Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Monday, 17 Aug 2026 | 2:38 pm

+91 90915 01313 , +91 90916 01313

punjabbanni@gmail.com
punjabbani@yahoo.com

ਗੁਰਬਖਸ਼ ਕਾਲੋਨੀ ਸਿ਼ਵ ਮੰਦਰ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਆਯੋਜਿਤ

ਗੁਰਬਖਸ਼ ਕਾਲੋਨੀ ਸਿ਼ਵ ਮੰਦਰ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਆਯੋਜਿਤ

ਗੁਰਬਖਸ਼ ਕਾਲੋਨੀ ਸਿ਼ਵ ਮੰਦਰ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਆਯੋਜਿਤ
ਡਿਪਟੀ ਮੇਅਰ ਜਗਦੀਪ ਜੱਗਾ ਨੇ ਯਾਤਰਾ ਵਿਚ ਸ਼ਮੂਲੀਅਤ ਕਰ ਲਿਆ ਭੋਲੇਨਾਥ ਦਾ ਆਸ਼ੀਰਵਾਦ
ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਦੀ ਗੁਰਬਖਸ਼ ਕਾਲੋਨੀ ਵਿਖੇ ਬਣੇ ਸ਼ਿਵ ਮੰਦਰ ਤੋਂ ਅੱਜ ਸਵੇਰੇ ਸਿ਼ਵਰਾਤਰੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਸੋਭਾ ਯਾਤਰਾ ਕੱਢੀ ਗਈ, ਜਿਸਨੂੰ ਭਗਵਾਨ ਮਹਾਕਾਲ ਦੀ ਪਾਲਕੀ ਦੇ ਰੂਪ ਵਿਚ ਫੁੱਲਾਂ ਨਾਲ ਸਜਾਇਆ ਗਿਆ ਸੀ । ਇਸ ਸ਼ੋਭਾ ਯਾਤਰਾ `ਚ ਸ਼ਿਵ ਭਗਤ ਸ਼ਿਵਜੀ ਦੇ ਗੁਣਗਾਨ ਨਾਲ ਮੰਤਰ ਮੁਗਧ ਹੋ ਰਹੇ ਸਨ। ਸ਼ੋਭਾ ਯਾਤਰਾ ਸਬੰਧੀ ਜਾਣਕਾਰੀ ਦਿੰਦਿਆਂ ਰਾਜਪੁਰਾ ਕਲੋਨੀ ਕਮੇਟੀ ਐਸੋਸੀਏਸਨ ਦੇ ਜਰਨਲ ਸਕਤਰ ਰਾਜਿੰਦਰ ਖੰਨਾ ਨੇ ਦੱਸਿਆ ਕਿ ਸਵੇਰੇ ਮਹਾ ਸਿ਼ਵ ਪੁਰਾਣ ਦੇ ਭੋਗ ਪਾਏ ਗਏ । ਸ਼ੋਭਾ ਯਾਤਰਾ ਵਿੱਚ ਸੁੰਦਰ ਝਾਕੀਆਂ ਵਿਸ਼ੇਸ ਖਿੱਚ ਦਾ ਕੇਂਦਰ ਰਹੀਆਂ । ਇਸ ਮੌਕੇ ਲੰਗਰ ਵੀ ਲਗਾਏ ਗਏ ।
ਇਸ ਮੌਕੇ ਡਿਪਟੀ ਮੇਅਰ ਜਗਦੀਪ ਸਿੰਘ ਜੱਗਾ ਨੇ ਵਿਸੇਸ ਤੋਰ ਤੇ ਸੋਭਾ ਯਾਤਰਾ ਵਿੱਚ ਸਿਰਕਤ ਕੀਤੀ ਅਤੇ ਲੰਗਰ ਵਰਤਾਉਣ ਦੀ ਸੇਵਾ ਕੀਤੀ ਤੇ ਨਾਲ ਹੀ ਭੋਲੇਨਾਥ ਦਾ ਆਸੀਰਵਾਦ ਪ੍ਰਾਪਤ ਕੀਤਾ । ਇਸ ਮੌਕੇ ਉਨ੍ਹਾਂ ਨਾਲ ਸੂਬਾ ਸਯੁੱਕਤ ਸਕਤਰ ਜਸਵੰਤ ਰਾਏ, ਰਾਜ ਕੁਮਾਰ ਮਿਠਾਰੀਆ ਜਿਲਾ ਇੰਚਾਰਜ ਆਈ. ਟੀ. ਸੈਲ ਪਟਿਆਲਾ ਅਤੇ ਗ਼ੱਜਨ ਸਿੰਘ ਮੀਡੀਆ ਸਲਾਹਕਾਰ ਅਤੇ ਰੀਮਾ ਮਿਠਾਰੀਆ ਵਾਰਡ ਸੇਵਦਾਰ ਮੌਜੂਦ ਸਨ । ਇਸ ਮੋਕੇ ਡਿਪਟੀ ਮੇਅਰ ਜਗਦੀਪ ਸਿੰਘ ਜੱਗਾ ਨੇ ਸੰਗਤਾਂ ਦਾ ਧੰਨਵਾਦ ਕੀਤਾ ਕਿ ਸ਼ੋਭਾ ਯਾਤਰਾ ਵਿਚ ਆਪਣੇ ਵਾਹਨਾਂ ਸਮੇਤ ਹਾਜਰੀ ਭਰ ਕੇ ਸੰਗਤਾ ਨੇ ਸ਼ੋਭਾ ਵਧਾਈ ਅਤੇ ਸ਼ਿਵ ਮੰਦਰ ਵਿਚ ਹਾਜਰੀ ਭਰ ਕੇ ਭੌਲੇਨਾਥ ਦਾ ਆਸ਼ੀਰਵਾਦ ਪ੍ਰਾਪਤ ਕੀਤਾ । ਇਸ ਮੋਕੇ ਉਪਰ ਰਾਜਪੁਰਾ ਕਲੋਨੀ ਐਸੋਸੀਏਸਨ ਦੇ ਚੇਅਰਮੈਨ ਲਲਿਤ ਮੇਹਤਾ ,ਰਾਜਪੁਰਾ ਕਲੋਨੀ ਮਾਰਕੀਟ ਐਸੋਸੀਏਸਨ ਦੇ ਪ੍ਰਧਾਨ ਰਜਿੰਦਰ ਸਿੰਘ ,ਜਰਨਲ ਸੇਕਟਰੀ ਰਾਜਿੰਦਰ ਕੁਮਾਰ ਖੰਨਾ, ਹਰਿੰਦਰ ਸਿੰਘ, ਮਨੋਹਰ ਲਾਲ ਵਰਮਾ ,ਇੰਦਰਸੈਨ, ਹਿਮਤ ਲਾਲ , ਸੋਨੀਆ ਖੰਨਾ ਬਲਾਕ ਪ੍ਰਧਾਨ ਕ੍ਰਿਸਨ ਕੁਮਾਰ ਤੋ ਇਲਾਵਾ ਹੋਰ ਵੀ ਪਤਵੰਤੇ ਮੈਂਬਰ ਸਹਿਬਾਨ ਹਾਜਰ ਸਨ ।

Advertisement
Advertisement
Advertisement
Advertisement
Scroll to Top