Breaking

ਸੀਜੀਸੀ ਲਾਂਡਰਾਂ ਦਾ ਸੀਬੀਐਸਏ ਵਿਦਿਆਰਥੀਆਂ ਨੂੰ ਨਾਮੀ ਕੰਪਨੀਆਂ ‘ਚ ਮਿਲ ਰਹੀਆਂ ਇੰਟਰਨਸ਼ਿਪਾਂ     ਟੀਈਟੀ ਪ੍ਰੀਖਿਆ : ਮਹਾਰਾਸ਼ਟਰ ਸਰਕਾਰ ਨੇ ਪ੍ਰੀਖਿਆ ਕੀਤੀ ਮੁਲਤਵੀ     ਪੰਜਾਬੀ ਯੂਨੀਵਰਸਿਟੀ ਲਈ ਵਰਦਾਨ ਸਾਬਿਤ ਹੋਇਆ ਉਪ-ਕੁਲਪਤੀ ਦਾ ਅਮਰੀਕਾ ਦੌਰਾ     ਪੰਜਾਬੀ ਯੂਨੀਵਰਸਿਟੀ ਵਿਖੇ ’53ਵੀਂ ਆਲ ਇੰਡੀਆ ਦ੍ਰਾਵਿੜ ਭਾਸ਼ਾ ਵਿਗਿਆਨੀ ਕਾਨਫਰੰਸ’ ਆਰੰਭ     ਪੰਜਾਬੀ ਯੂਨੀਵਰਸਿਟੀ ਦੇ ਟ੍ਰਾਂਸਪੋਰਟ ਬੇੜੇ ਵਿੱਚ ਦੋ ਨਵੇਂ ਵਾਹਨ ਸ਼ਾਮਲ; ਉਪ-ਕੁਲਪਤੀ ਵੱਲੋਂ ਹਰੀ ਝੰਡੀ ਦੇ ਕੇ ਕੀਤੇ ਰਵਾਨਾ     ਗੌਰਮਿੰਟ (ਸਟੇਟ) ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ ਦਾ ਪ੍ਰਾਸਪੈਕਟਸ ਰਿਲੀਜ਼     ਮੁਲਤਾਨੀ ਮਲ ਮੋਦੀ ਕਾਲਜ ਵੱਲੋਂ ਅੰਤਰਰਾਸ਼ਟਰੀ ਪੇਸ਼ੇਵਰ ਕੋਰਸਾਂ ਲਈ ਐੱਮ.ਓ.ਯੂ. ਸਾਈਨ     ਮੁਲਤਾਨੀ ਮਲ ਮੋਦੀ ਕਾਲਜ, ਪਟਿਆਲਾ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ     ਪਟਿਆਲਾ ਦੇ 376 ਸੀਨੀਅਰ ਸੈਕੰਡਰੀ ਸਕੂਲਾਂ ‘ ਚ ਮੈਗਾ ਪੀ.ਟੀ.ਐੱਮ. ਦਾ ਸ਼ਾਨਦਾਰ ਆਯੋਜਨ     ਬੀਪੀਈਓ ਪ੍ਰਿਥੀ ਸਿੰਘ ਵੱਲੋਂ ਟੌਪਰ ਵਿਦਿਆਰਥੀਆਂ ਦਾ ਸਨਮਾਨ
Tuesday, 30 Jun 2026 | 2:04 am

+91 90915 01313 , +91 90916 01313

punjabbanni@gmail.com
punjabbani@yahoo.com

Home / ਮੇਨਪੇਜ

ਪੰਜਾਬ ★★ ਚੰਡੀਗੜ ★★ ਦਿੱਲੀ ★★ ਹਰਿਆਣਾ ★★ ਦੇਸ਼ ★★ ਵਿਦੇਸ਼ ★★ ਰਾਜਨੀਤੀ ਖਬਰਾਂ ★★ ਬਿਹਾਰ / ਉੱਤਰ ਪ੍ਰਦੇਸ਼ ★★ ਸਿਹਤ ★ ਹਿਮਾਚਲ/ ਜੰਮੂ ★★ ਸਿੱਖਿਆ ★ ਖੇਡਾਂ ★★ ਸਭਿਆਚਾਰ ★★ ਧਰਮ ★★ ਹੁਕਮਨਾਮਾ ★ ਫੋਟੋ ਗੈਲਰੀ ★★ ਵੀਡਿਓ ਗੈਲਰੀ ★ ਪੰਜਾਬ ਬਾਣੀ TV ★★ ਸੰਪਾਦਕੀ

ਭੰਗੜੇ ਅਤੇ ਇਕਾਂਗੀ ਨਾਟਕਾਂ ਦੀਆਂ ਪੇਸ਼ਕਾਰੀਆਂ ਨਾਲ਼ ਸਿਖ਼ਰ 'ਤੇ ਪੁੱਜਿਆ ਲੋਕ ਮੇਲਾ

ਦੁਆਰਾ: Punjab Bani ਪ੍ਰਕਾਸ਼ਿਤ :Saturday, 22 November, 2025, 07:49 PM

ਪਟਿਆਲਾ, 22 ਨਵੰਬਰ – ਪੰਜਾਬੀ ਯੂਨੀਵਰਸਿਟੀ ਵਿਖੇ ਚੱਲ ਰਿਹਾ ਚਾਰ ਦਿਨਾ ਅੰਤਰ ਖੇਤਰੀ ਯੁਵਕ ਅਤੇ ਲੋਕ ਮੇਲਾ ਤੀਜੇ ਦਿਨ ਭੰਗੜੇ ਅਤੇ ਇਕਾਂਗੀ ਨਾਟਕ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਨਾਲ਼ ਆਪਣੇ ਸਿਖ਼ਰ ਤੱਕ ਪਹੁੰਚ ਗਿਆ। ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਪ੍ਰੋ. ਭੀਮਇੰਦਰ ਸਿੰਘ ਨੇ ਦੱਸਿਆ ਕਿ ਮੇਲੇ ਦੇ ਤੀਜੇ ਦਿਨ ਮੁੱਖ ਸਟੇਜ ਉੱਤੇ ਭੰਗੜੇ ਦੇ ਮੁਕਾਬਲੇ ਹੋਏ ਜਿੱਥੇ ਉੱਘੇ ਲੋਕ ਗਾਇਕ ਪੰਮੀ ਬਾਈ ਅਤੇ ਫਿ਼ਲਮ ਅਦਾਕਾਰ ਹੌਬੀ ਧਾਲੀਵਾਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸਿ਼ਰਕਤ ਕੀਤੀ।
ਦੋਹਾਂ ਸ਼ਖ਼ਸੀਅਤਾਂ ਨੇ ਭਾਗ ਲੈ ਰਹੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਪਣੀ ਜਿ਼ੰਦਗੀ ਅਤੇ ਅਨੁਭਵ ਦੇ ਹਵਾਲਿਆਂ ਨਾਲ਼ ਜਿ਼ੰਦਗੀ ਵਿਚ ਅੱਗੇ ਵਧਣ ਲਈ ਪ੍ਰੇਰਿਆ।
ਮੇਲੇ ਦੀਆਂ ਬਾਕੀ ਥਾਵਾਂ ਉੱਤੇ ਚਲਦੇ ਵੱਖ-ਵੱਖ ਮੁਕਾਬਲਿਆਂ ਵਿੱਚੋਂ ਕਲਾ ਭਵਨ ਵਿੱਚ ਪੱਛਮੀ ਸਾਜ਼ (ਏਕਲ), ਪੱਛਮੀ ਗਾਇਨ (ਏਕਲ) ਵਿੱਚ ਪੱਛਮੀ ਸਮੂਹ ਗਾਇਨ ਮੁਕਾਬਲੇ ਕਰਵਾਏ ਗਏ। ਇਸੇ ਤਰ੍ਹਾਂ ਆਰਟਸ ਆਡੀਟੋਰੀਅਮ ਵਿਖੇ ਸਾਹਿਤ ਕਲਾਵਾਂ ਵਾਦ-ਵਿਵਾਦ, ਭਾਸ਼ਣ ਕਲਾ ਅਤੇ ਕਾਵਿ-ਉਚਾਰਣ ਦੇ ਮੁਕਾਬਲੇ ਕਰਵਾਏ ਗਏ।
