Breaking

ਸੀਜੀਸੀ ਲਾਂਡਰਾਂ ਦਾ ਸੀਬੀਐਸਏ ਵਿਦਿਆਰਥੀਆਂ ਨੂੰ ਨਾਮੀ ਕੰਪਨੀਆਂ ‘ਚ ਮਿਲ ਰਹੀਆਂ ਇੰਟਰਨਸ਼ਿਪਾਂ     ਟੀਈਟੀ ਪ੍ਰੀਖਿਆ : ਮਹਾਰਾਸ਼ਟਰ ਸਰਕਾਰ ਨੇ ਪ੍ਰੀਖਿਆ ਕੀਤੀ ਮੁਲਤਵੀ     ਪੰਜਾਬੀ ਯੂਨੀਵਰਸਿਟੀ ਲਈ ਵਰਦਾਨ ਸਾਬਿਤ ਹੋਇਆ ਉਪ-ਕੁਲਪਤੀ ਦਾ ਅਮਰੀਕਾ ਦੌਰਾ     ਪੰਜਾਬੀ ਯੂਨੀਵਰਸਿਟੀ ਵਿਖੇ ’53ਵੀਂ ਆਲ ਇੰਡੀਆ ਦ੍ਰਾਵਿੜ ਭਾਸ਼ਾ ਵਿਗਿਆਨੀ ਕਾਨਫਰੰਸ’ ਆਰੰਭ     ਪੰਜਾਬੀ ਯੂਨੀਵਰਸਿਟੀ ਦੇ ਟ੍ਰਾਂਸਪੋਰਟ ਬੇੜੇ ਵਿੱਚ ਦੋ ਨਵੇਂ ਵਾਹਨ ਸ਼ਾਮਲ; ਉਪ-ਕੁਲਪਤੀ ਵੱਲੋਂ ਹਰੀ ਝੰਡੀ ਦੇ ਕੇ ਕੀਤੇ ਰਵਾਨਾ     ਗੌਰਮਿੰਟ (ਸਟੇਟ) ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ ਦਾ ਪ੍ਰਾਸਪੈਕਟਸ ਰਿਲੀਜ਼     ਮੁਲਤਾਨੀ ਮਲ ਮੋਦੀ ਕਾਲਜ ਵੱਲੋਂ ਅੰਤਰਰਾਸ਼ਟਰੀ ਪੇਸ਼ੇਵਰ ਕੋਰਸਾਂ ਲਈ ਐੱਮ.ਓ.ਯੂ. ਸਾਈਨ     ਮੁਲਤਾਨੀ ਮਲ ਮੋਦੀ ਕਾਲਜ, ਪਟਿਆਲਾ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ     ਪਟਿਆਲਾ ਦੇ 376 ਸੀਨੀਅਰ ਸੈਕੰਡਰੀ ਸਕੂਲਾਂ ‘ ਚ ਮੈਗਾ ਪੀ.ਟੀ.ਐੱਮ. ਦਾ ਸ਼ਾਨਦਾਰ ਆਯੋਜਨ     ਬੀਪੀਈਓ ਪ੍ਰਿਥੀ ਸਿੰਘ ਵੱਲੋਂ ਟੌਪਰ ਵਿਦਿਆਰਥੀਆਂ ਦਾ ਸਨਮਾਨ
Tuesday, 30 Jun 2026 | 12:27 pm

+91 90915 01313 , +91 90916 01313

punjabbanni@gmail.com
punjabbani@yahoo.com

Home / ਮੇਨਪੇਜ

ਪੰਜਾਬ ★★ ਚੰਡੀਗੜ ★★ ਦਿੱਲੀ ★★ ਹਰਿਆਣਾ ★★ ਦੇਸ਼ ★★ ਵਿਦੇਸ਼ ★★ ਰਾਜਨੀਤੀ ਖਬਰਾਂ ★★ ਬਿਹਾਰ / ਉੱਤਰ ਪ੍ਰਦੇਸ਼ ★★ ਸਿਹਤ ★ ਹਿਮਾਚਲ/ ਜੰਮੂ ★★ ਸਿੱਖਿਆ ★ ਖੇਡਾਂ ★★ ਸਭਿਆਚਾਰ ★★ ਧਰਮ ★★ ਹੁਕਮਨਾਮਾ ★ ਫੋਟੋ ਗੈਲਰੀ ★★ ਵੀਡਿਓ ਗੈਲਰੀ ★ ਪੰਜਾਬ ਬਾਣੀ TV ★★ ਸੰਪਾਦਕੀ

