Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 12:35 pm

+91 90915 01313 , +91 90916 01313

punjabbanni@gmail.com
punjabbani@yahoo.com

ਫੇਫੜਿਆਂ ਦੀਆਂ ਬਿਮਾਰੀਆਂ ‘ਚ ਹਾਲੀਆ ਵਿਕਾਸ 'ਤੇ ਚੌਥੀ ਸਾਲਾਨਾ ਸੀ. ਐਮ. ਈ. ਸਫਲਤਾਪੂਰਵਕ ਸੰਪੰਨ

ਫੇਫੜਿਆਂ ਦੀਆਂ ਬਿਮਾਰੀਆਂ ‘ਚ ਹਾਲੀਆ ਵਿਕਾਸ 'ਤੇ ਚੌਥੀ ਸਾਲਾਨਾ ਸੀ. ਐਮ. ਈ. ਸਫਲਤਾਪੂਰਵਕ ਸੰਪੰਨ

ਫੇਫੜਿਆਂ ਦੀਆਂ ਬਿਮਾਰੀਆਂ ‘ਚ ਹਾਲੀਆ ਵਿਕਾਸ ‘ਤੇ ਚੌਥੀ ਸਾਲਾਨਾ ਸੀ. ਐਮ. ਈ. ਸਫਲਤਾਪੂਰਵਕ ਸੰਪੰਨ
-ਛਾਤੀ ਤੇ ਸਾਹ ਰੋਗਾਂ, ਮੈਡੀਸਿਨ ਤੇ ਐਨਸਥੀਸੀਆ ਮਾਹਿਰਾਂ ਨੇ ਨਵੀਨਤਮ ਖੋਜਾਂ ਦੇ ਮਰੀਜ਼ਾਂ ਨੂੰ ਲਾਭਾਂ ਬਾਰੇ ਨਿੱਠਕੇ ਕੀਤੀ ਚਰਚਾ
ਪਟਿਆਲਾ : ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਛਾਤੀ ਤੇ ਸਾਹ ਰੋਗਾਂ ਦੇ ਵਿਭਾਗ, ਟੀ. ਬੀ. ਹਸਪਤਾਲ ਵਲੋਂ ਕਰਵਾਈ ਗਈ ਡੇਢ ਦਿਨਾਂ ਸੀ. ਐਮ. ਈ. ਸਫਲਤਾਪੂਰਵਕ ਸੰਪੰਨ ਹੋ ਗਈ। ਇਸ ਮੌਕੇ ਵੱਖ-ਵੱਖ ਸੰਸਥਾਵਾਂ ਤੋਂ ਪੁੱਜੇ 150 ਡੈਲੀਗੇਟਾਂ ਅਤੇ ਛਾਤੀ ਤੇ ਸਾਹ ਰੋਗਾਂ, ਮੈਡੀਸਿਨ ਤੇ ਐਨਸਥੀਸੀਆ ਮਾਹਿਰਾਂ ਨੇ ਫੇਫੜਿਆਂ ਦੀਆਂ ਬਿਮਾਰੀਆਂ ‘ਚ ਹਾਲੀਆ ਵਿਕਾਸ ਉਪਰ ਨਵੀਨਤਮ ਖੋਜਾਂ ਦੇ ਮਰੀਜ਼ਾਂ ਨੂੰ ਲਾਭਾਂ ਬਾਰੇ ਨਿੱਠਕੇ ਚਰਚਾ ਕੀਤੀ । ਇਸ ਡੇਢ ਦਿਨਾਂ ਕਾਰਜਸ਼ਾਲਾ ਦੀ ਸ਼ੁਰੂਆਤ ਮੌਕੇ 22 ਫਰਵਰੀ ਨੂੰ ਛਾਤੀ ਤੇ ਸਾਹ ਰੋਗ ਮਾਹਿਰਾਂ ਅਤੇ ਇੰਟੈਂਸਿਵਿਸਟਾਂ ਨੇ ਨਾਨ-ਇਨਵੇਸਿਵ ਵੈਂਟੀਲੇਸ਼ਨ ਵਿਸ਼ੇ ‘ਤੇ ਵਿਸ਼ੇਸ਼ ਚਰਚਾ ਕੀਤੀ । ਇਸ ਵਿੱਚ ਛਾਤੀ ਤੇ ਸਾਹ ਰੋਗ, ਮੈਡੀਸਿਨ ਅਤੇ ਐਨਸਥੀਸੀਆ ਮਾਹਿਰਾਂ ਨੇ ਵਿਹਾਰਕ ਸੈਸ਼ਨਾਂ ਵਿੱਚ ਹਿੱਸਾ ਲਿਆ।ਜਦਕਿ ਅੱਜ ਇਸ ਸੀ. ਐਮ. ਈ. ਦੌਰਾਨ ਦਿੱਲੀ, ਪੀ. ਜੀ. ਆਈ ਚੰਡੀਗੜ੍ਹ ਤੇ ਸਰਕਾਰੀ ਮੈਡੀਕਲ ਕਾਲਜ ਚੰਡੀਗੜ੍ਹ, ਹਰਿਆਣਾ ਅਤੇ ਰਾਜਸਥਾਨ ਦੇ ਛਾਤੀ ਰੋਗਾਂ ਦੇ ਮਾਹਿਰਾਂ ਨੇ ਫੇਫੜਿਆਂ ਦੀਆਂ ਬਿਮਾਰੀਆਂ ਦੇ ਖੇਤਰ ਵਿੱਚ ਹਾਲੀਆ ਵਿਕਾਸ ਅਤੇ ਇਲਾਜ ਉਪਰ ਹੋਈਆਂ ਖੋਜਾਂ ਬਾਰੇ ਚਰਚਾ ਕੀਤੀ । ਡਾ. ਦੀਪਕ ਤਲਵਾਰ ਨੇ ਨਵੀਆਂ ਜੈਵਿਕ ਦਵਾਈਆਂ ਅਤੇ ਸਾਹ ਨਾਲੀ ਤੇ ਫੇਫੜਿਆਂ ਦੇ ਦਮੇ ਵਿੱਚ ਉਨ੍ਹਾਂ ਦੀ ਵਰਤੋਂ ਬਾਰੇ ਜਾਣੂ ਕਰਵਾਇਆ । ਡਾ. ਜੀ. ਸੀ. ਖਿਲਨਾਨੀ ਦੀ ਅਗਵਾਈ ਹੇਠ ਮਾਹਿਰਾਂ ਦੇ ਇੱਕ ਪੈਨਲ ਵੱਲੋਂ ਨਮੂਨੀਆ ਵਿੱਚ ਐਂਟੀਬਾਇਓਟਿਕਸ ਦੀ ਤਰਕਸ਼ੀਲ ਵਰਤੋਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ । ਡਾ. ਐਸ. ਕੇ. ਜਿੰਦਲ ਅਤੇ ਡਾ. ਆਸ਼ੂਤੋਸ਼ ਐਨ. ਅਗਰਵਾਲ ਨੇ ਸਿਗਰਟਨੋਸ਼ੀ ਨਾਲ ਸਬੰਧਤ ਬਿਮਾਰੀਆਂ ਜਿਵੇਂ ਕਿ ਪੁਰਾਣੀ ਸਾਹ ਦੀ ਬਿਮਾਰੀ, ਰੋਕਥਾਮ ਲਈ ਪਹੁੰਚ ਅਤੇ ਬਿਨ੍ਹਾਂ ਦਵਾਈਆਂ ਤੋਂ ਥੈਰੇਪੀ ਤੇ ਪ੍ਰਬੰਧਨ ਸਬੰਧੀ ਤਾਜ਼ਾ ਦਿਸ਼ਾ-ਨਿਰਦੇਸ਼ਾਂ ਵਿੱਚ ਹਾਲ ਹੀ ਵਿੱਚ ਹੋਏ ਬਦਲਾਅ ‘ਤੇ ਚਰਚਾ ਕੀਤੀ । ਇਸ ਮੌਕੇ ਸਿਗਰਟਨੋਸ਼ੀ ਛੱਡਣ ਦੀ ਮਹੱਤਤਾ ਨੂੰ ਉਜਾਗਰ ਕੀਤਾ ਗਿਆ ਅਤੇ ਮਰੀਜ਼ਾਂ ਨੂੰ ਸਿਗਰਟਨੋਸ਼ੀ ਛੱਡਣ ਵਿੱਚ ਮਦਦ ਕਰਨ ਦੇ ਤਰੀਕਿਆਂ ‘ਤੇ ਵਿਸ਼ੇਸ਼ ਚਰਚਾ ਕੀਤੀ ਗਈ । ਡਾ. ਕੇ. ਕੇ. ਚੋਪੜਾ ਅਤੇ ਡਾ. ਅਸ਼ਵਨੀ ਖੰਨਾ ਨੇ 2025 ਤੱਕ ਟੀਬੀ ਦੇ ਖਾਤਮੇ ਦੇ ਰਾਸ਼ਟਰੀ ਟੀਚੇ ਉਪਰ ਚਰਚਾ ਕਰਦਿਆਂ ਰਾਸ਼ਟਰੀ ਟੀਚੇ, ਟੀਬੀ ਦੇ ਖਾਤਮੇ ਦੇ ਪ੍ਰੋਗਰਾਮ ਤਹਿਤ ਉਪਲਬਧ ਟੀ. ਬੀ. ਲਈ ਨਵੀਂਆਂ ਇਲਾਜ ਪ੍ਰਣਾਲੀਆਂ ਅਤੇ ਫੇਫੜਿਆਂ ਤੋਂ ਬਾਹਰ ਦੀ ਤਪਦਿਕ ਦੇ ਸਥਾਨਾਂ ਅਤੇ ਟੀ. ਬੀ. ਦੇ ਪ੍ਰਬੰਧਨ ਉਪਰ ਵੀ ਇੱਕ ਵਿਸ਼ੇਸ਼ ਸੈਸ਼ਨ ਕਰਵਾਇਆ ਗਿਆ । ਡਾ. ਸਹਿਜਲ ਧੂੜੀਆ ਨੇ ਖਾਂਸੀ ਜਾਂ ਸਾਹ ਲੈਣ ‘ਚ ਤਕਲੀਫ਼ (ਡੀ. ਪੀ. ਐਲ. ਡੀ.) ਰੋਗਾਂ ‘ਤੇ ਇੱਕ ਭਾਸ਼ਣ ਦਿੰਦਿਆਂ ਕਿਹਾ ਕਿ ਜੇਕਰ ਇਸ ਬਿਮਾਰੀ ਦਾ ਜਲਦੀ ਇਲਾਜ ਕੀਤਾ ਜਾਵੇ ਤਾਂ ਇਹ ਰੋਗ ਨੂੰ ਘਟਾ ਸਕਦਾ ਹੈ ਅਤੇ ਜੀਵਨ ਜਿਉਣ ਦੀ ਗੁਣਵੱਤਾ ਵਿੱਚ ਸੁਧਾਰ ਲਿਆਂਦੇ ਜਾ ਸਕਦੇ ਹਨ । ਡਾ. ਸ਼ਿਵਾਨੀ ਸਵਾਮੀ ਨੇ ਨੀਂਦ ਦੇ ਵਿਕਾਰ ‘ਤੇ ਭਾਸ਼ਣ ਦਿੰਦਿਆਂ ਦੱਸਿਆ ਕਿ ਜੇਕਰ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਸ ਦਾ ਸਰੀਰ ਦੇ ਸਾਰੇ ਅੰਗਾਂ ਉਪਰ’ਤੇ ਨਕਾਰਾਤਮਕ ਪ੍ਰਭਾਵ ਪੈਂਦਾ ਹੈ । ਇਸ ਸੀ. ਐਮ. ਈ. ਵਿੱਚ ਸ਼ਾਮਲ ਹੋਣ ਵਾਲਿਆਂ ਨੇ ਇਸ ਨੂੰ ਬਹੁਤ ਪ੍ਰਭਾਵਸ਼ਾਲੀ ਤੇ ਗਿਆਨ ਪ੍ਰਦਾਨ ਕਰਨ ਵਾਲੀ ਵਰਕਸ਼ਾਪ ਕਰਾਰ ਦਿੱਤਾ ।

Advertisement
Advertisement
Advertisement
Advertisement
Scroll to Top