਾਲਨਵ-ਨਿਯੁਕਤ ਪੁਲਿਸ ਜਵਾਨਾਂ ਨੇ ਸਿਫਾਰਸ਼ ਤੇ ਰਿਸ਼ਵਤ ਤੋਂ ਬਗੈਰ ਨਿਰਪੱਖ ਅਤੇ ਪਾਰਦਰਸ਼ੀ ਭਰਤੀ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾਛੇਵੇਂ ਨਾਭਾ ਕਬੱਡੀ ਕੱਪ ਦਾ ਹੋਇਆ ਸ਼ਾਨਦਾਰ ਆਗਾਜ਼, ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕੀਤਾ ਉਦਘਾਟਨਅਕਾਲੀ ਦਲ ਦੇ ਸਰਪੰਚ ਜਗਪਾਲ ਸਿੰਘ ਮਿੰਟਾ ਪਨਿਆੜ ਹੋਏ ਸਾਥੀਆਂ ਸਮੇਤ 'ਆਪ' ਵਿੱਚ ਸ਼ਾਮਲਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਦਿੱਤਾ ਅਸਤੀਫ਼ਾਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਦਿੜ੍ਹਬਾ ਵਿਖੇ ਨੈਸ਼ਨਲ ਸਟਾਈਲ ਕਬੱਡੀ ਦੇ ਰਾਜ ਪੱਧਰੀ ਮੁਕਾਬਲਿਆਂ ਦਾ ਸ਼ਾਨਦਾਰ ਆਗ਼ਾਜ਼ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਮੁੱਖ ਮੰਤਰੀ ਨੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਮੱਥਾ ਟੇਕਿਆਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਚੰਡੀਗੜ੍ਹ ਵਿੱਚ ਹਰਿਆਣਾ ਨੂੰ ਵਿਧਾਨ ਸਭਾ ਲਈ ਜ਼ਮੀਨ ਅਲਾਟ ਕਰਨ ਦਾ ਤਿੱਖਾ ਵਿਰੋਧਚੰਡੀਗੜ੍ਹ ਦਾ ਇਕ ਇੰਚ ਹਿੱਸਾ ਵੀ ਹਰਿਆਣਾ ਨੂੰ ਨਹੀਂ ਦੇਵਾਂਗੇ, ਇਸ 'ਤੇ ਸਿਰਫ਼ ਪੰਜਾਬ ਦਾ ਹੱਕ ਹੈ : ਹਰਪਾਲ ਸਿੰਘ ਚੀਮਾ