ਬੱਚਿਆਂ ਨੂੰ ਮੈਚ ਖਿਡਾ ਕੇ ਖੇਡ ਅਧਿਆਪਕਾਂ ਅਤੇ ਕੋਚਾਂ ਨੂੰ ਥਕਾਵਟ ਘੱਟ ਅਤੇ ਸਕੂਨ ਜ਼ਿਆਦਾ ਮਿਲਦਾ ਹੈ : ਕੋਚ ਅਮਰਜੋਤ ਸਿੰਘ ਪਟਿਆਲਾ

ਦੁਆਰਾ: Punjab Bani ਪ੍ਰਕਾਸ਼ਿਤ :Friday, 22 November, 2024, 05:53 PM

ਤੀਜਾ ਦਿਨ: ਨੈਸ਼ਨਲ ਸਕੂਲ ਖੇਡਾਂ 2024-25
ਬੱਚਿਆਂ ਨੂੰ ਮੈਚ ਖਿਡਾ ਕੇ ਖੇਡ ਅਧਿਆਪਕਾਂ ਅਤੇ ਕੋਚਾਂ ਨੂੰ ਥਕਾਵਟ ਘੱਟ ਅਤੇ ਸਕੂਨ ਜ਼ਿਆਦਾ ਮਿਲਦਾ ਹੈ : ਕੋਚ ਅਮਰਜੋਤ ਸਿੰਘ ਪਟਿਆਲਾ
ਸਵੇਰ ਤੋਂ ਸ਼ਾਮ ਤੱਕ ਚੱਲਦੇ ਮੈਚਾਂ ਵਿੱਚ ਖਿਡਾਰੀਆਂ ਦੇ ਨਾਲ ਨਾਲ ਮੈਚ ਆਫੀਸ਼ੀਅਲ ਵੀ ਸਾਰਾ ਦਿਨ ਰੁੱਝੇ ਰਹੇ: ਜਸਪਾਲ ਸਿੰਘ
ਪਟਿਆਲਾ, 22 ਨਵੰਬਰ : ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਪਟਿਆਲਾ ਸ਼ਹਿਰ ਦੇ ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਾਸੀ ਰੋਡ ਅਤੇ ਮਿਡਲ ਬ੍ਰਾਂਚ ਪੰਜਾਬੀ ਬਾਗ ਵਿੱਚ ਕੌਮੀ ਪੰਜਾਬ ਸਕੂਲ ਖੇਡਾਂ 2024-25 ਦੇ ਬਾਸਕਟਬਾਲ ਲੜਕੇ ਅਤੇ ਲੜਕੀਆਂ ਅੰਡਰ-19 ਦੇ ਲੀਗ ਮੁਕਾਬਲੇ ਤੀਜੇ ਦਿਨ ਵੀ ਜਾਰੀ ਰਹੇ । ਡਾ. ਰਵਿੰਦਰਪਾਲ ਸਿੰਘ ਡਿਪਟੀ ਡੀਈਓ ਸੈਕੰਡਰੀ ਸਿੱਖਿਆ ਪਟਿਆਲਾ ਨੇ ਕਿਹਾ ਕਿ ਸੰਜੀਵ ਸ਼ਰਮਾ ਡੀਈਓ ਸੈਕੰਡਰੀ ਸਿੱਖਿਆ ਪਟਿਆਲਾ ਦੀ ਦੇਖ-ਰੇਖ ਹੇਠ ਨੈਸ਼ਨਲ ਸਕੂਲ ਖੇਡਾਂ ਦੇ ਬਾਸਕਟਬਾਲ ਮੁਕਾਬਲਿਆਂ ਦਾ ਨਿਰਧਾਰਤ ਸ਼ਡਿਊਲ ਅਨੁਸਾਰ ਚੱਲ ਰਿਹਾ ਹੈ । ਕੋਚ ਅਮਰਜੋਤ ਸਿੰਘ ਪਟਿਆਲਾ ਨੇ ਕਿਹਾ ਕਿ ਵੱਖ-ਵੱਖ ਰਾਜਾਂ ਤੋਂ ਆਏ ਅੰਡਰ-19 ਖਿਡਾਰੀ ਬਾਸਕਟਬਾਲ ਖੇਡ ਦੇ ਮੈਦਾਨਾਂ ਵਿੱਚ ਮੈਚ ਦੌਰਾਨ ਪੂਰੀ ਖੇਡ ਭਾਵਨਾ ਨਾਲ ਖੇਡ ਰਹੇ ਹਨ । ਇਹਨਾਂ ਦੇ ਨਾਲ ਹੀ ਮੈਚ ਆਫੀਸ਼ੀਅਲ ਵੀ ਆਪਣੇ ਕੌਸ਼ਲ ਅਤੇ ਯੋਗਤਾ ਦਾ ਪ੍ਰਗਟਾਵਾ ਕਰਦਿਆਂ ਸਾਰਾ ਦਿਨ ਵਿਅਸਤ ਰਹਿੰਦੇ ਹਨ । ਇਸ ਮਹੱਤਵਪੂਰਨ ਡਿਊਟੀ ਦੌਰਾਨ ਬੱਚਿਆਂ ਨੂੰ ਮੈਚ ਖਿਡਾ ਕੇ ਥਕਾਵਟ ਘੱਟ ਅਤੇ ਸਕੂਨ ਜ਼ਿਆਦਾ ਮਿਲਦਾ ਹੈ । ਜਸਪਾਲ ਸਿੰਘ ਟੂਰਨਾਮੈਂਟ ਆਰਗੇਨਾਈਜ਼ਿੰਗ ਇੰਚਾਰਜ ਨੇ ਦੱਸਿਆ ਕਿ ਇਸ ਮੌਕੇ ਰਾਜੀਵ ਪੁਰੀ ਬਾਸਕਟਬਾਲ ਖਿਡਾਰੀ ਅਤੇ ਸਾਬਕਾ ਸਹਾਇਕ ਕਮਿਸ਼ਨਰ ਆਮਦਨ ਕਰ ਨੇ ਟੂਰਨਾਮੈਂਟ ਦੌਰਾਨ ਆ ਕੇ ਖਿਡਾਰੀਆਂ ਦਾ ਹੌਸਲਾ ਵਧਾਇਆ ।
ਇਸ ਮੌਕੇ ਆਬਜ਼ਰਵਰ ਅਜੀਤਪਾਲ ਗਿੱਲ, ਦਲਜੀਤ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਸਪੋਰਟਸ, ਪ੍ਰਿੰਸੀਪਲ ਜਸਪਾਲ ਸਿੰਘ ਸਕੂਲ ਆਫ਼ ਐਮੀਨੈਂਸ ਮੰਡੌਰ ਟੂਰਨਾਮੈਂਟ ਆਰਗੇਨਾਈਜ਼ਰ, ਪ੍ਰਿੰਸੀਪਲ ਵਿਜੈ ਕਪੂਰ, ਆਬਜ਼ਰਵਰ ਪ੍ਰਿੰਸੀਪਲ ਡਾ. ਰਜਨੀਸ਼ ਗੁਪਤਾ ਸਕੂਲ ਆਫ਼ ਐਮੀਨੈਂਸ ਫ਼ੀਲਖ਼ਾਨਾ, ਪ੍ਰਿੰਸੀਪਲ ਮਨਮੋਹਨ ਸਿੰਘ ਬਾਠ, ਹੈੱਡ ਮਾਸਟਰ ਜੀਵਨ ਕੁਮਾਰ, ਲਲਿਤ ਸਿੰਗਲਾ ਹੈੱਡ ਮਾਸਟਰ, ਸ਼ੈਲੀ ਸ਼ਰਮਾ ਸਹਸ ਖੇੜੀ ਮੁਸਲਮਾਨੀਆਂ, ਮਿੰਨੀ ਜੋਸ਼ੀ ਹੈੱਡ ਮਿਸਟ੍ਰੈਸ ਸਹਸ ਦੂਧਨ ਸਾਧਾਂ, ਜਗਜੀਤ ਸਿੰਘ ਵਾਲੀਆ, ਕੰਵਲਦੀਪ ਸਿੰਘ ਕੋਚ ਪਟਿਆਲਾ, ਭਵਖੰਡਨ ਸਿੰਘ ਕੋਚ ਜਲੰਧਰ, ਜਸਪਾਲ ਸਿੰਘ ਕੋਚ ਫ਼ਰੀਦਕੋਟ, ਗੁਰਪ੍ਰੀਤ ਸਿੰਘ ਕੋਚ ਪਟਿਆਲਾ, ਸ਼ਾਹਬਾਜ਼, ਪਰਮਜੀਤ ਕੌਰ ਪਟਿਆਲਾ, ਰਾਜਵਿੰਦਰ ਕੌਰ ਜਲੰਧਰ, ਸਵੀਟੀ ਮੋਹਾਲੀ, ਅਨੂਪ ਕੌਰ ਜਲੰਧਰ, ਸੰਜੇ ਠਾਕੁਰ ਹਿਮਾਚਲ ਪ੍ਰਦੇਸ਼ ਬੀ. ਐਫ. ਆਈ. ਰੈਫਰੀ, ਰਾਜ ਕੁਮਾਰ ਪਾਲ ਹਿਮਾਚਲ ਪ੍ਰਦੇਸ਼ ਬੀਐਫਆਈ ਰੈਫਰੀ, ਸਨੀ ਬਹਿਲ ਦਿੱਲੀ ਬੀ. ਐਫ. ਆਈ. ਰੈਫਰੀ, ਸਹਿਜਦੀਪ ਸਿੰਘ ਪਟਿਆਲਾ ਬੀ. ਐਫ. ਆਈ. ਰੈਫਰੀ, ਜਤਿੰਦਰ ਵਰਮਾ ਕੋਚ ਐਸ. ਏ. ਐਸ. ਨਗਰ, ਮੁਕੇਸ਼ ਦਿੱਲੀ, ਬਲਵਿੰਦਰ ਸਿੰਘ ਜੱਸਲ ਪਟਿਆਲਾ, ਸੰਦੀਪ ਖਾਨ ਫ਼ਰੀਦਕੋਟ ਬੀ. ਐਫ. ਆਈ. ਰੈਫਰੀ, ਰਣਜੀਤ ਸਿੰਘ ਫ਼ਰੀਦਕੋਟ ਬੀਐਫਆਈ ਰੈਫਰੀ, ਕੰਵਰਦੀਪ ਹਰਿਆਣਾ, ਰਮਨੀਕ ਕੋਚ ਪਟਿਆਲਾ, ਗੁਰਮੀਤ ਸਿੰਘ ਕੋਚ ਪਟਿਆਲਾ, ਦਲਜਿੰਦਰ ਸਿੰਘ ਕੋਚ ਸਨਾਵਰ ਸਕੂਲ, ਮਨਜੀਤ ਇੰਡੀਅਨ ਰੇਲਵੇ, ਵਿਜੇ ਇੰਡੀਅਨ ਰੇਲਵੇ, ਜਸਵਿੰਦਰ ਸੋਡੀ ਬੀਐਫਆਈ ਰੈਫਰੀ ਕਪੂਰਥਲਾ, ਹਰਦੀਪ ਰਾਜ ਗੁਰਦਾਸਪੁਰ, ਹਰਦੀਪ ਹੁਸ਼ਿਆਰਪੁਰ, ਰਾਕੇਸ਼ ਕਪੂਰਥਲਾ, ਵਿਨੇ ਪਟਿਆਲਾ, ਹਰਜਿੰਦਰ ਸਿੰਘ ਹੁਸ਼ਿਆਰਪੁਰ, ਗੁਰਿੰਦਰ ਸਿੰਘ ਖੱਟੜਾ, ਅਮਿਤ ਕੁਮਾਰ ਹੈੱਡ ਮਾਸਟਰ, ਅਮਨਿੰਦਰ ਸਿੰਘ ਬਾਬਾ, ਰਾਜਿੰਦਰ ਸਿੰਘ ਚਾਨੀ ਟੂਰਨਾਮੈਂਟ ਮੀਡੀਆ ਕੋਆਰਡੀਨੇਟਰ, ਜਸਪਾਲ ਸਿੰਘ, ਗੁਰਪ੍ਰੀਤ ਸਿੰਘ ਪਟਿਆਲਾ, ਜਸਵਿੰਦਰ ਸਿੰਘ ਗੱਜੂਮਾਜਰਾ ਅਤੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ ।
ਲੀਗ ਮੈਚਾਂ ਦਾ ਨਤੀਜਾ :
ਨੈਸ਼ਨਲ ਸਕੂਲ ਖੇਡਾਂ ਬਾਸਕਟਬਾਲ ਲੜਕੇ ਅੰਡਰ 19 ਵਿੱਚ ਲੜਕਿਆਂ ਦੇ ਮੁਕਾਬਲਿਆਂ ਵਿੱਚ ਸੀਬੀਐਸਈ ਨੇ ਪੱਛਮੀ ਬੰਗਾਲ ਨੂੰ 69-49, ਸੀ. ਆਈ. ਐਸ. ਈ. ਨੇ ਮੱਧ ਪ੍ਰਦੇਸ਼ ਨੂੰ 67-47, ਗੁਜਰਾਤ ਨੇ ਤੇਲਨਗਾਨਾ ਨੂੰ, 69-27, ਚੰਡੀਗੜ੍ਹ ਨੇ ਪੌਂਡੀਚੇਰੀ ਨੂੰ 74-04, ਹਿਮਾਚਲ ਪ੍ਰਦੇਸ਼ ਨੇ ਝਾਰਖੰਡ ਨੂੰ 46-36, ਦਿੱਲੀ ਨੇ ਡੀਏਵੀ ਨੂੰ 78-50,ਹਰਿਆਣਾ ਨੇ ਪਾਂਡੀਚਰੀ ਨੂੰ 57-15, ਰਾਜਸਥਾਨ ਨੇ ਆਈਬੀਐਸਓ ਨੂੰ 60-20, ਹਿਮਾਚਲ ਪ੍ਰਦੇਸ਼ ਨੇ ਪੱਛਮੀ ਬੰਗਾਲ ਨੂੰ 67-55, ਉੜੀਸਾ ਨੇ ਸੀਬੀਐਸਈ ਨੂੰ 33-14 ਨਾਲ ਹਰਾਇਆ । ਨੈਸ਼ਨਲ ਸਕੂਲ ਖੇਡਾਂ ਬਾਸਕਟਬਾਲ ਲੜਕੀਆਂ ਅੰਡਰ 19 ਵਿੱਚ ਮੁਕਾਬਲਿਆਂ ਵਿੱਚ ਆਈ. ਬੀ. ਐਸ. ਓ. ਨੇ ਵਿਦਿਆ ਭਾਰਤੀ ਨੂੰ 39-14 , ਮਹਾਰਾਸ਼ਟਰ ਨੇ ਸੀਬੀਐਸਈ ਨੂੰ 34-13, ਤਾਮਿਲਨਾਡੂ ਨੇ ਉੱਤਰਾਖੰਡ ਨੂੰ 54-12, ਹਰਿਆਣਾ ਨੇ ਵਿਦਿਆ ਭਾਰਤੀ ਨੂੰ39-7ਨਾਲ ਹਰਾਇਆ ।



Scroll to Top