Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Wednesday, 19 Aug 2026 | 6:40 pm

+91 90915 01313 , +91 90916 01313

punjabbanni@gmail.com
punjabbani@yahoo.com

ਸਾਹਿਬ ਨਗਰ ਥੇੜੀ ਸੈਂਟਰ ਦੇ ਖਿਡਾਰੀਆਂ ਨੇ ਜੂਡੋ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਸਾਹਿਬ ਨਗਰ ਥੇੜੀ ਸੈਂਟਰ ਦੇ ਖਿਡਾਰੀਆਂ ਨੇ ਜੂਡੋ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਪਟਿਆਲਾ, 11 ਦਸਬੰਰ : ਜੂਡੋ ਐਸੋਸੀਏਸ਼ਨ ਪਟਿਆਲਾ ਦੇ ਜਨਰਲ ਸਕੱਤਰ ਤੇ ਪੰਜਾਬ ਜੂਡੋ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਚਰਨਜੀਤ ਸਿੰਘ ਭੁੱਲਰ ਦੀ ਰਹਿਨੁਮਾਈ ਹੇਠ ਅਤੇ ਜ਼ਿਲ੍ਹਾ ਜੂਡੋ ਐਸੋਸੀਏਸ਼ਨ ਪਟਿਆਲਾ ਦੇ ਖਜਾਨਚੀ ਹਰਿੰਦਰ ਸਿੰਘ ਸਾਖੀ ਦੇ ਤਾਲਮੇਲ ਨਾਲ ਪਟਿਆਲਾ ਜ਼ਿਲ੍ਹਾ ਦੇ ਜੂਡੋ ਖਿਡਾਰੀਆਂ ਨੇ ਸੀਨੀਅਰ ਸਟੇਟ ਕੈਡਿਟ, ਜੂਨੀਅਰ ਸਟੇਟ ਤੇ ਪੰਜਾਬ ਸਕੂਲ ਖੇਡਾਂ ਦੇ ਵਿੱਚ ਬਹੁਤ ਸਾਰੇ ਮੈਡਲ ਜਿੱਤੇ। ਸੀਨੀਅਰ ਸਟੇਟ ਜੂਡੋ ਚੈਂਪੀਅਨਸ਼ਿਪ 52 ਕਿਲੋ ਵਿੱਚ ਵੰਸ਼ਿਕਾ ਵਰਮਾ ਨੇ ਗੋਲਡ ਮੈਡਲ ਪ੍ਰਾਪਤ ਕੀਤਾ, 78 ਕਿਲੋ ਵਿੱਚ ਬ੍ਰਹਮਲੀਨ ਨੇ ਗੋਲਡ ਮੈਡਲ ਜਿੱਤਿਆ।

ਸ਼ਿਵਾ ਕੁਮਾਰ ਨੇ 60 ਕਿਲੋ ਵਿੱਚ ਗੋਲਡ ਮੈਡਲ ਜਿੱਤਿਆ, ਕੈਡਿਟ ਲੜਕਿਆਂ ਵਿੱਚ 73 ਕਿਲੋ ਵਿੱਚ ਚੇਤਨ ਵਾਲੀਆ ਨੇ ਗੋਲਡ, +90 ਵਿੱਚ  ਜਪਜੋਤ ਸਿੰਘ ਨੇ ਗੋਲਡ, ਲੜਕੀਆਂ ਦੇ ਵਿੱਚ 52 ਕਿਲੋ ਵਿੱਚ ਵੰਸ਼ਿਕਾ ਵਰਮਾ ਨੇ ਗੋਲਡ, 63 ਕਿਲੋ ਵਿੱਚ ਜੈਸ਼ਨਾ ਨੇ ਗੋਲਡ, +70 ਕਿਲੋ ਵਿਚ ਏਕਮਦੀਪ ਕੌਰ ਨੇ ਕਾਂਸੀ, ਜੂਨੀਅਰ ਲੜਕੀਆਂ ਵਿੱਚ 44 ਕਿਲੋ ਵਿੱਚ ਮਾਇਆ ਨੇ ਗੋਲਡ, 48 ਕਿਲੋ ਵਿੱਚ ਮੁਸਕਾਨ ਬਾਸਲ ਨੇ ਗੋਲਡ, 52 ਕਿਲੋ ਵਿੱਚ ਵੰਸ਼ਿਕਾ ਨੇ ਗੋਲਡ, 63 ਕਿਲੋ ਵਿੱਚ ਜੈਸ਼ਨਾ ਅਹੂਜਾ ਗੋਲਡ, 78 ਕਿਲੋ ਵਿੱਚ ਹਰਨੂਰ ਕੌਰ ਨਾਗਰਾ ਗੋਲਡ, +100 ਕਿਲੋ ਵਿੱਚ ਲੜਕਿਆਂ ਵਿੱਚ ਦਵਿੰਦਰ ਵਾਲੀਆ ਗੋਲਡ,