ਸਕੂਲ ਤੋਂ ਘਰ ਆ ਰਹੀ 6 ਸਾਲਾ ਵਿਦਿਆਰਥਣ ਦੇ ਵੈਨ ਵਲੋਂ ਦਰੜਨ ਕਾਰਨ ਹੋਈ ਮੌਤ

ਦੁਆਰਾ: Punjab Bani ਪ੍ਰਕਾਸ਼ਿਤ :Friday, 15 November, 2024, 02:15 PM

ਸਕੂਲ ਤੋਂ ਘਰ ਆ ਰਹੀ 6 ਸਾਲਾ ਵਿਦਿਆਰਥਣ ਦੇ ਵੈਨ ਵਲੋਂ ਦਰੜਨ ਕਾਰਨ ਹੋਈ ਮੌਤ
ਪਾਣੀਪਤ : ਹਰਿਆਣਾ ਦੇ ਸ਼ਹਿਰ ਪਾਣੀਪਤ ਵਿਚ ਵੈਨ ਡਰਾਈਵਰ ਦੀ ਲਾਪਰਵਾਹੀ ਨੇ 6 ਸਾਲ ਦੀ ਸਕੂਲੀ ਬੱਚੀ ਦੀ ਜਾਨ ਲੈ ਲਈ। ਮਾਮਲਾ ਸੈਕਟਰ-29 ਥਾਣੇ ਦਾ ਹੈ । ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ । ਜਾਣਕਾਰੀ ਮੁਤਾਬਕ ਸਕੂਲ ਤੋਂ ਘਰ ਆ ਰਹੀ 6 ਸਾਲਾ ਵਿਦਿਆਰਥਣ ਨੂੰ ਵੈਨ ਨੇ ਕੁਚਲ ਦਿੱਤਾ ਅਤੇ ਉਸ ਦੀ ਮੌਤ ਹੋ ਗਈ । ਵਿਦਿਆਰਥਣ ਇਸੇ ਵੈਨ ਵਿੱਚ ਸਵਾਰ ਹੋ ਕੇ ਘਰ ਪਰਤ ਰਹੀ ਸੀ ਕਿ ਇਹ ਹਾਦਸਾ ਵਾਪਰ ਗਿਆ । ਜਿਵੇਂ ਹੀ ਬੱਚੀ ਆਪਣੇ ਪਿਤਾ ਵੱਲ ਵਧਣ ਲੱਗੀ ਤਾਂ ਵੈਨ ਚਾਲਕ ਨੇ ਲਾਪਰਵਾਹੀ ਦਿਖਾਉਂਦੇ ਹੋਏ ਤੇਜ਼ ਰਫਤਾਰ ਨਾਲ ਵੈਨ ਭਜਾ ਲਈ । ਬੱਚੀ ਵੈਨ ਦੀ ਲਪੇਟੇ ਵਿਚ ਆ ਗਈ ਅਤੇ ਪਿਛਲੇ ਪਹੀਏ ਲੜਕੀ ਦੇ ਉੱਪਰੋਂ ਲੰਘ ਗਏ । ਇਹ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿੱਚ ਕੈਦ ਹੋ ਗਈ । ਇਸ ਦੌਰਾਨ 6 ਸਾਲ ਦੀ ਬੱਚੀ ਆਪਣੇ ਪਿਤਾ ਦੀ ਗੋਦ ਵਿਚ ਹੀ ਦਮ ਤੋੜ ਗਈ । ਲੜਕੀ ਦੀ ਪਛਾਣ ਰੁਚੀ ਵਜੋਂ ਹੋਈ ਹੈ । ਬੱਚੀ ਐਲਕੇਜੀ ਵਿੱਚ ਪੜ੍ਹਦੀ ਸੀ । ਦੂਜੇ ਪਾਸੇ ਪੁਲਿਸ ਨੇ ਪਿਤਾ ਦੀ ਸ਼ਿਕਾਇਤ ਦੇ ਆਧਾਰ ਉਤੇ ਮਾਮਲਾ ਦਰਜ ਕਰ ਲਿਆ ਹੈ। ਬੱਚੀ ਦੇ ਪਿਤਾ ਅਭਿਨੰਦਨ ਨੇ ਦੱਸਿਆ ਕਿ ਉਸ ਦੀਆਂ ਤਿੰਨ ਬੇਟੀਆਂ ਹਨ ਅਤੇ ਵੱਡੀ ਬੇਟੀ ਦਾ ਨਾਂ ਮਾਸੂਮ (8) ਹੈ, ਜਦੋਂ ਕਿ ਵਿਚਕਾਰਲੀ ਬੇਟੀ ਰੁਚੀ ਸੀ, ਜੋ ਕਿ ਐਲ. ਕੇ. ਜੀ. ਦੀ ਵਿਦਿਆਰਥਣ ਸੀ । ਤੀਜੀ ਬੇਟੀ ਜੀਆ 1 ਸਾਲ ਦੀ ਹੈ । ਪਿਤਾ ਨੇ ਦੱਸਿਆ ਕਿ ਉਹ ਰਾਸ਼ਨ ਦੀ ਦੁਕਾਨ ਚਲਾਉਂਦਾ ਹੈ । ਬੇਟੀ ਰੁਚੀ ਦਾ ਜਨਮ 13 ਜਨਵਰੀ 2019 ਨੂੰ ਹੋਇਆ ਸੀ । ਬੇਟੀ ਦੁਪਹਿਰ 1 ਵਜੇ ਦੇ ਕਰੀਬ ਸਕੂਲ ਤੋਂ ਵਾਪਸ ਆ ਰਹੀ ਸੀ । ਉਹ ਈਕੋ ਵੈਨ ਵਿੱਚ ਸਕੂਲ ਜਾਂਦੀ ਸੀ । ਇਸ ਦੌਰਾਨ ਬੁੱਧਵਾਰ ਨੂੰ ਜਦੋਂ ਉਹ ਵੈਨ ਤੋਂ ਉਤਰ ਕੇ ਘਰ ਵੱਲ ਆ ਰਹੀ ਸੀ ਤਾਂ ਇਸੇ ਵੈਨ ਨੇ ਉਸ ਨੂੰ ਕੁਚਲ ਦਿੱਤਾ । ਇਸ ਦੌਰਾਨ ਪਿਛਲਾ ਟਾਇਰ ਲੜਕੀ ਦੀ ਗਰਦਨ ਦੇ ਉੱਪਰੋਂ ਲੰਘ ਗਿਆ । ਪਿਤਾ ਉੱਥੇ ਖੜ੍ਹਾ ਆਪਣੀ ਧੀ ਦੀ ਉਡੀਕ ਕਰ ਰਿਹਾ ਹੈ। ਹਾਦਸੇ ਤੋਂ ਬਾਅਦ ਉਹ ਤੁਰੰਤ ਆਪਣੀ ਧੀ ਨੂੰ ਨਿੱਜੀ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।



Scroll to Top