ਥਾਣਾ ਸਦਰ ਪਟਿਆਲਾ ਕੀਤਾ 8 ਜਣਿਆਂ ਵਿਰੁੱਧ ਕੁੱਟਮਾਰਨ ਕਰਨ ਤੇ ਕੇਸ ਦਰਜ

ਪਟਿਆਲਾ, 28 ਮਈ 2025 : Sadar Police Station, Patiala, has registered a case against 8 people for assault : ਥਾਣਾ ਸਦਰ (Sadar Police Station) ਪਟਿਆਲਾ ਦੀ ਪੁਲਸ ਨੇ 8 ਵਿਅਕਤੀਆਂ ਵਿਰੁੱਧ (Against 8 people) ਵੱਖ ਵੱਖ ਧਾਰਾਵਾਂ 115 (2), 126 (2)। 190 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ ।

ਕਿਸ ਕਿਸ ਵਿਰੁੱਧ ਕੀਤਾ ਗਿਆ ਹੈ ਕੇਸ ਦਰਜ :

ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਸੰਦੀਪ ਸਿੰਘ, ਹਰਪ੍ਰੀਤ ਸਿੰਘ ਪੁੱਤਰਾਨ ਹਰਮੇਸ਼ ਸਿੰਘ, ਪਰਵੀਨ ਸਿੰਘ, ਪਰਦੀਪ ਪੁੱਤਰਾਨ ਹਰਨੇਕ ਸਿੰਘ, ਮਨਦੀਪ ਕੋਰ ਪਤਨੀ ਹਰਮੇਸ਼ ਸਿੰਘ, ਗੁਰਜੀਤ ਕੋਰ ਪਤਨੀ ਹਰਨੇਕ ਸਿੰਘ, ਅਮਰਜੀਤ ਸਿੰਘ ਪੁੱਤਰ ