Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 11:41 am

+91 90915 01313 , +91 90916 01313

punjabbanni@gmail.com
punjabbani@yahoo.com

ਟੀ. ਬੀ. ਦੇ ਮਰੀਜਾਂ ਨੂੰ ਕੀਤੀ ਨਿਊਟ੍ਰੀਸ਼ਨਲ ਫੂਡ ਕਿਟਸ ਦੀ ਵੰਡ

ਟੀ. ਬੀ. ਦੇ ਮਰੀਜਾਂ ਨੂੰ ਕੀਤੀ ਨਿਊਟ੍ਰੀਸ਼ਨਲ ਫੂਡ ਕਿਟਸ ਦੀ ਵੰਡ

ਟੀ. ਬੀ. ਦੇ ਮਰੀਜਾਂ ਨੂੰ ਕੀਤੀ ਨਿਊਟ੍ਰੀਸ਼ਨਲ ਫੂਡ ਕਿਟਸ ਦੀ ਵੰਡ
ਪਟਿਆਲਾ 24 ਫਰਵਰੀ : ਟੀ. ਬੀ. ਮੁਕਤ ਭਾਰਤ ਅਭਿਆਨ ਤਹਿਤ ਦਫਤਰ ਸਿਵਲ ਸਰਜਨ ਪਟਿਆਲਾ ਵਿਖੇ ਰੀਚਔਰਗਨਾਈਜੇਸ਼ਨ ਅਤੇ ਹਿੰਦੁਸਤਾਨ ਯੁਨੀਲੀਵਰ ਦੇ ਸਹਿਯੋਗ ਨਾਲ 35 ਟੀ. ਬੀ. ਦੀ ਦਵਾਈ ਲੈ ਰਹੇ ਰੋਗੀਆਂ ਨੂੰ ਨਿਊਟ੍ਰਿਸ਼ਨਲ ਫੂਡ ਕਿਟਸਦੀ ਵੰਡ ਕੀਤੀ ਗਈ । ਇਸ ਮੌਕੇ ਸਿਵਲ ਸਰਜਨ ਪਟਿਆਲਾ ਡਾ. ਜਗਪਾਲਇੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿੰਨੇ ਵੀ ਟੀ. ਬੀ. ਦੇ ਮਰੀਜ਼ ਨੋਟੀਫਾਈ ਹੁੰਦੇ ਹਨ ਉਹਨਾਂ ਵਿੱਚ 56 ਫੀਸਦੀ ਕੁਪੋਸ਼ਨ ਦੇ ਸ਼ਿਕਾਰ ਹੁੰਦੇ ਹਨ । ਉਹਨਾਂ ਦੱਸਿਆ ਕਿ ਟੀ. ਬੀ. ਦੇ ਹਰੇਕ ਮਰੀਜ਼ ਨੂੰਸਿਹਤ ਵਿਭਾਗ ਵੱਲੋਂ 1000 ਰੁਪਏ ਦੀ ਸਹਾਇਤਾ ਵਧੀਆ ਖਾਧ ਖੁਰਾਕ ਲਈ ਦਿੱਤੀ ਜਾਂਦੀ ਹੈ । ਹਰੇਕ ਮਰੀਜ ਦੇ ਸਾਰੇ ਟੇਸਟ ਅਤੇ ਸਕਰੀਨਿੰਗਮੁਫਤ ਕੀਤੀ ਜਾਂਦੀ ਹੈ ਅਤੇ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਟੀ.ਬੀ ਦੀ ਦਵਾਈ ਮੁਫਤ ਦਿੱਤੀ ਜਾਂਦੀ ਹੈ । ਇਸ ਮੌਕੇਉਹਨਾਂ ਕਿਹਾ ਕਿ ਨਿਕਸਾ ਮਿੱਤਰ ਸਕੀਮ ਤਹਿਤ ਹਰ ਬੰਦੇ ਨੂੰ ਟੀ.ਬੀ. ਦੇ ਮਰੀਜ਼ਾਂ ਨੂੰ ਗੋਦ ਲੈਣ ਲਈ ਪਹਿਲ ਕਰਨੀ ਚਾਹੀਦੀ ਹੈ ।
