Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Saturday, 22 Aug 2026 | 8:44 am

+91 90915 01313 , +91 90916 01313

punjabbanni@gmail.com
punjabbani@yahoo.com

ਜਨਹਿਤ ਸਮਿਤੀ ਵੱਲੋਂ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ

ਜਨਹਿਤ ਸਮਿਤੀ ਵੱਲੋਂ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ

ਪਟਿਆਲਾ, 29 ਸਤੰਬਰ : ਜਨਹਿਤ ਸਮਿਤੀ ਵੱਲੋਂ ਹਰ ਮਹੀਨੇ ਦੋ ਤੋ ਤਿੰਨ ਵਾਰ  ਬਾਰਾਦਰੀ ਗਾਰਡਨ ਵਿਚ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾਂਦਾ ਹੈ। ਅੱਜ ਸੰਸਥਾ ਜਨਹਿਤ ਸਮਿਤੀ ਅਤੇ ਪਾਰਸ ਹੈਲਥ ਕੇਅਰ ਹਸਪਤਾਲ ਨਾਲ  ਮਿਲ ਕੇ ਬਾਰਾਦਰੀ ਗਾਰਡਨ ਪਟਿਆਲਾ ਵਿਖੇ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ।

ਇਸ ਮੌਕੇ ਵੱਡੀ ਗਿਣਤੀ ਚ ਸੈਰ ਪ੍ਰੇਮੀਆ ਨੇ ਆਪਣੇ ਟੈਸਟ ਕਰਵਾਏ। ਇਸ ਮੌਕੇ 100 ਦੇ ਕਰੀਬ ਲੋਕਾ ਨੇ ਆਪਣੀ ਸਿਹਤ ਦੀ ਜਾਂਚ ਕਰਵਾਈ । ਇਸ ਮੌਕੇ ਵਿਸ਼ੇਸ਼ ਤੋਰ ਤੇ ਬੋਲਦਿਆ ਡਾਕਟਰ ਵਿਨੋਦ ਕਪੂਰ ਵਲੋ ਸੰਸਥਾ ਜਨਹਿਤ ਸਮਿਤੀ ਦੇ  ਨੇਕ ਕਾਰਜਾਂ ਦੀ ਸ਼ਲਾਘਾ ਕੀਤੀ, ਉਨ੍ਹਾਂ ਦੱਸਿਆ ਕਿ ਹੁਣ ਸਮਾਜ ਨੂੰ ਮੈਡੀਕਲ ਸੇਵਾਵਾਂ ਦੀ ਲੋੜ ਹੈ,ਸਿਹਤ ਜਾਗਰੂਕਤਾ ਕਰਨਾ ਸਾਡਾ ਫਰਜ ਅਤੇ ਲੋੜ ਹੈ।