ਇਕਾਂਗੀ ਨਾਟਕ ਅਤੇ ਮਿਮਿੱਕਰੀ ਦੇ ਮੁਕਾਬਲੇ ਓਪਨ ਏਅਰ ਥੀਏਟਰ ਵਿੱਚ ਕਰਵਾਏ ਗਏ।
ਮੁੱਖ ਸਟੇਜ ਉੱਤੇ ਯੂਨੀਵਰਸਿਟੀ ਅਥਾਰਿਟੀ ਵਿੱਚੋਂ ਡਾਇਰੈਕਟਰ ਕਾਂਸਟੀਚੂਐਂਟ ਕਾਲਜ ਡਾ. ਅਮਰਿੰਦਰ ਸਿੰਘ ਅਤੇ ਪ੍ਰੋਫ਼ੈਸਰ ਇੰਚਾਰਜ, ਲੀਗਲ ਅਫ਼ੇਅਰਜ਼ ਡਾ. ਗੁਰਪ੍ਰੀਤ ਸਿੰਘ ਪੰਨੂ ਨੇ ਵਿਸ਼ੇਸ਼ ਮਹਿਮਾਨ ਵਜੋਂ ਸਿ਼ਰਕਤ ਕੀਤੀ।
ਕਲਾ ਭਵਨ ਵਿਖੇ ਚਲਦੇ ਪੱਛਮੀ ਸੰਗੀਤ ਦੀਆਂ ਵੱਖ-ਵੱਖ ਵੰਨਗੀਆਂ ਦੇ ਮੁਕਾਬਲਿਆਂ ਦੌਰਾਨ ਬਿਜ਼ਨਸ ਫ਼ੈਕਲਟੀ ਦੇ ਡੀਨ ਡਾ. ਰਾਜਿੰਦਰ ਕੌਰ ਅਤੇ ਪੰਜਾਬ ਦਾ ਵਣ-ਤ੍ਰਿਣ ਜੀਵ-ਜੰਤ ਸੰਤੁਲਨ ਮੁੜ ਬਹਾਲੀ ਕੇਂਦਰ (ਸੈਂਟਰ ਫ਼ਾਰ ਰੈਸਟੋਰੇਸ਼ਨ ਆਫ਼ ਈਕੋ ਸਿਸਟਮ ਆਫ਼ ਪੰਜਾਬ) ਦੇ ਡਾਇਰੈਕਟਰ ਡਾ. ਹਿਮੇਂਦਰ ਭਾਰਤੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।
ਇਸੇ ਤਰ੍ਹਾਂ ਆਰਟਸ ਆਡੀਟੋਰੀਅਮ ਵਿਖੇ ਡੀਨ ਕਾਲਜ ਵਿਕਾਸ ਕੌਂਸਲ ਡਾ. ਬਲਰਾਜ ਸਿੰਘ ਅਤੇ ਯੂ.ਜੀ.ਸੀ. ਮਾਲਵੀਆ ਮਿਸ਼ਨ ਟੀਚਰ’ਜ਼ ਟਰੇਨਿੰਗ ਸੈਂਟਰ ਦੇ ਡਾਇਰੈਖਟਰ ਡਾ. ਰਮਨ ਮੈਣੀ ਨੇ ਅਤੇ ਓਪਨ ਏਅਰ ਥੀਏਟਰ ਵਿੱਚ ਡੀਨ ਵਿਦਿਆਰਥੀ ਭਲਾਈ ਡਾ. ਮਮਤਾ ਸ਼ਰਮਾ ਅਤੇ ਡੀਨ ਅਲੂਮਨੀ ਐਸੋਸੀਏਸ਼ਨ ਡਾ. ਰਾਜਬੰਸ ਗਿੱਲ ਨੇ ਸ਼ਮੂਲੀਅਤ ਕੀਤੀ।



Scroll to Top