ਪਟਿਆਲਾ : ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸੇ੍ਰਣੀਆਂ ਕਰਮਚਾਰੀ ਵੈਲਫੇਅਰ ਫੈਡਰੇਸ਼ਨ ਪੀ. ਐਸ. ਪੀ. ਸੀ. ਐਲ/ ਪੀ. ਐਸ. ਟੀ. ਸੀ. ਐਲ, ਵੱਲੋ ਅੱਜ ਮੁੱਖ ਦਫਤਰ ਪੀ. ਐਸ. ਪੀ. ਸੀ. ਐਲ. ਪਟਿਆਲਾ ਵਿਖੇ ਕਾਰਪੋਰੇਸ਼ਨ ਦੇ ਨਵ-ਨਿਯੁਕਤ ਡਾਇਰੈਕਟਰ ਵੰਡ ਇੰਜ. ਇੰਦਰਪਾਲ ਸਿੰਘ ਅਤੇ ਨਵ-ਨਿਯੁਕਤ ਡਾਇਰੈਕਟਰ ਕਮਰਸ਼ੀਅਲ ਇੰਜ. ਹੀਰਾ ਲਾਲ ਗੋਇਲ ਨੂੰ ਡਿਊਟੀ ਸੰਭਾਲਣ ਮੌਕੇ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨਤ ਕੀਤਾ ਗਿਆ ।
ਪੰਜਾਬ ਸਰਕਾਰ ਵੱਲੋ ਨਿਯੁਕਤ ਕੀਤੇ ਗਏ ਦੋਵੇ ਡਾਇਰੈਕਟਰਜ਼ ਬਹੁਤ ਹੀ ਇਮਾਨਦਾਰ ਅਤੇ ਮਿਹਨਤੀ ਹਨ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕੈਂਥ ਵੱਲੋ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋ ਨਿਯੁਕਤ ਕੀਤੇ ਗਏ ਦੋਵੇ ਡਾਇਰੈਕਟਰਜ਼ ਬਹੁਤ ਹੀ ਇਮਾਨਦਾਰ ਅਤੇ ਮਿਹਨਤੀ ਹਨ ਅਤੇ ਹਮੇਸ਼ਾਂ ਵਿਭਾਗ ਦੀ ਚੜਦੀਕਲਾਂ ਲਈ ਕੰਮ ਕਰਦੇ ਰਹੇ ਹਨ । ਇਸ ਮੌਕੇ ਡਾਇਰੈਕਟਰ ਵੰਡ ਇੰਜ: ਇੰਦਰਪਾਲ ਸਿੰਘ ਅਤੇ ਡਾਇਰੈਕਟਰ ਕਮਰਸ਼ੀਅਲ ਇੰਜ. ਹੀਰਾ ਲਾਲ ਗੋਇਲ ਵੱਲੋ ਸਮੁੱਚੀ ਜੱਥੇਬੰਦੀ ਦਾ ਧੰਨਵਾਦ ਕੀਤਾ ਗਿਆ ਅਤੇ ਵਿਭਾਗ ਦੀ ਚੜਦੀਕਲਾਂ ਲਈ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਦਿਨ ਰਾਤ ਮਿਹਨਤ ਕਰਨ ਦੀ ਅਪੀਲ ਵੀ ਕੀਤੀ । ਇਸ ਸਮੇ ਹੋਰਨਾਂ ਤੋ ਇਲਾਵਾ ਨਰਿੰਦਰ ਸਿੰਘ ਕਲਸੀ, ਹਰਜੀਤ ਸਿੰਘ ਰੁੜਕੀ, ਗੁਰਵਿੰਦਰ ਸਿੰਘ ਗੁਰੂ, ਰਾਜ ਕੁਮਾਰ, ਸੁਰਿੰਦਰਪਾਲ, ਪਾਲ ਸਿੰਘ, ਕੁਲਵੰਤ ਸਿੰਘ, ਬਲਜੀਤ ਸਿੰਘ ਆਦਿ ਸ਼ਾਮਲ ਸਨ।