ਪੀਣ ਵਾਲੇ ਪਾਣੀ ਸਬੰਧੀ ਸ਼ਿਕਾਇਤ ਟੋਲ ਫਰੀ ਨੰਬਰ 18001802808 ’ਤੇ ਦਿੱਤੀ ਜਾਵੇ
ਪੀਣ ਵਾਲੇ ਪਾਣੀ ਸਬੰਧੀ ਸ਼ਿਕਾਇਤ ਟੋਲ ਫਰੀ ਨੰਬਰ 18001802808 ’ਤੇ ਦਿੱਤੀ ਜਾਵੇ
ਪਟਿਆਲਾ, 17 ਜੁਲਾਈ:
ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ ਨੇ ਕਿਹਾ ਕਿ ਜੇਕਰ ਪਟਿਆਲਾ ਸ਼ਹਿਰ ਅੰਦਰ ਕਿਸੇ ਨੂੰ ਵੀ ਘਰ ਵਿੱਚ ਨਿਗਮ ਵੱਲੋਂ ਸਪਲਾਈ ਕੀਤੇ ਜਾਣ ਵਾਲੇ ਪੀਣ ਵਾਲੇ ਪਾਣੀ ਦੇ ਗੰਦਾ ਹੋਣ ਸਬੰਧੀ ਸ਼ਿਕਾਇਤ ਹੈ ਤਾਂ ਉਹ ਨਿਗਮ ਦੇ ਟੋਲ ਫਰੀ਼ ਨੰਬਰ 18001802808 ’ਤੇ ਸੰਪਰਕ ਕਰ ਸਕਦਾ ਹੈ।
ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਿਗਮ ਦੀਆਂ ਟੀਮਾਂ ਵੱਲੋਂ ਲਗਾਤਾਰ ਸਫ਼ਾਈ ਮੁਹਿੰਮ ਚਲਾਈ ਜਾ ਰਹੀ ਹੈ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ਼ਹਿਰ ਦੇ ਜ਼ਿਆਦਾਤਰ ਹਿੱਸੇ ਸਾਫ਼ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਘਰ ਵਿੱਚ ਨਿਗਮ ਵੱਲੋਂ ਸਪਲਾਈ ਕੀਤੇ ਜਾਣ ਵਾਲੇ ਪੀਣ ਵਾਲੇ ਪਾਣੀ ਦੇ ਗੰਦਾ ਹੋਣ ਸਬੰਧੀ ਕੋਈ ਸ਼ਿਕਾਇਤ ਹੈ ਤਾਂ ਉਹ ਤੁਰੰਤ ਨਗਰ ਨਿਗਮ ਦੇ ਟੋਲ ਫਰੀ ਨੰਬਰ 18001802808 ’ਤੇ ਸੰਪਰਕ ਕਰੇ ਤੇ ਨਿਗਮ ਦੀਆਂ ਟੀਮਾਂ ਵੱਲੋਂ ਤੁਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।