Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 12:34 pm

+91 90915 01313 , +91 90916 01313

punjabbanni@gmail.com
punjabbani@yahoo.com

ਡਲੇਵਾਲ ਦੇ ਇਲਾਜ ਵਿਚ ਵੱਡੀ ਅਣਗਹਿਲੀ ; ਡਰਿਪ ਨਾ ਲੱਗਣ ਕਾਰਨ ਸਥਿਤੀ ਹੋਈ ਵਿਸਫੋਟਕ

ਡਲੇਵਾਲ ਦੇ ਇਲਾਜ ਵਿਚ ਵੱਡੀ ਅਣਗਹਿਲੀ ; ਡਰਿਪ ਨਾ ਲੱਗਣ ਕਾਰਨ ਸਥਿਤੀ ਹੋਈ ਵਿਸਫੋਟਕ

ਡਲੇਵਾਲ ਦੇ ਇਲਾਜ ਵਿਚ ਵੱਡੀ ਅਣਗਹਿਲੀ ; ਡਰਿਪ ਨਾ ਲੱਗਣ ਕਾਰਨ ਸਥਿਤੀ ਹੋਈ ਵਿਸਫੋਟਕ
– ਸਿਹਤ ਮੰਤਰੀ ਦੀ ਦਖਲ ਅੰਦਾਜੀ ਤੋਂ ਬਾਅਦ ਡਾਕਟਰਾਂ ਦੀ ਟੀਮ ਬਦਲੀ
– ਕਿਸਾਨਾਂ ਨੇ ਜੂਨੀਅਰ ਡਾਕਟਰਾਂ ਨੂੰ ਕਿਹਾ ਕਿ ਡਲੇਵਾਲ ਕੋਈ ਤਜੁਰਬਾ ਕਰਨ ਦੀ ਮਸ਼ੀਨ ਨਹੀ
– ਜੂਨੀਅਰ ਡਾਕਟਰਾਂ ਨੇ ਆਪਣੀ ਡਿਊਟੀ ਬਦਲਣ ਲਈ ਰਾਜਿੰਦਰਾ ਹਸਪਤਾਲ ਨੂੰ ਭੇਜਿਆ ਪੱਤਰ
– ਸਵੇਰੇ ਹੀ ਸਿਵਲ ਸਰਜਨ ਆਪਣੀ ਟੀਮ ਲੈ ਕੇ ਪੁੱਜੇ ਡਲੇਵਾਲ ਦੀ ਚੈਕਿੰਗ ਲਈ
ਪਟਿਆਲਾ : ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਪ੍ਰਧਾਨ ਜਗਜੀਤ ਸਿੰਘ ਡਲੇਵਾਲ ਦੇ ਇਲਾਜ ਵਿਚ ਵੱਡੀ ਅਣਗਹਿਲੀ ਸਾਹਮਣੇ ਆਈ ਹੈ । ਮਰਨ ਵਰਤ ਦੇ 58ਵੇ ਦਿਨ ਲੰਘੀ ਦੇਰ ਰਾਤ ਡਲੇਵਾਲ ਨੂੰ ਮੌਜੂਦ ਜੂਨੀਅਰ ਡਾਕਟਰਾਂ ਵਲੋ ਡਰਿਪ ਹੀ ਨਹੀ ਲਗਾਈ ਜਾ ਸਕੀ, ਜਿਸ ਕਾਰਨ ਉਨ੍ਹਾ ਦੀਬਾਂਹ ਉਪਰ ਜਖਮ ਹੋ ਗਿਆ ਤੇ ਸਥਿਤੀ ਵਿਸਫੋਟਕ ਬਣ ਗਈ । ਕਿਸਾਨਾਂ ਨੇ ਇਸ ਮੌਕੇ ਇਨਾ ਡਾਕਟਰਾਂ ਨੂੰ ਕਹਿ ਦਿਤਾ ਕਿ ਤੁਸੀ ਵਾਪਸ ਜਾਓ, ਉਧਰੋ ਡਾਕਟਰਾਂ ਨੇ ਵੀ ਮੈਡੀਕਲ ਸੁਪਰਡੈਂਟ ਰਾਜਿੰਦਰਾ ਹਸਪਤਾਲ ਨੂੰ ਪੱਤਰ ਲਿਖਕੇ ਆਖਿਆ ਹੈ ਕਿ ਉਹ ਕਿਸਾਨ ਮੋਰਚੇ ਉਪਰ ਡਿਊਟੀ ਨਹੀ ਕਰ ਸਕਦੇ, ਇਸ ਲਈ ਸਾਡੀ ਡਿਊਟੀ ਬਦਲੀ ਜਾਵੇ । ਸਥਿਤੀ ਵਿਸਫੋਟਕ ਹੋਣ ਤੋਂ ਬਾਅਦ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਲੇ ਖੁਦ ਦਖਲ ਅੰਦਾਜੀ ਕਰਕੇ ਕਿਸਾਨ ਨੇਤਾਵਾਂ ਨਾਲ ਗੱਲਬਾਤ ਕੀਤੀ, ਜਿਥੇ ਉਨ੍ਹਾ ਨੇ ਜੂਨੀਅਰ ਡਾਕਟਰਾਂ ਦੀ ਡਿਊਟੀ ਨੂੰ ਬਦਲ ਦਿੱਤਾ, ਉਥੇ ਬਕਾਇਦਾ ਤੋਰ ‘ਤੇ ਪਟਿਆਲਾ ਦੇ ਸਿਵਲ ਸਰਜਨ ਸੀਨੀਅਰ ਡਾਕਟਰਾਂ ਦੀ ਟਂੀਮ ਲੈ ਕੇ ਕਿਸਾਨ ਨੇਤਾ ਜਗਜੀਤ ਸਿੰਘ ਡਲੇਵਾਲਕੋਲ ਪੁਜੇ ਅਤੇ ਉਨ੍ਹਾ ਦਾ ਸਹੀ ਇਲਾਜ ਸ਼ੁਰੂ ਕੀਤਾ ।
ਜਾਣਕਾਰੀ ਅਨੁਸਾਰ ਜਗਜੀਤ ਸਿੰਘ ਡਲੇਵਾਲ ਦੀ ਹਾਲਤ ਇਸ ਵੇਲੇ ਵੀ ਬਹੁਤੀ ਵਧੀਆ ਨਹੀ ਹੈ, ਜਿਸ ਕਾਰਨ ਡਰਿਪ ਵਗੈਰਾ ਲਗਾਉਣ ਲਈ ਉਨ੍ਹਾਂ ਕੋਲ ਸੀਨੀਅਰ ਡਾਕਟਰ ਦੀ ਹਰ ਸਮੇ ਜਰੂਰਤ ਹੈ ਪਰ ਰਾਤ ਸਮੇ ਉਥੇ ਪੀਜੀ ਮੈਡੀਕਲ ਸਟੂਡੈਂਟਾਂ ਨੂੰ ਤੈਨਾਤ ਕਰ ਦਿਤਾ ਗਿਆ ਸੀ । ਇਹ ਉਹ ਡਾਕਟਰ ਹਨ ਜਿਹੜੇ ਐ੍ਮ. ਬੀ. ਬੀ. ਐਸ. ਕਰਨ ਤੋ ਬਾਅਦ ਐਮਡੀ ਕਰ ਰਹੇ ਹਨ । ਇਨਾ ਡਾਕਟਰਾਂ ਦੀ ਡਰਿਪ ਨਾਲ ਡਲੇਵਾਲ ਦੀ ਬਾਂਹ ਜਖਮੀ ਹੋ ਗਈ ਤੇ ਉਨ੍ਹਾਂ ਨੇ ਰਾਤ ਨੂੰ ਡਰਿਪ ਲਗਵਾਉਣ ਤੋਂ ਕੋਰਾ ਜਵਾਬ ਦੇ ਦਿੱਤਾ। ਕਿਸਾਨਾਂ ਨੇ ਇਸ ਗੱਲ ਦਾ ਜਬਰਦਸਤ ਰੋਸ ਜਾਹਿਰ ਕੀਤਾ ਕਿ ਇਥੇ ਉਹ ਹੀ ਡਾਕਟਰ ਲਗਾਇਆ ਜਾਵੇ, ਜਿਸਦੀ ਬਹੁਤ ਸੀਰੀਅਸ ਸਥਿਤੀ ਵਿਚ ਵੀ ਪਕੜ ਮਜਬੂਤ ਹੋਵੇ । ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਦੀ ਦਖਲ ਤੋਂ ਬਾਅਦ ਇਹ ਮਾਮਲਾ ਸ਼ਾਂਤ ਹੋਇਆ ਹੈ ਅਤੇ ਡਲੇਵਾਲ ਕੋਲ ਸੀਨੀਅਰ ਡਾਕਟਰਾਂ ਦੀ ਤੈਨਾਤੀ ਕੀਤੀ ਗਈ ਹੈ ।
ਸੀਨੀਅਰ ਡਾਕਟਰ ਹੋਏ ਤੈਨਾਤ : ਡਰਿਪ ਮੁੜ ਕੀਤੀ ਗਈ ਚਾਲੂ
ਇਸ ਮੌਕੇ ਗੱਲਬਾਤ ਕਰਦਿਆਂ ਪਟਿਆਲਾ ਦੇ ਸਿਵਲ ਸਰਜਨ ਡਾ. ਜਗਪਾਲ ਇੰਦਰ ਸਿੰਘ ਨੇ ਆਖਿਆ ਕਿ ਉਹ ਖੁਦ ਅਤੇ ਉਨ੍ਹਾਂਦ ੀ ਪੂਰੀ ਟੀਮ ਨੇ ਕਿਸਾਨ ਨੇਤਾ ਡਲੇਵਾਲ ਨਾਲ ਮੁਲਾਕਾਤ ਕੀਤੀ ਹੈ । ਉਸਤੋ ਬਾਅਦ ਡਲੇਵਾਲ ਨੂੰ ਸੰਤੁਸ਼ਟ ਕਰਨ ਤੋਂ ਬਾਅਦ ਉਨਾ ਦੇ ਡਰਿਪ ਮੁੜ ਚਾਲੂ ਕੀਤੀ ਗਈ ਹੈ ਅਤੇ ਪੁਰਾਣੀ ਟੀਮ ਵਿਚੋ ਕਈ ਡਾਕਟਰਾਂ ਦੀਆਂ ਡਿਊਟੀਆਂ ਬਦਲ ਦਿੱਤੀਆਂ ਗਈਆਂ ਹਨ । ਹੁਣ ਨਵੀ ਟੀਮ ਵਿਚ ਇਕ ਸੀਨੀਅਰ ਮੋਸਟ ਡਾਕਟਰ ਵੀ ਤੈਨਾਤ ਰਹੇਗਾ ।
ਡਾਕਟਰਾਂ ਦੀ ਰਾਏ ਅਨੁਸਾਰ ਡਲੇਵਾਲ ਨੂੰ ਧੁੱਪ ਵਿਚ ਲੈ ਕੇ ਆਊਂਦਾ
– ਨਵੇ ਬਣਾਏ ਕਮਰੇ ਵਿਚ ਜਲਦ ਕੀਤਾ ਜਾਵੇਗਾ ਸਿਫ਼ਟ
ਪਟਿਆਲਾ () : ਖਨੌਰੀ ਕਿਸਾਨ ਮੋਰਚਾ ਉੱਪਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਡਾਕਟਰਾਂ ਦੀ ਰਾਏ ਤੋਂ ਬਾਅਦ ਖੁੱਲ੍ਹੀ ਹਵਾ ਅਤੇ ਰੌਸ਼ਨੀ ਵਿੱਚ ਬਾਹਰ ਆਏ ਹਨ । ਦੁਪਹਿਰ 2 ਵਜੇ ਦੇ ਕਰੀਬ ਜਗਜੀਤ ਸਿੰਘ ਡੱਲੇਵਾਲ ਆਪਣੀ ਟਰਾਲੀ ਵਿੱਚੋਂ ਸਟਰੈਚਰ ੋਤੇ ਬੈਠ ਕੇ ਬਾਹਰ ਆਏ ਅਤੇ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣਾ ਚਾਹੁੰਦਾ ਹਾਂ ਕਿਉਂਕਿ ਗੁਰੂਆਂ ਦੀ ਬਖਸ਼ਿਸ਼ ਸਦਕਾ ਹੀ ਅਸੀਂ ਕੇਂਦਰ ਸਰਕਾਰ ਨੂੰ ਗੱਲਬਾਤ ਦੀ ਮੇਜ਼ ਉੱਪਰ ਆਉਣ ਮਜਬੂਰ ਕਰਨ ਡਜਫੀ ਸਫ਼ਲਤ ਹੋਏ ਹਾ। ਜਗਜੀਤ ਸਿੰਘ ਡੱਲੇਵਾਲ ਜੀ ਲਈ ਨਵਾਂ ਕਮਰਾ ਤਿਆਰ ਕੀਤਾ ਜਾ ਰਿਹਾ ਹੈ ਜਿਸ ਨੂੰ ਪੂਰੀ ਤਰ੍ਹਾਂ ਤਿਆਰ ਹੋਣ ਵਿੱਚ 2-3 ਦਿਨ ਲੱਗਣਗੇ ।
ਚੇਨਈ ਵਿਚ ਡਲੇਵਾਲ ਦੇ ਹਕ ਵਿਚ ਹੋਈ ਭੁੱਖ ਹੜਤਾਲ
ਕਿਸਾਨ ਆਗੂਆਂ ਨੇ ਦੱਸਿਆ ਕਿ ਅੱਜ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਵਿੱਚ ਸੈਂਕੜੇ ਕਿਸਾਨਾਂ ਨੇ ਜਗਜੀਤ ਸਿੰਘ ਡੱਲੇਵਾਲ ਜੀ ਦੇ ਮਰਨ ਵਰਤ ਦੇ ਸਮਰਥਨ ਵਿੱਚ ਸੰਕੇਤਿਕ ਭੁੱਖ ਹੜਤਾਲ ਕੀਤੀ। ਸੰਯੁਕਤ ਕਿਸਾਨ ਮੋਰਚਾ (ਗੈਰਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ 26 ਜਨਵਰੀ ਨੂੰ ਐਲਾਨੇ ਪ੍ਰੋਗਰਾਮ ਦੀਆਂ ਤਿਆਰੀਆਂ ਪੂਰੇ ਦੇਸ਼ ਵਿੱਚ ਜ਼ੋਰਾਂਸ਼ੋਰਾਂ ਨਾਲ ਚੱਲ ਰਹੀਆਂ ਹਨ । ਕਿਸਾਨ ਆਗੂਆਂ ਨੇ ਕਿਹਾ ਕਿ ਅਗਲੇ ਮਹੀਨੇ ਅੰਦੋਲਨ ਦੇ ਇੱਕ ਸਾਲ ਪੂਰਾ ਹੋਣ ਉੱਪਰ ਵੱਡੇ ਪ੍ਰੋਗਰਾਮ ਉਲੀਕੇ ਜਾਣਗੇ, ਜਿਸ ਦੀ ਰੂਪਰੇਖਾ ਦੋਵਾਂ ਮੋਰਚਿਆਂ ਵੱਲੋਂ ਤਿਆਰ ਕੀਤੀ ਜਾ ਰਹੀ ਹੈ ।

Advertisement
Advertisement
Advertisement
Advertisement
Scroll to Top