ਜਨਹਿਤ ਸਮਿਤੀ ਅਤੇ ਪਾਰਸ ਹੈਲਥ ਹਸਪਤਾਲ ਪੰਚਕੁਲਾ ਦਾ ਇਹ ਉਪਰਾਲਾ ਬਹੁਤ ਵੱਡਾ ਅਤੇ ਲਾਭਕਾਰੀ ਹੈ ਕਿਉ ਕਿ ਨਿਯਮਤ ਰੂਪ ਚ ਸ਼ਰੀਰਕ ਜਾਂਚ ਕਰਵਾਉਣਾ ਸਿਹਤਮੰਦ ਤੇ ਲੰਬੀ ਜਿੰਦਗੀ ਜਿਊਣ ਲਈ ਜਰੂਰੀ ਹੈ। ਇਸ ਮੌਕੇ ਇੰਦਰਜੀਤ ਦੁਆ ਜੀ ਨੇ  ਕਿਹਾ ਕਿ ਸਾਨੂੰ ਆਪਣੇ ਸਿਹਤ ਦਾ  ਧਿਆਨ ਰੱਖਣਾ ਚਾਹੀਦਾ ਹੈ । ਉਨ੍ਹਾਂ ਸ਼ਰੀਰਕ ਕਸਰਤ ਨੂੰ ਜਿੰਦਗੀ ਚ ਜਰੂਰੀ ਬਨਾਉਣ ਲਈ ਕਿਹਾ। ਇਸ ਮੌਕੇ ਸਮਾਜ ਸੇਵੀ ਅਤੇ ਆਪ ਦੇ ਬਲਾਕ ਪ੍ਰਧਾਨ ਜਗਤਾਰ ਸਿੰਘ ਜੱਗੀ ਜੀ ਵਲੋ ਵਿਸ਼ੇਸ  ਰੂਪ ਵਿਚ ਸ਼ਿਰਕਤ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਸਮਾਜ ਸੇਵੀ ਸੰਸਥਾਵਾਂ ਵਿੱਚ ਜਨਹਿਤ ਸਮਿਤੀ ਇਕ ਬਹੁਤ ਯੋਗ ਕੰਮ ਕਰਨ ਵਾਲੀ ਸੰਸਥਾ ਹੈ ਸਾਨੂੰ ਇਸ ਸੰਸਥਾ ਲਈ ਵੱਧ ਤੋਂ ਵੱਧ ਦਾਨ ਦੇਣਾ ਚਾਹੀਦਾ ਉਨਾ ਸੰਸਥਾ ਨੂੰ ਇਸ ਕੈਂਪ  ਲਗਾਉਣ ਲਈ ਮੁਬਾਰਕਾ ਦਿੱਤੀਆ।  ਉਨ੍ਹਾਂ  ਨੇ ਦੱਸਿਆ ਕਿ ਸੰਸਥਾ ਜਨਹਿਤ ਸਮਿਤੀ ਵਲੋ ਹਰ ਮਹੀਨੇ ਦੋ ਤੋ ਤਿੰਨ ਵਾਰ ਅਜਿਹੇ ਮੈਡੀਕਲ ਜਾਂਚ ਕੈਂਪ ਬਿਲਕੁਲ ਨਿਸ਼ੁਲਕ ਏਥੇ ਲਗਾਏ ਜਾਂਦੇ ਹਨ। ਉਨ੍ਹਾਂ  ਦੱਸਿਆ ਕਿ ਅੱਜ ਦੇ ਕੈਂਪ ਵਿਚ ਸ਼ੂਗਰ,ਬਲੱਡ ਪਰੈਸ਼ਰ ਅਤੇ ਜਰਨਲ ਚੈੱਕਅਪ ਕੀਤਾ ਗਿਆ ਹੈ।

ਅੱਜ ਵੱਡੀ ਗਿਣਤੀ ਚ ਵਿਅਕਤੀਆ ਨੇ ਕੈਂਪ ਵਿੱਚ ਟੈਸਟ ਕਰਵਾਏ ਹਨ। ਸੰਸਥਾ ਦੇ ਜਰਨਲ ਸਕੱਤਰ ਸ਼੍ਰੀ ਵਿਨੋਦ ਸ਼ਰਮਾ ਜੀ ਨੇ ਦੱਸਿਆ ਕਿ ਅਸੀਂ ਕੈਂਪ ਤੋ ਇਲਾਵਾ ਲੋੜਵੰਦ ਮਰੀਜ਼ਾ ਨੂੰ ਮੈਡੀਸਿਨ ਅਤੇ ਅਪਰੇਸ਼ਨ ਦਾ ਸਮਾਨ ਵੀ ਦਿੰਦੇ ਹਾਂ। ਉਨਾਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਵਿਨੋਦ ਸ਼ਰਮਾ ਜੀ ਵਲੋ ਲੋਕਾ ਨੂੰ ਅਪੀਲ ਕੀਤੀ ਗਈ ਕਿ ਸੰਸਥਾ ਦੇ ਮੈਬਰ ਬਣਨ ਤਾਂ ਜੌ ਸੰਸਥਾ ਲੋੜਵੰਦਾ ਦੀ ਸੇਵਾ ਹੋਰ ਵੱਧ ਚੜ੍ਹ ਕੇ ਕਰ ਸਕੇ। ਇਸ ਮੌਕੇ ਜਸਵੰਤ ਸਿੰਘ ਕੋਲੀ ਜੀ ਵਲੋ  ਸੰਸਥਾ ਦੇ ਕੰਮਾਂ  ਬਾਰੇ ਦੱਸਿਆ ਗਿਆ। ਉਨਾਂ ਕਿਹਾ ਕਿ  ਸਾਨੂੰ ਸਾਡੀ ਸਿਹਤ ਪ੍ਰਤੀ ਜਾਂਚ ਜਰੂਰ ਕਰਵਾਉਣੀ ਚਾਹੀਦੀ ਹੈ ਤਾਂ ਜੌ ਅਸੀ ਕਿਸੇ ਵੀ ਬਿਮਾਰੀ ਤੋਂ ਪਹਿਲਾ ਆਪਣੀ ਸਿਹਤ ਦਾ ਧਿਆਨ ਰੱਖ ਸਕੀਏ।

