Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Monday, 17 Aug 2026 | 2:37 pm

+91 90915 01313 , +91 90916 01313

punjabbanni@gmail.com
punjabbani@yahoo.com

ਨਿੱਜੀ ਮੁਫਾਦ ਤੋਂ ਉਪਰ ਉੱਠ ਕੇ ਸਾਰੀਆਂ ਧਿਰਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਾਬਿਆ ਇਕੱਤਰ ਹੋਣ : ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ

ਨਿੱਜੀ ਮੁਫਾਦ ਤੋਂ ਉਪਰ ਉੱਠ ਕੇ ਸਾਰੀਆਂ ਧਿਰਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਾਬਿਆ ਇਕੱਤਰ ਹੋਣ : ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ

ਨਿੱਜੀ ਮੁਫਾਦ ਤੋਂ ਉਪਰ ਉੱਠ ਕੇ ਸਾਰੀਆਂ ਧਿਰਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਾਬਿਆ ਇਕੱਤਰ ਹੋਣ : ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ
ਅੰਮਿ੍ਰਤਸਰ : ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਇੱਕ ਸੁਰ ਹੋ ਕੇ ਖਾਲਸਾ ਪੰਥ ਦੀਆਂ ਸਮੂਹ ਧਿਰਾਂ ਨੂੰ ਅਪੀਲ ਕੀਤੀ ਹੈ ਕਿ ਕੌਮੀ ਸੰਕਟ ਦੇ ਹੱਲ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਾਬਿਆ ਸਿਰਜੋੜ ਕੇ ਗੁਰਮਤੇ ਕੀਤੇ ਜਾਣ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋ ਕੇ ਰਾਜਸੀ ਜਥੇਬੰਦੀਆਂ ਆਪਣੀ ਹਾਉਮੈ ਹੰਕਾਰ ਨੂੰ ਤਿਆਗ ਕੇ ਪੰਥਕ ਰੂਹੁਰੀਤਾਂ ਨੂੰ ਜ਼ਿੰਦਾ ਰੱਖਣ । ਗੁਰਦੁਆਰਾ ਬਾਬਾ ਨੋਧ ਸਿੰਘ ਸਮਾਧ ਚੱਬਾ ਵਿਖੇ ਅੱਜ ਸਲਾਨਾ ਜੋੜ ਮੇਲੇ ਸਮੇਂ ਜੁੜੇ ਨਿਹੰਗ ਸਿੰਘਾਂ ਦੇ ਵਿਸਾਲ ਇਕੱਠ ਵਿੱਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਇਤਿਹਾਸ ਗਵਾਹ ਹੈ ਕਿ ਪੰਜਾਬ ਨੂੰ ਲੁੱਟਣ ਕੁੱਟਣ ਵਾਲੇ ਹਮਲਾਵਰਾਂ ਨੂੰ ਨਿਹੰਗ ਸਿੰਘ ਫੌਜਾਂ ਹੀ ਚਨੇ ਚਬਾਉਂਦੀਆਂ ਰਹੀਆਂ ਹਨ ਪਰ ਰਾਜਸੀ ਲੋਕਾਂ ਨੇ ਪੰਜਾਬ ਨਾਲ ਬਹੁਤ ਵੱਡੀ ਬੇਇਨਸਾਫੀ ਕੀਤੀ ਹੈ । ਅੱਜ ਜੋ ਪੰਜਾਬ ਅੰਦਰ ਵਾਪਰ ਰਿਹਾ ਹੈ ਕਿਧਰੇ ਨਸ਼ਿਆਂ ਦਾਦਰਿਆ, ਕਿਧਰੇ ਬੇਰੁਜਗਾਰੀ, ਕਿਧਰੇ ਲੁਟਾਂ ਖੋਹਾਂ ਕਤਲੋ ਗਾਰਤ ਦਾ ਭਾਰੀ ਬੋਲਬਾਲਾ ਹੈ । ਕਿਧਰੇ ਧਾਰਮਿਕ ਕੌਮੀ ਸੰਸਥਾਵਾਂ ਨੂੰ ਤਬਾਅ ਕਰਨ ਲਈ ਗੁਝੇ ਹਮਲੇ ਹੋ ਰਹੇ ਹਨ । ਉਨਾਂ ਕਿਹਾ ਬਿਨਸ ਰਿਹਾ ਇਹ ਵਰਤਾਰਾ ਸਾਡੇ ਸਾਰਿਆਂ ਲਈ ਤਬਾਹੀ ਦਾ ਸੱਦਾ ਹੈ । ਬਾਬਾ ਬਿਧੀਚੰਦ ਸਾਹਿਬ ਸੰਪਰਦਾ ਤਰਨਾਦਲ ਸੁਰ ਸਿੰਘ ਵਾਲਿਆਂ ਦੇ ਜਥੇਦਾਰ ਬਾਬਾਅਵਤਾਰ ਸਿੰਘ ਨੇ ਬਾਬਾ ਬਲਬੀਰ ਸਿੰਘ ਦੇ ਵਿਚਾਰਾਂ ਦੀ ਪ੍ਰੋੜਤਾ ਕਰਦਿਆਂ ਕਿਹਾ ਕਿ ਪੰਥਕ ਹਿੱਤਾਂ ਦੀ ਰਾਖੀ ਲਈ ਮਤੇ ਨਹੀਂ ਗੁਰਮਤਿਆ ਦਾ ਰਾਹ ਅਪਨਾਉਣਾ ਚਾਹੀਦਾ ਹੈ । ਏਸੇ ਤਰਾਂ ਹੀ ਤਰਨਾਦਲ ਬਾਬਾ ਦੀਪ ਸਿੰਘ ਮਿਸਲ ਸ਼ਹੀਦਾਂ ਬਾਬਾ ਬਕਾਲਾ ਦੇ ਮੁਖੀ ਬਾਬਾ ਜੋਗਾ ਸਿੰਘ ਨੇ ਦੂਰ ਦੁਰਾਡੇ ਤੋਂ ਸੰਗਤਾਂ ਤੇ ਵਿਸ਼ੇਸ਼ ਸਖ਼ਸ਼ੀਅਤਾਂ ਦਾ ਧੰਨਵਾਦ ਕੀਤਾ । ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਮ ਸਿੰਘ ਨੇ ਕਿਹਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਨੂੰ ਸਰੀਰਕ ਤੌਰ ਤੇ ਕੋਈ ਨੁਕਸਾਨ ਪੁਜਦਾ ਹੈ ਤਾਂ ਉਸ ਲਈ ਗਿ. ਹਰਪ੍ਰੀਤ ਸਿੰਘ ਸਿਧੇ ਰੂਪ ਵਿੱਚ ਜੁੰਮੇਵਾਰ ਹੋਣਗੇ । ਸਮਾਗਮ ਵਿੱਚ ਬਾਬਾ ਗੁਰਦੇਵ ਸਿੰਘ ਅਨੰਦਪੁਰ ਸਾਹਿਬ, ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ, ਬਾਬਾਸਾਧ ਜੀ ਸੁਰਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨਿਹੰਗ ਸਿੰਘ ਫੌਜਾਂ ਅਤੇ ਇਲਾਕੇ ਦੀਵੀ ਸੰਗਤਾਂ ਹਾਜ਼ਰ ਸਨ । ਇਸ ਸਮੇਂ ਬਾਬਾ ਗੁਰਵਿੰਦਰ ਸਿੰਘ ਨੰਗਲੀ ਨੇ ਸਟੇਜ ਦੀ ਜੁੰਮੇਵਾਰੀ ਬਾਖੂਬੀ ਨਿਭਾਈ ।

Advertisement
Advertisement
Advertisement
Advertisement
Scroll to Top