Breaking News ਜੋ ਕੰਮ ਰਵਾਇਤੀ ਪਾਰਟੀਆਂ ਨਾ ਕਰ ਸਕੀਆਂ ਉਹ ਕੁਝ ਸਾਲ ਪਹਿਲਾਂ ਹੋਂਦ 'ਚ ਆਈ ਇਨਕਲਾਬੀ ਪਾਰਟੀ ਦੀ ਸਰਕਾਰ ਨੇ ਕਰ ਵਿਖਾਇਆ : ਪਠਾਣਮਾਜਰਾਸਰਕਾਰੀ ਹਸਪਤਾਲ ਭੁਲੱਥ ਵਿਖੇ ਵਿਜੀਲੈਂਸ ਨੇ ਕੀਤਾ ਜਾਅਲੀ ਡੋਪ ਟੈਸਟ ਰਿਪੋਰਟਾਂ ਦੇਣ ਬਦਲੇ ਰਿਸ਼ਵਤਾਂ ਲੈਣ ਦੇ ਮਾਮਲੇ ਦਾ ਪਰਦਾ ਫਾਸ਼ਸਕੂਲ ਦੇ ਅਧਿਆਪਕ ਨੇ ਹੀ ਬਣਾਇਆ ਵਿਦਿਆਰਥਣ ਨੂੰ ਆਪਣੀ ਹਵਸ ਦਾ ਸ਼ਿਕਾਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਮਨਿੰਦਰਜੀਤ ਸਿੰਘ ਵਿੱਕੀ ਘਨੌਰ ਨੇ ਸਿਵਲ ਹਸਪਤਾਲ ਰਾਜਪੁਰਾ ਦਾ ਅਚਨਚੇਤ ਕੀਤਾ ਦੌਰਾਵਿਧਾਇਕ ਨੀਨਾ ਮਿੱਤਲ ਵੱਲੋਂ ਸੈਕੰਡਰੀ ਸਕੂਲ ਧੂੰਮਾਂ 'ਚ ਵਿਕਾਸ ਕਾਰਜਾਂ ਦਾ ਉਦਘਾਟਨਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਕੀਤੇ ਫੈਸਲੇ ਹੋਰ ਰਾਜ ਵੀ ਅਪਨਾਉਣਗੇ-ਵਿਧਾਇਕ ਅਜੀਤਪਾਲ ਸਿੰਘ ਕੋਹਲੀਮਾਨ ਸਰਕਾਰ ਨੇ ਫੜੀ ਪੰਜਾਬ 'ਚ ਅਨੁਸੂਚਿਤ ਜਾਤੀਆਂ ਤੇ ਜਨਜਾਤੀਆਂ ਦੀ ਬਾਂਹ-ਨੀਨਾ ਮਿੱਤਲ

ਚਾਈਨਾ ਖੇਡਣ ਜਾ ਰਹੇ ਨੇ ਪੰਜਾਬੀ ਯੂਨੀਵਰਸਿਟੀ ਦੇ 11 ਖਿਡਾਰੀ

ਦੁਆਰਾ: Punjab Bani ਪ੍ਰਕਾਸ਼ਿਤ :Thursday, 27 July, 2023, 05:25 PM

ਚਾਈਨਾ ਖੇਡਣ ਜਾ ਰਹੇ ਨੇ ਪੰਜਾਬੀ ਯੂਨੀਵਰਸਿਟੀ ਦੇ 11 ਖਿਡਾਰੀ
ਪੰਜਾਬੀ ਯੂਨੀਵਰਸਿਟੀ ਪਟਿਆਲਾ
ਪੰਜਾਬੀ ਯੂਨੀਵਰਸਿਟੀ ਦੇ 11 ਖਿਡਾਰੀ ‘ਵ’ਲਡ ਯੂਨੀਵਰਸਿਟੀ ਗੇਮਜ਼ 2023’ ਜੋ ਕਿ ਚੇਂਗੜੂ, ਚਾਈਨਾ ਵਿਖੇ ਮਿਤੀ 28 ਜੁਲਾਈ ਤੋਂ 8 ਅਗਸਤ 2023 ਤੱਕ ਹੋਣ ਜਾ ਰਹੀਆਂ ਹਨ, ਵਿੱਚ ਭਾਗ ਲੈਣ ਲਈ ਚੁਣੇ ਗਏ ਹਨ। ਵਾਲੀਬਾਲ ਦੀ ਟੀਮ ਪਹਿਲੀ ਵਾਰ ‘ਵ’ਲਡ ਯੂਨੀਵਰਸਿਟੀ ਗੇਮਜ਼’ ਵਿਚ ਭਾਗ ਲੈਣ ਜਾ ਰਹੀ ਹੈ ਅਤੇ ਟੀਮ ਦੇ ਕੁੱਲ 12 ਖਿਡਾਰੀਆਂ ਵਿਚੋਂ 2 ਖਿਡਾਰੀ ਲੜਕੀਆਂ ਸੁਮੇਧਾ ਅਤੇ ਸ਼ੁਕਲਾ ਪੂਰਣਾ ਦੀਪਕਭਾਈ ਇਸ ਟੀਮ ਦਾ ਹਿੱਸਾ ਬਣੀਆਂ ਹਨ।
ਤੀਰਅੰਦਾਜ਼ੀ ਖੇਡ ਲਈ 12 ਖਿਡਾਰੀਆਂ ਦੀ ਟੀਮ ਵਿਚ ਪੰਜਾਬੀ ਯੂਨੀਵਰਸਿਟੀ ਤੋਂ 4 ਤੀਰਅੰਦਾਜ਼ ਅਵਨੀਤ ਕੌਰ, ਤਨੀਸ਼ਾ ਵਰਮਾ, ਸੰਗਮਪ੍ਰੀਤ ਸਿੰਘ ਬਿਸਲਾ ਅਤੇ ਅਮਨ ਸੈਣੀ ਸ਼ਾਮਲ ਹਨ, ਜਦੋਂਕਿ ਬੈਡਮਿੰਟਨ ਖੇਡ ਵਿਚ ਯੂਨੀਵਰਸਿਟੀ ਦੇ 2 ਖਿਡਾਰੀ ਮੀਰਾਬਾ ਲੁਆਂਗ ਮੈਸਨਮ ਅਤੇ ਹਰਸ਼ਿਤ ਠਾਕੁਰ, ਫੈਂਸਿੰਗ ਖੇਡ ਵਿਚ ਸਿਕਸ਼ਾ ਬਲੌਰੀਆ ਅਤੇ ਨੀਰ ਅਤੇ ਤਾਇਕਵਾਂਡੋ ਖੇਡ ਲਈ ਭਾਰਤੀ ਯੂਨੀਵਰਸਿਟੀ ਟੀਮ ਵਿਚ ਅਜੈ ਕੁਮਾਰ ਨੂੰ ਸ਼ਾਮਲ ਹੋਣ ਦਾ ਮੌਕਾ ਪ੍ਰਾਪਤ ਹੋਇਆ ਹੈ। ਉਪਕੁਲਪਤੀ ਪ੍ਰੋ. ਅਰਵਿੰਦ ਅਤੇ ਖੇਡ ਨਿਰਦੇਸ਼ਕ ਪ੍ਰੋ. ਅਜੀਤਾ ਨੇ ਖਿਡਾਰੀਆਂ ਨੂੰ ਉਚੇਚੇ ਤੌਰ ਉੱਤੇ ਵਧਾਈ ਦਿੱਤੀ ਅਤੇ ਆਪਣੀ ਵਧੀਆ ਕਾਰਗੁਜਾਰੀ ਦਾ ਪ੍ਰਦਰਸ਼ਨ ਕਰਨ ਲਈ ਅਸ਼ੀਰਵਾਦ ਦਿੱਤਾ।
ਪੰਜਾਬੀ ਯੂਨੀਵਰਸਿਟੀ ਲਈ ਇਹ ਵੀ ਮਾਣ ਦੀ ਗੱਲ ਹੈ ਕਿ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀ (ਏ.ਆਈ.ਯੂ.) ਵੱਲੋਂ ਵਰਸਿਟੀ ਨੂੰ ਜੂਡੋ ਅਤੇ ਟੇਬਲ ਟੈਨਿਸ ਦੀਆਂ ਟੀਮਾਂ ਨੂੰ ਵਰਲਡ ਯੂਨੀਵਰਸਿਟੀ ਗੇਮਜ਼ ਵਿੱਚ ਭਾਗ ਲੈਣ ਸਬੰਧੀ ਟੀਮਾਂ ਭੇਜਣ ਅਤੇ ਇਸ ਤੋਂ ਇਲਾਵਾ ਵਰਸਿਟੀ ਦੇ ਖੇਡ ਨਿਰਦੇਸ਼ਕ ਪ੍ਰੋ. ਅਜੀਤਾ ਨੂੰ ਬਤੌਰ ਟੀਮ ਲੀਡਰ ਇਹਨਾਂ ਟੀਮਾਂ ਦੀ ਅਗਵਾਈ ਕਰਨ ਦੀ ਵੀ ਜ਼ਿੰਮੇਵਾਰੀ ਸੌਂਪੀ ਗਈ ਹੈ।