ਇਸ ਮੌਕੇ ਚਮਨ ਲਾਲ ਗਰਗ ਨੇ  ਦੱਸਿਆ ਕਿ ਸੰਸਥਾ ਵਲੋ ਲਗਾਤਾਰ ਸ਼ਹਿਰ ਸੰਭਾਲ ਦੇ ਪ੍ਰੋਗਰਾਮ ਚਲਾਏ ਜਾ ਰਹੇ ਹਨ। ਕੀਤੀ ਗਈ । ਇਸ ਮੌਕੇ ਸਤੀਸ਼ ਜੋਸ਼ੀ, ਵਰਿੰਦਰ ਚੋਪੜਾ, ਸੁਰੇਸ਼ ਕੁਮਾਰ, ਟਿ.ਐਸ ਕਪੂਰ, ਵਿਵੇਕ ਜੈਨ, ਟਈ ਕੇ ਗੁਪਤਾ, ਜੋਗਿੰਦਰ ਸਿੰਘ ਚੱਢਾ, ਸੰਜੇ, ਐਡਵੋਕੇਟ ਭਵਰਾ, ਜਤਵਿੰਦਰ ਗਰੇਵਾਲ, ਪਰਮਿੰਦਰ ਪਹਿਲਵਾਨ, ਰਣਜੀਤ ਸਿੰਘ, ਮਨਜੀਤ ਸਿੰਘ, ਵਰਿੰਦਰ ਕੁਮਾਰ, ਡੀ.ਪੀ ਸਿੰਘ, ਜਸਵਿੰਦਰ ਸਰਪੰਚ, ਰਮੇਸ਼ ਮਹਿਤਾ, ਵਿਨੇ ਸ਼ਰਮਾ, ਨਰਿੰਦਰ ਸਿੰਘ ਪੰਜਾਬੀ ਟ੍ਰਿਬਿਊਨ ਤੋ, ਐਡਵੋਕੇਟ ਜੀ ਐਸ  ਗਰੇਵਾਲ, ਪ੍ਰੋਫੈਸਰ ਐਸ ਕੇ ਵਰਮਾ, ਜੀ ਐੱਸ ਬੇਦੀ, ਵਰਿੰਦਰ ਅਹਲੂਵਾਲੀਆ, ਤਰਸੇਮ ਮਿੱਤਲ ਅਤੇ ਪਾਰਸ ਹੈਲਥ ਕੇਅਰ ਦੀ ਟੀਮ ਸ਼ਾਮਿਲ ਹੋਈ । ਅੰਤ ਤੇ ਪਾਰਸ ਹੈਲਥ ਹਸਪਤਾਲ ਤੋ ਨਿਰਮਤ ਜੀ ਅਤੇ ਸਾਰੀ ਟੀਮ ਨੂੰ ਸਨਮਾਨਿਤ ਕੀਤਾ ਗਿਆ।

Advertisement
Advertisement
Advertisement
Advertisement
Scroll to Top