Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Thursday, 13 Aug 2026 | 6:39 pm

+91 90915 01313 , +91 90916 01313

punjabbanni@gmail.com
punjabbani@yahoo.com

ਹਰਿਆਣਾ ਰੋਡਵੇਜ਼ ਦੀ ਬਸ ਪਾਲਣ ਨਾਲ ਇਕ ਦੀ ਮੌਤ ਚਾਰ ਵਿਦਿਆਰਥੀ ਜ਼ਖ਼ਮੀ

ਹਰਿਆਣਾ ਰੋਡਵੇਜ਼ ਦੀ ਬਸ ਪਾਲਣ ਨਾਲ ਇਕ ਦੀ ਮੌਤ ਚਾਰ ਵਿਦਿਆਰਥੀ ਜ਼ਖ਼ਮੀ

ਹਿਸਾਰ, 26 ਮਈ 2025 : One killed, four students injured after Haryana Roadways bus overturns : ਹਰਿਆਣਾ ਦੇ ਜਿ਼ਲਾ ਹਿਸਾਰ (Hisar) ਵਿਖੇ ਯਾਤਰੀਆਂ ਨਾਲ ਭਰੀ ਹਰਿਆਣਾ ਰੋਡਵੇਜ਼ (Haryana Roadways) ਦੀ ਬਸ ਪਲਟਣ ਨਾਲ ਜਿਥੇ ਇਕ ਵਿਦਿਆਰਥੀ ਦੀ ਮੌਤ ਹੋ ਗਈ ਹੈ, ਉਥੇ ਚਾਰ ਵਿਦਿਆਰਥੀ ਫੱਟੜ (Student injured) ਵੀ ਹੋ ਗਏ ਹਨ । ਬਸ ਵਿਚ ਵਿਦਿਆਰਥੀਆਂ ਦੇ ਹੀ ਮੌਤ ਦੇ ਘਾਟ ਅਤੇ ਫੱਟੜ ਹੋਣ ਦਾ ਮੁੱਖ ਕਾਰਨ ਬਸ ਵਿਚ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਦਾ ਸਫਰ ਕਰਨਾ ਹੈ । ਜ਼ਖ਼ਮੀਆਂ (The injured) ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ।

ਬਸ ਹਾਦਸੇ ਵਿਚ ਜਿਸ ਵਿਦਿਆਰਥੀ ਦੀ ਮੌਤ ਹੋਈ ਕੌਣ ਸੀ :

ਹਰਿਆਣਾ ਰੋਡਵੇਜ਼ਦੀ ਜੋ ਬਸ ਹਾਦਸਾਗ੍ਰਸਤ (Bus accident) ਹੋਈ ਵਿਚ ਸਵਾਰ ਮ੍ਰਿਤਕ ਵਿਦਿਆਰਥੀ 20 ਸਾਲਾ ਮੋਹਿਤ ਸੀ ਜੋ ਹਰਿਆਣਾ ਦੇ ਪਿੰਡ ਰਾਜਲੀ ਦਾ ਵਸਨੀਕ ਸੀ । ਵਿਦਿਆਰਥੀ ਦੇ ਸਕੂਲ ਜਾਣ ਵੇਲੇ ਹਾਦਸੇ ਵਿਚ ਦੁਨੀਆਂ ਤੋਂ ਹੀ ਚਲੇ ਜਾਣ ਦੇ ਚਲਦਿਆਂ ਮੋਹਿਤ ਦੇ ਘਰ ਵਿਚ ਤਾਂ ਸੋਗ ਹੀ ਸੋਗ ਫੈਲ ਗਿਆ ਤੇ ਰਾਜਲੀ ਵਾਸੀਆਂ ਵਿਚ ਵੀ ਉਪਰੋਕਤ ਹਾਦਸਾ ਵਾਪਰਨ ਅਤੇ ਹਾਦਸੇ ਵਿਚ ਜਾਨ ਹੀ ਚਲੇ ਜਾਣ ਕਾਰਨ ਰੋਸ ਹੈ ।

ਕਿੰਨੇ ਯਾਤਰੀ ਸਵਾਰ ਸਨ ਬਸ ਵਿਚ

ਹਰਿਆਣਾ ਰੋਡਵੇਜ਼ ਦੀ ਬਸ ਵਿਚ 70 ਯਾਤਰੀ (70 passengers) ਸਵਾਰ ਸਨ, ਜਿਸ ਵਿਚੋ਼ ਜਿ਼ਆਦਾਤਰ ਯਾਤਰੀ ਵਿਦਿਆਰਥੀ ਸਨ । ਉਕਤ ਹਾਦਸਾ ਸਵੇਰ ਦੇ ਸਾਢੇ 9 ਵਜੇ ਦੇ ਕਰੀਬ ਰਾਜਜਲੀ ਰੇਲਵੇ ਫਾਟਕ ਤੋਂ ਥੋੜ੍ਹੀ ਦੂਰੀ `ਤੇ ਵਾਪਰਿਆ । ਪ੍ਰਾਪਤ ਜਾਣਕਾਰੀ ਅਨੁਸਾਰ ਬਸ ਦੇ ਡਰਾਈਵਰ ਨੇ ਬੱਸ ਨੂੰ ਕੱਚੀ ਸੜਕ ਵਾਲੇ ਰੋਡ ਰਾਹੀਂ ਜਦੋਂ ਕੱਢ ਕੇ ਲਿਜਾਉਣ ਦੀ ਕੋਸਿ਼ਸ਼ ਕੀਤੀ ਤਾਂ ਬਸ ਦਾ ਬੈਲੇਂਸ ਵਿਗੜ ਗਿਆ ਤੇ ਬਸ ਖੇਤਾਂ ਵਿਚ ਜਾ ਪਲਟੀ । ਹਾਦਸੇ ਦੇ ਪ੍ਰਤੱਖਦਰਸ਼ੀਆਂ ਅਨੁਸਾਰ ਬੱਸ ਦੇ ਪਲਟਣ ਤੋਂ ਬਾਅਦ ਬਹੁਤ ਸਾਰੇ ਯਾਤਰੀ ਅੰਦਰ ਫਸ ਗਏ, ਜਿਨ੍ਹਾਂ ਨੂੰ ਨੇੜੇ ਪੈਂਦੇ ਪਿੰਡਾਂ ਦੇ ਲੋਕਾਂ ਨੇ ਆ ਕੇ ਬਾਹਰ ਕੱਢਿਆ, ਜਿਸ ਨਾਲ ਬਾਕੀ ਯਾਤਰੀਆਂ ਦੀ ਜਾਨ ਬਚ ਸਕੀ ਤੇ ਬਸ ਵਿਚੋਂ ਨਿਕਲਣ ਵਾਲਿਆਂ ਦੇ ਸਾਂਹ ਵਿਚ ਸਾਂਹ ਆਇਆ ।

Read More : ਟਰੱਕ ਨੂੰ ਸਾਈਡ ਦਿੰਦੇ ਦਿੰਦੇ ਸਵਾਰੀਆਂ ਨਾਲ ਭਰੀ ਬਸ ਪਲਟਣ ਨਾਲ 22 ਫੱਟੜ

Advertisement
Advertisement
Advertisement
Advertisement
Scroll to Top