ਥਾਣਾ ਸਦਰ ਸਮਾਣਾ ਪੁਲਸ ਨੇ ਦੋ ਜਣਿਆਂ ਵਿਰੁੱਧ ਕੀਤਾ ਕੇਸ ਦਰਜ

ਸਮਾਣਾ, 11 ਮਈ 2025 : Sadar Samana police station registered a case against two people : ਥਾਣਾ ਸਦਰ ਸਮਾਣਾ ਪੁਲਸ ਨੇ ਦੋ ਜਣਿਆਂ ਵਿਰੁੱਧ ਵੱਖ ਵੱਖ ਧਾਰਾਵਾਂ 108, 3 (5) ਬੀ. ਐਨ. ਐਸ. ਤਹਿਤ ਕੇਸ ਦਰ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਸੰਦੀਪ ਸਿੰਘ ਪੁੱਤਰ ਅੰਗਰੇਜ ਸਿੰਘ, ਰਾਜਵਿੰਦਰ ਕੋਰ ਪਤਨੀ ਅੰਗਰੇਜ ਸਿੰਘ ਵਾਸੀਆਨ ਪਿੰਡ ਚੈਠਲ ਥਾਣਾ ਸਦਰ ਸਮਾਣਾ ਸ਼ਾਮਲ ਹਨ ।

ਆਓ ਜਾਣਦੇ ਹੈ ਕੀ ਹੈ ਸਮੁੱਚਾ ਮਾਮਲਾ :

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਯੁਵਰਾਜ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਦੁੜਾਨਾ ਥਾਣਾ ਅਲੇਵਾ ਜਿਲਾ ਜੀਂਦ ਹਰਿਆਣਾ ਨੇ ਦੱਸਿਆ ਕਿ ਉਸ ਦੀ ਭੈਣ ਜਸਪ੍ਰੀਤ ਕੌਰ ਜਿਸਦੀ ਉਮਰ 27 ਸਾਲ ਹੈ ਦਾ ਵਿਆਹ 17 ਫਰਵਰੀ 19 ਨੂੰ ਸੰਦੀਪ ਸਿੰਘ ਨਾਲ ਹੋਇਆ ਸੀ ਤੇ ਵਿਆਹ ਤੋ ਬਾਅਦ ਉਪਰੋਕਤ ਵਿਅਕਤੀ ਉਸਦੀ ਭੈਣ ਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਪਏ ਸਨ ।

ਪੁਲਸ ਨੇ ਕੇਸ ਦਰਜ ਕਰਕੇ ਕਰ ਦਿੱਤੀ ਹੈ ਅਗਲੇਰੀ ਕਾਰਵਾਈ ਸ਼ੁਰੂ

ਸਿ਼ਕਾਇਤਕਰਤਾ ਯੁਵਰਾਜ ਸਿੰਘ ਨੇ ਦੱਸਿਆ ਕਿ 9 ਮਈ 25 ਨੂੰ ਫੋਨ ਆਇਆ ਕਿ ਜਸਪ੍ਰੀਤ ਕੌਰ ਬਿਮਾਰ ਹੈ ਤੇ ਉਸ ਨੂੰ ਜੋਹਰੀ ਹਸਪਤਾਲ ਤੋ ਅਮਰ ਹਸਪਤਾਲ ਪਟਿਆਲਾ ਲਿਜਾਇਆ ਜਾ ਰਿਹਾ ਹੈ ਤੇਜਦੋਂ ਚੈਕਅਪ ਕੀਤਾ ਗਿਆ ਤਾਂ ਉਸ ਤੋਂ ਬਾਅਦ ਡਾਕਟਰਾਂ ਨੇ ਜਸਪ੍ਰੀਤ ਕੌਰ ਨੂੰ ਮ੍ਰਿਤਕ ਕਰਾਰ ਦੇ ਦਿੱਤਾ । ਉਸਨੇ ਦੱਸਿਆ ਕਿ ਜਦੋ ਉਹ ਮੋਕਾ ਤੇ ਹਸਪਤਾਲ ਪੁੱਜਿਆ ਤਾਂ ਡਾਕਟਰਾਂ ਨੇ ਦੱਸਿਆ ਕਿ ਜਸਪ੍ਰੀਤ ਕੌਰ ਦੀ ਮੌਤ ਕੋਈ ਜਹਿਰਲੀ ਚੀਜ ਖਾਣ ਨਾਲ ਹੋਈ ਹੈ, ਜਿਸਦੇ ਚਲਦਿਆਂ ਉਸ ਨੂੰ ਯਕੀਨ ਹੈ ਕਿ ਉਪਰੋਕਤ ਵਿਅਕਤੀਆਂ ਤੋਂ ਤੰਗ ਆ ਕੇ ਉਸਦੀ ਭੈਣ ਨੇ ਕੋਈ ਜਹਿਰੀਲੀ ਚੀਜ ਖਾ ਕੇ ਆਤਮ ਹੱਤਿਆ ਕਰ ਲਈ ਹੈ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਸਨੌਰ ਪੁਲਸ ਵਲੋ ਚੋਰ ਗਿਰੋਹ ਕਾਬੂ : ਚਾਰ ਵਾਹਨਾਂ ਸਮੇਤ ਗਿਰੋਹ ਦੇ ਦੋ ਮੈਂਬਰ ਗ੍ਰਿਫਤਾਰ

Leave a Comment

Your email address will not be published. Required fields are marked *

Scroll to Top