Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Wednesday, 12 Aug 2026 | 10:43 pm

+91 90915 01313 , +91 90916 01313

punjabbanni@gmail.com
punjabbani@yahoo.com

ਪਿੰਡਾਂ ਦੇ ਬੱਚਿਆਂ ਨੇ ਸਿਖੇ ਜ਼ਿੰਦਗੀਆਂ ਬਚਾਉਣ ਦੇ ਫਸਟ ਏਡ ਸੀ ਪੀ ਆਰ ਤਰੀਕੇ

ਪਿੰਡਾਂ ਦੇ ਬੱਚਿਆਂ ਨੇ ਸਿਖੇ ਜ਼ਿੰਦਗੀਆਂ ਬਚਾਉਣ ਦੇ ਫਸਟ ਏਡ ਸੀ ਪੀ ਆਰ ਤਰੀਕੇ

ਪਟਿਆਲਾ, 19 ਅਗਸਤ : ਸਰਕਾਰੀ ਹਾਈ ਸਮਾਰਟ ਸਕੂਲ ਪਿੰਡ ਰਾਮਗੜ੍ਹ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪਹਿਲੀ ਵਾਰ ਫਸਟ ਏਡ, ਸੀ ਪੀ ਆਰ, ਗੈਸਾਂ ਲੀਕ ਹੋਣ, ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਬੇਹੋਸ਼ੀ, ਸਦਮੇਂ, ਬਿਜਲੀ ਕਰੰਟ, ਕਾਲਾ ਪੀਲੀਆਂ ਕੈਂਸਰ ਦੇ ਕਾਰਨਾਂ ਅਤੇ ਹੈਲਪ ਲਾਈਨ ਨੰਬਰਾਂ ਬਾਰੇ ਭਰਪੂਰ ਜਾਣਕਾਰੀ ਮਿਲੀ ਹੈ ਜਿਸ ਹਿੱਤ ਮੁੱਖ ਅਧਿਆਪਕਾਂ ਸ੍ਰੀਮਤੀ ਪ੍ਰਮਿੰਦਰ ਕੌਰ ਨੇ ਸਿਹਤ ਮੰਤਰੀ, ਡਿਪਟੀ ਕਮਿਸ਼ਨਰ, ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਪਟਿਆਲਾ ਅਤੇ ਟ੍ਰੇਨਿੰਗ ਦੇਣ ਆਏ

ਸ਼੍ਰੀ ਕਾਕਾ ਰਾਮ ਵਰਮਾ, ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ, ਰੈੱਡ ਕਰਾਸ ਸੁਸਾਇਟੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀ ਟ੍ਰੇਨਿੰਗ ਪਿੰਡਾਂ ਦੇ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਲਈ ਵੱਧ ਲਾਭਦਾਇਕ ਹੈ। ਸ਼੍ਰੀ ਕਾਕਾ ਰਾਮ ਵਰਮਾ ਨੇ ਪ੍ਰਿੰਸੀਪਲ ਮੈਡਮ ਵਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕਰਦੇ ਹੋਏ ਬੱਚਿਆਂ ਅਤੇ ਅਧਿਆਪਕਾਂ ਨੂੰ ਫਸਟ ਏਡ, ਸੀ ਪੀ ਆਰ, ਰਿਕਵਰੀ ਪੁਜੀਸ਼ਨ, ਵੈਟੀਲੈਟਰ ਬਣਾਉਟੀ ਸਾਹ ਕਿਰਿਆ, ਜ਼ਖਮੀਆਂ ਦੀ ਸੇਵਾ ਸੰਭਾਲ ਲਈ ਏ ਬੀ ਸੀ ਡੀ ਬਾਰੇ ਟ੍ਰੇਨਿੰਗ ਦਿੱਤੀ।

ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਬੇਹੋਸ਼ੀ ਸਦਮੇਂ, ਸ਼ੂਗਰ ਬਲੱਡ ਪਰੈਸ਼ਰ ਦੇ ਘੱਟਣ‌, ਕਰੰਟ ਲੱਗਣ, ਗੈਸਾਂ ਲੀਕ ਹੋਣ ਸਮੇਂ ਕੀਮਤੀ ਜਾਨਾਂ  ਬਚਾਉਣ ਦੀ ਟ੍ਰੇਨਿੰਗ ਦਿੱਤੀ।  ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਅਤੇ ਕਾਕਾ ਰਾਮ ਵਰਮਾ ਜੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ 70% ਆਬਾਦੀ, ਪਿੰਡਾਂ ਵਿਖੇ ਰਹਿੰਦੀ ਹੈ । ਅਚਾਨਕ ਵਾਪਰਨ ਵਾਲੀਆਂ ਘਟਨਾਵਾਂ ਕਾਰਨ, ਸਮੇਂ ਪੀੜਤਾਂ ਨੂੰ ਬਚਾਉਣ ਲਈ ਲੋਕਾਂ ਵਲੋਂ ਕੋਈ ਫਸਟ ਏਡ ਸੀ ਪੀ ਆਰ ਰਿਕਵਰੀ ਪੁਜੀਸ਼ਨ ਨਹੀਂ ਕੀਤੇ ਜਾਂਦੇ ਅਤੇ ਹਸਪਤਾਲਾਂ ਤੱਕ ਪਹੁੰਚਣ ਤੋਂ ਪਹਿਲਾਂ ਹੀ, ਅਨੇਕਾਂ ਵਾਰ ਲੋਕਾਂ ਦੀਆਂ ਮੌਤਾਂ ਹੋ ਜਾਂਦੀਆਂ ਹਨ। ਉਨ੍ਹਾਂ ਨੇ ਬਹੁਤ ਵਧੀਆ ਢੰਗ ਤਰੀਕੇ ਨਾਲ ਤਰ੍ਹਾਂ ਤਰ੍ਹਾਂ ਦੇ ਪ੍ਰੈਕਟਿਕਲ ਕਰਵਾਕੇ, ਟ੍ਰੇਨਿੰਗ ਦਿੱਤੀ।

ਸਹਾਇਕ ਥਾਣੇਦਾਰ ਰਾਮ ਸਰਨ ਨੇ ਬੱਚਿਆਂ ਨੂੰ ਰਸਾਇਣਕ  ਪਦਾਰਥਾਂ ਨਾਲ ਤਿਆਰ ਫਾਸਟ ਫੂਡ, ਜੰਕ ਫੂਡ, ਕੋਲਡ ਡਰਿੰਕ ਕਾਰਨ ਹੋ ਰਹੇ ਕਾਲਾ ਪੀਲੀਆਂ, ਕੈਂਸਰ, ਅਧਰੰਗ, ਅਨੀਮੀਆ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਬੱਚਿਆਂ ਨੂੰ ਕਿਡਨੈਪਿੰਗ, ਸਾਈਬਰ ਸੁਰੱਖਿਆ ਅਤੇ ਬੈਗਾਨੇ, ਮਤਲਵੀ ਦੋਸਤਾਂ ਮਿੱਤਰਾਂ ਤੋਂ ਸੂਚੈਤ ਰਹਿਣ ਲਈ ਪ੍ਰੇਰਿਆ ਕੀਤਾ। ਬੱਚਿਆਂ ਨੂੰ ਮੋਟਰਸਾਈਕਲ ਸਕੂਟਰ ਆਦਿ ਚਲਾਉਣ ਤੋਂ ਰੋਕਿਆ ਅਤੇ ਹਾਦਸੇ ਹੋਣ ਦੀ ਸੂਰਤ ਵਿੱਚ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਮਿਲਣ ਵਾਲੀਆਂ ਸਜ਼ਾਵਾਂ ਬਾਰੇ ਦੱਸਿਆ। ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ  ਪਿੰਡਾਂ ਦੇ ਬੱਚਿਆਂ ਅਤੇ ਨੋਜਵਾਨਾਂ ਨੂੰ ਵੀ ਫਸਟ ਏਡ ਸੀ ਪੀ ਆਰ, ਫਾਇਰ ਸੇਫਟੀ, ਪਰਿਵਾਰਕ ਸੁਰੱਖਿਆ , ਬਚਾਉ ਮਦਦ ਆਦਿ ਬਾਰੇ ਜਾਣਕਾਰੀ ਦੇਣ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣ।    ਵਲੋਂ ਕਾਕਾ ਰਾਮ ਵਰਮਾ ਪਟਿਆਲਾ

Advertisement
Advertisement
Advertisement
Advertisement
Scroll to Top