73 ਕਿਲੋ ਵਿੱਚ ਹਰਜੋਤ ਸਿੰਘ ਬਰਾਉਨਜ਼, 90 ਕਿਲੋ ਵਿੱਚ ਰਜਵਾਨਪ੍ਰਤਾਪ ਸਿੰਘ ਕਾਂਸੀ, 81 ਕਿਲੋ ਵਿੱਚ ਅਭੀਜੋਤ ਬਾਠ ਕਾਂਸੀ ਮੈਡਲ, ਸਕੂਲ ਪੰਜਾਬ ਪੱਧਰ ਤੇ ਹੋਏ ਮੁਕਾਬਲਿਆਂ ਵਿੱਚ 73 ਕਿਲੋ ਵਿੱਚ ਚੇਤਨ ਵਾਲੀਆ ਗੋਲਡ,81 ਕਿਲੋ ਵਿੱਚ ਰੋਹਿਤ ਕੁਮਾਰ ਗੋਲਡ, ਲੜਕੀਆਂ ਦੇ ਵਿੱਚ 52 ਕਿਲੋ ਵਿੱਚ ਵੰਸ਼ਿਕਾ ਵਰਮਾ ਗੋਲਡ, 63 ਕਿਲੋ ਵਿੱਚ ਜੈਸ਼ਨਾ ਅਹੂਜਾ ਗੋਲਡ, 70 ਕਿਲੋ ਭਾਰ ਵਿੱਚ ਹਰਨੂਰ ਕੌਰ ਨਾਗਰਾ ਗੋਲਡ ਮੈਡਲ ਜਿੱਤਿਆ। ਇਹ ਸਾਰੇ ਖਿਡਾਰੀ ਸਾਹਿਬ ਨਗਰ ਥੇੜੀ ਵਿਖੇ ਜੂਡੋ ਸੈਂਟਰ ਵਿੱਚ ਕੋਚ ਸੁਰਜੀਤ ਸਿੰਘ ਵਾਲੀਆ, ਹਰਿੰਦਰ ਸਿੰਘ ਸਾਖੀ ਦੇ ਕੋਲ ਪ੍ਰੈਕਟਿਸ ਕਰਦੇ ਹਨ। ਚਰਨਜੀਤ ਸਿੰਘ ਭੁੱਲਰ ਨੇ ਸਾਰੇ ਖਿਡਾਰੀ ਤੇ ਖਿਡਾਰਨਾਂ ਨੂੰ  ਵਧਾਈ ਦਿੱਤੀ ਅਤੇ ਇਹਨਾਂ ਦੇ ਕੋਚ ਸਾਹਿਬਾਨ ਨੂੰ ਵੀ ਖਿਡਾਰੀਆਂ ਵੱਲੋਂ ਜੂਡੋ ਦੇ ਵਿੱਚ ਮਾਰੀਆਂ ਗਈਆਂ ਮੱਲਾਂ ਲਈ ਵਧਾਈ ਦਿੱਤੀ।

Advertisement
Advertisement
Advertisement
Advertisement
Scroll to Top