Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Tuesday, 18 Aug 2026 | 6:39 pm

+91 90915 01313 , +91 90916 01313

punjabbanni@gmail.com
punjabbani@yahoo.com

ਸ਼ਿਵਰਾਤਰੀ ਮੌਕੇ ਰਾਘੋਮਾਜਰਾ ਤੋਂ ਸ਼ਹਿਰ ਵਿਚ ਕੱਢੀ ਜਾਵੇਗੀ ਵਿਸ਼ਾਲ ਸ਼ੋਭਾ ਯਾਤਰਾ

ਸ਼ਿਵਰਾਤਰੀ ਮੌਕੇ ਰਾਘੋਮਾਜਰਾ ਤੋਂ ਸ਼ਹਿਰ ਵਿਚ ਕੱਢੀ ਜਾਵੇਗੀ ਵਿਸ਼ਾਲ ਸ਼ੋਭਾ ਯਾਤਰਾ

ਸ਼ਿਵਰਾਤਰੀ ਮੌਕੇ ਰਾਘੋਮਾਜਰਾ ਤੋਂ ਸ਼ਹਿਰ ਵਿਚ ਕੱਢੀ ਜਾਵੇਗੀ ਵਿਸ਼ਾਲ ਸ਼ੋਭਾ ਯਾਤਰਾ
-ਸਹਿਰ ਦੇ ਕਈ ਸੰਸਥਾਵਾਂ ਅਤੇ ਪ੍ਰਮੁੱਖ ਸ਼ਖਸੀਅਤਾਂ ਦੀ ਮੀਟਿੰਗ ਵਿਚ ਲਿਆ ਗਿਆ ਫੈਸਲਾ: ਅਕਾਸ ਬੋਕਸਰ
ਪਟਿਆਲਾ, 5 ਫਰਵਰੀ : ਨਿਉ ਮਹਾਂਵੀਰ ਸੇਵਾ ਦਲ ਵੱਲੋ ਇਸ ਵਾਰ ਜਾਗੋ ਦੇ ਨਾਲ ਨਾਲ ਮਹਾਂਸ਼ਿਵਰਾਤਰੀ ਮੌਕੇ ਵਿਸ਼ਾਲ ਸੋਭਾ ਯਾਤਰਾ ਕੱਢਣ ਦਾ ਐਲਾਨ ਕੀਤਾ ਗਿਆ ਹੈ। ਇਹ ਫੈਸਲਾ ਅੱਜ ਹੋਈ ਮੀਟਿੰਗ ਜਿਸ ਵਿਚ ਕਈ ਆਸ ਪਾਸ ਦੀਆਂ ਸੰਸਥਾਵਾਂ ਅਤੇ ਪ੍ਰਮੁੱਖ ਸ਼ਖਸ਼ੀਅਤਾਂ ਸਾਮਲ ਹੋਈਆਂ ਵਿਚ ਲਿਆ ਗਿਆ । ਇਥੇ ਇਹ ਦੱਸਣਯੋਗ ਹੈ ਕਿ ਨਿਉ ਮਹਾਂਵੀਰ ਸੇਵਾ ਦਲ ਵੱਲੋਂ 23 ਸਾਲਾਂ ਤੋਂ ਸ਼ਹਿਰ ਵਿਚ ਸਭ ਤੋਂ ਵੱਡੀ ਪ੍ਰਭਾਤ ਫੇਰੀ ਅਤੇ ਜਾਗੋ ਕੱਢੀ ਜਾਂਦੀ ਹੈ ਜਿਸ ਵਿਚ ਆਸ ਪਾਸ ਦੀਆਂ ਸ਼ਹਿਰ ਦੀਆਂ 40 ਦੇ ਲਗਭਗ ਕਲੋਨੀਆਂ ਦੇ ਲੋਕ ਭਾਗ ਲੈਂਦੇ ਹਨ। ਅਹਿਮ ਗੱਲ ਇਹ ਹੈ ਇਨ੍ਹਾਂ ਪ੍ਰਭਾਤ ਫੇਰੀਆਂ ਨਾਲ ਬੱਚੇ ਤੋਂ ਲੈ ਕੇ ਨੌਜਵਾਨ, ਬਜੁਰਗ ਅਤੇ ਮਾਹਿਲਾਵਾਂ ਸਭ ਜੁੜੇ ਹੋਏ ਹਨ। ਉਘੇ ਸਮਾਜ ਸੇਵਕ ਅਕਾਸ ਬੋਕਸਰ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਉ ਮਹਾਂਵੀਰ ਸੇਵਾ ਦਲ ਵੱਲਂੋ ਪ੍ਰਭਾਤ ਫੇਰੀ ਨਾਲ ਜੁੜੀਆਂ ਸਾਰੀਆਂ ਸੰਸਥਾਵਾਂ ਅਤੇ ਸਖ਼ੀਅਤਾਂ ਨਾਲ ਵਿਚਾਰ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਗਿਆ ਹੈ ਕਿ ਇਸ ਵਾਰ ਪ੍ਰਭਾਤ ਫੇਰੀ ਜਿਹੜੀਆਂ ਕਿ 16 ਫਰਵਰੀ ਤੋਂ ਸ਼ੁਰੂ ਹੋਣਗੀਆਂ ਅਤੇ 26 ਫਰਵਰੀ ਤੱਕ ਚੱਲਣਗੀਆਂ, ਇਸ ਤੋਂ ਬਾਅਦ ਵਿਸ਼ਾਲ ਸੋਭਾ ਯਾਤਰਾ ਕੱਢੀ ਜਾਵੇਗੀ, ਜੋ ਕਿ ਰਾਘੋਮਾਜਰਾ ਦੇ ਮਹਾਂਵੀਰ ਮੰਦਰ ਚੌਂਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਪ੍ਰਮੁੱਖ ਬਜ਼ਾਰਾਂ ਵਿਚੋ ਹੁੰਦੀ ਹੋਈ ਫੇਰ ਤੋਂ ਮੰਦਰ ਵਿਖੇ ਹੀ ਸਮਾਪਤ ਹੋਵੇਗੀ । ਇਸ ਵਿਚ ਵੱਡੀ ਸੰਖਿਆ ਵਿਚ ਧਾਰਮਿਕ ਸ਼ਖਸ਼ੀਅਤਾਂ, ਸੰਤ ਮਹਾਤਮਾ ਅਤੇ ਵੱਖ ਵੱਖ ਖੇਤਰਾਂ ਵਿਚ ਸਮਾਜ ਸੇਵਾ ਕਰਨ ਵਾਲੇ ਸ਼ਾਮਲ ਹੋਣਗੇ। ਇਸ ਮੌਕੇ ਸਰਪ੍ਰਸਤ ਐਡਵੋਕੇਟ ਸਤੀਸ਼ ਕਰਕਰਾ, ਪ੍ਰਧਾਨ ਅਮਿਤ ਸ਼ਰਮਾ, ਅਰਵਿੰਦਰ ਸ਼ਰਮਾ ਬਿੱਟਾ ਜੀ, ਘਨਸ਼ਾਮ ਕੁਮਾਰ, ਉੱਘੇ ਸਮਾਜ ਸੇਵਕ ਅਕਾਸ਼ ਸ਼ਰਮਾ ਬੋਕਸਰ, ਹਰਜੀਤ ਸਿੰਘ ਜੀਤੀ, ਸੰਜੀਵ ਖੋਸਲਾ, ਰਾਕੇਸ਼ ਸ਼ਰਮਾ, ਰਾਜੀਵ ਵਰਮਾ, ਸੰਜੀਵ ਸ਼ਰਮਾ ਡਿਪੀ, ਅਨਿਲ ਸ਼ਰਮਾ, ਰਾਜਨ ਸ਼ਰਮਾ ਕਾਲਾ, ਸੰਜੀਵ ਕੁਮਾਰ ਮਾਨਾ, ਅਮਨ ਸ਼ਰਮਾ, ਸੀਤਾ ਰਾਮ, ਸੁਰੇਸ਼ ਸ਼ਰਮਾ, ਅਨੂੰਰਾਜਵੀਰ, ਭੁਪਿੰਦਰ ਕੁਮਾਰ ਭੋਲੂ, ਜਸਪ੍ਰੀਤ ਸਿੰਘ ਲੱਕੀ, ਯੋਗੇਸ਼ ਮਿੱਤਲ, ਮੋਹਿਤ ਸ਼ਰਮਾ ਬੰਟੀ, ਕਰਨ ਸ਼ਰਮਾ ਸ਼ੰਟੀ, ਅਸ਼ੋਕ ਕੁਮਾਰ, ਦੀਪਕ ਮਹਿਰਾ, ਅਕਾਸ਼ ਸ਼ਰਮਾ ਟਿਨੂੰ, ਸੁਨੀਲ ਕੁਮਾਰ, ਨਰਿੰਦਰ ਸਿੰਘ, ਰਵਿੰਦਰ ਸਿੰਘ ਖਾਲਸਾ, ਰਮਨ ਕੁਮਾਰ, ਰਾਜਿੰਦਰ ਕੁਮਾਰ ਖੋਪਾ, ਮੁਕੇਸ਼ ਕੁਮਾਰ, ਪੋਰੂ ਮਲਹੋਤਰਾ, ਓਮ ਪ੍ਰਕਾਸ਼ ਗਰਗ, ਸੋਨੂੰ ਮਿੱਤਲ, ਸੰਜੀਵ ਖੋਸਲਾ, ਨਰੇਸ਼ ਪੰਡਿਤ ਜੀ, ਸੁਮੀਤ ਕਸਯਪ, ਨਰੇਸ਼ ਰਜੋਰੀਆਂ, ਮਨੀ ਵਰਮਾ, ਸੀਤਾ ਰਾਮ ਆਦਿ ਵਿਸ਼ੇਸ ਤੋਰ ਤੇ ਹਜ਼ਾਰ ਸਨ ।

Advertisement
Advertisement
Advertisement
Advertisement
Scroll to Top