Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Wednesday, 19 Aug 2026 | 10:54 am

+91 90915 01313 , +91 90916 01313

punjabbanni@gmail.com
punjabbani@yahoo.com

ਸਕੂਲੀ ਵਿਦਿਆਰਥੀਆਂ ਨੂੰ ਸਕੂਲ ਅਧਿਆਪਕਾ ਦੀ ਕੁਰਸੀ ਹੇਠਾਂ ਬੰਬ ਵਰਗਾ ਪਟਾਕਾ ਰੱਖਣ ਤੇ ਸਕੂਲੋਂ ਕੱਢਿਆ

ਸਕੂਲੀ ਵਿਦਿਆਰਥੀਆਂ ਨੂੰ ਸਕੂਲ ਅਧਿਆਪਕਾ ਦੀ ਕੁਰਸੀ ਹੇਠਾਂ ਬੰਬ ਵਰਗਾ ਪਟਾਕਾ ਰੱਖਣ ਤੇ ਸਕੂਲੋਂ ਕੱਢਿਆ

ਸਕੂਲੀ ਵਿਦਿਆਰਥੀਆਂ ਨੂੰ ਸਕੂਲ ਅਧਿਆਪਕਾ ਦੀ ਕੁਰਸੀ ਹੇਠਾਂ ਬੰਬ ਵਰਗਾ ਪਟਾਕਾ ਰੱਖਣ ਤੇ ਸਕੂਲੋਂ ਕੱਢਿਆ
ਹਰਿਆਣਾ : ਹਰਿਆਣਾ ਦੇ ਭਿਵਾਨੀ ਵਿਚ ਇੱਕ ਸਰਕਾਰੀ ਸਕੂਲ ਦੇ ਬੱਚਿਆਂ ਨੇ ਸਕੂਲ ਵਿੱਚ ਬਹੁਤ ਹੀ ਖਤਰਨਾਕ ਕਾਰਾ ਕੀਤਾ। ਬੱਚਿਆਂ ਨੇ ਆਪਣੀ ਸਾਇੰਸ ਟੀਚਰ ਦੀ ਕੁਰਸੀ ਹੇਠ ਪਟਾਕਾ ਨੁਮਾ ਬੰਬ ਰੱਖ ਦਿੱਤਾ । ਇਸ ਦੌਰਾਨ ਮਹਿਲਾ ਅਧਿਆਪਕ ਜ਼ਖਮੀ ਹੋਣ ਤੋਂ ਵਾਲ-ਵਾਲ ਬਚ ਗਈ । ਹੁਣ ਸਿੱਖਿਆ ਵਿਭਾਗ ਨੇ ਇਸ ਮਾਮਲੇ ‘ਚ ਕਾਰਵਾਈ ਕਰਦੇ ਹੋਏ ਦੋਸ਼ੀ ਵਿਦਿਆਰਥੀਆਂ ਨੂੰ ਸਕੂਲ ‘ਚੋਂ ਕੱਢ ਦਿੱਤਾ ਹੈ । ਦਰਅਸਲ, ਇਹ ਮਾਮਲਾ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਪਿੰਡ ਬੋਪਾੜਾ ਦਾ ਹੈ । ਪਿਛਲੇ ਸ਼ਨੀਵਾਰ ਇੱਥੇ 12ਵੀਂ ਜਮਾਤ ਚੱਲ ਰਹੀ ਸੀ । ਇਸ ਦੌਰਾਨ ਬੱਚਿਆਂ ਨੇ ਮੈਡਮ ਦੀ ਕੁਰਸੀ ਹੇਠ ਬੰਬ ਲਾ ਦਿੱਤਾ। ਇਸ ਪਟਾਕੇ ਦੇ ਫਟਣ ਤੋਂ ਬਾਅਦ ਮੈਡਮ ਵਾਲ-ਵਾਲ ਬਚ ਗਈ । ਇਲਜ਼ਾਮ ਹੈ ਕਿ ਇੱਕ ਬੱਚਿਆਂ ਨੇ ਕੁਰਸੀ ਦੇ ਹੇਠਾਂ ਬੰਬ ਫਿੱਟ ਕੀਤਾ, ਜਦੋਂ ਕਿ ਦੂਜੇ ਨੇ ਰਿਮੋਟ ਨਾਲ ਇੱਕ ਬਟਨ ਦਬਾ ਕੇ ਧਮਾਕਾ ਕਰ ਦਿੱਤਾ। ਘਟਨਾ ਤੋਂ ਬਾਅਦ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ । ਬੁੱਧਵਾਰ ਨੂੰ ਸਿੱਖਿਆ ਵਿਭਾਗ ਦੀ ਟੀਮ ਸਕੂਲ ਪਹੁੰਚੀ ਅਤੇ ਦੋਸ਼ੀ ਵਿਦਿਆਰਥੀਆਂ ਖਿਲਾਫ ਕਾਰਵਾਈ ਕੀਤੀ ਗਈ । ਇਸ ਮਾਮਲੇ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਨਰੇਸ਼ ਮਹਤਾ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਹੀ ਉਨ੍ਹਾਂ ਨੇ ਬੀਓ ਨੂੰ ਮੌਕੇ ’ਤੇ ਭੇਜਿਆ ਸੀ ਅਤੇ ਪ੍ਰਿੰਸੀਪਲ ਤੋਂ ਵੀ ਜਵਾਬ ਮੰਗਿਆ ਗਿਆ ਸੀ । ਉਨ੍ਹਾਂ ਨੇ ਦੱਸਿਆ ਕਿ ਉਹ ਖੁਦ ਸਕੂਲ ਗਏ ਸੀ ਅਤੇ ਬੁੱਧਵਾਰ ਨੂੰ ਸਾਰੀ ਜਮਾਤ ਅਤੇ ਗ੍ਰਾਮ ਪੰਚਾਇਤ ਨੂੰ ਵੀ ਬੁਲਾਇਆ ਗਿਆ ਸੀ । ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਜਮਾਤ ਦੇ 15 ਬੱਚਿਆਂ ਵਿੱਚੋਂ 13 ਬੱਚੇ ਸ਼ਾਮਲ ਸਨ । ਇੱਕ ਬੱਚੇ ਨੇ ਬੰਬ ਬਣਾਇਆ ਸੀ ਤੇ ਇੱਕ ਨੇ ਕੁਰਸੀ ਥੱਲੇ ਲਾਇਆ ਸੀ ਤੇ ਦੂਜੇ ਬੱਚੇ ਨੇ ਰਿਮੋਟ ਨਾਲ ਬਟਨ ਦਬਾਇਆ ਸੀ ।

Advertisement
Advertisement
Advertisement
Advertisement
Scroll to Top