ਰੀਚ ਐਨ. ਜੀ. ਓ. ਸੰਸਥਾ ਦੇ ਜਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ ਸ੍ਰੀ ਗਾਲਿਬ ਹੁਸੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਊਟ੍ਰੀਸ਼ਨਲ ਫੂਡਕਿਟਸ ਉਹਨਾਂ ਟੀ. ਬੀ. ਦੇ ਮਰੀਜ਼ਾਂ ਨੂੰ ਦਿੱਤੀਆਂ ਜਾਂਦੀਆਂ ਹਨ ਜਿਨਾਂ ਦਾ ਬੀ. ਐਮ. ਆਈ. ਘੱਟ ਹੋਵੇ, ਐਚ. ਆਈ. ਵੀ. ਨਾਲ ਪੀੜਤ ਹੋਣ ਅਤੇ ਐਮ. ਡੀ. ਆਰ. ਨਾਲ ਜੂਝ ਰਹੇ ਹੋਣ । ਉਹਨਾਂ ਨੇ ਦੱਸਿਆ ਕਿ ਨਿਊਟ੍ਰੀਸ਼ਨ ਕਿਟ ਵਿੱਚ ਸੋਇਆਬੀਨ, ਸਰਸੋਂ ਦਾ ਤੇਲ, ਗੁੜ, ਸਾਬਤ ਮੂੰਗੀ, ਚਨੇ ਦੀ ਦਾਲ, ਰੋਸਟਡ ਚਨਾ, ਦਲੀਆ ਆਦਿ ਸ਼ਾਮਿਲ ਹੈ । ਉਹਨਾਂ ਕਿਹਾ ਕਿ ਜਿੰਨੀ ਦੇਰ ਤੱਕ ਮਰੀਜ਼ ਦੀ ਦਵਾਈ ਚਲੇਗੀ, ਉਨੀ ਦੇਰ ਇਹਨਾਂ ਮਰੀਜਾ ਨੂੰ ਫੂਡ ਬਾਸਕਿਟ ਪੋਸ਼ਨ ਸਹਾਇਤਾ ਵੱਜੋਂ ਦਿੱਤੀਆਂ ਜਾਣਗੀਆਂ । ਇਸ ਮੌਕੇ ਡਾ. ਰਮਨਜੀਤ ਕੌਰ ਨਾਭਾ ਹਿੰਦੁਸਤਾਨ ਯੁਨੀਲੀਵਰ, ਡਾ. ਅਨੁਦੀਪ ਕੌਰ ਮੈਡੀਕਲ ਅਫਸਰ ਮਾਡਲ ਟਾਉਨ, ਜਿਲ੍ਹਾ ਐਪੀਡੋਮੋਲੋਜਿਸਟ ਡਾ. ਦਿਵਜੋਤ ਸਿੰਘ, ਪਰਮਜੀਤ ਕੌਰ ਟੀ. ਬੀ. ਸੁਪਰਵਾਈਜ਼ਰ, ਜਿਲ੍ਹਾ ਮਾਸ ਮੀਡੀਆ ਅਫਸਰ ਕੁਲਬੀਰ ਕੌਰ, ਜਿਲ੍ਹਾ ਬੀ. ਸੀ. ਸੀ. ਕੁਆਰਡੀਨੇਟਰ ਜਸਵੀਰ ਕੌਰ, ਸ਼ਾਯਾਨ ਜ਼ਫਰ ਬੀ. ਈ. ਈ. ਅਤੇ ਟੀ. ਬੀ. ਚੈਂਪੀਅਨ ਹਾਜ਼ਰ ਸਨ ।

Advertisement
Advertisement
Advertisement
Advertisement
Scroll to Top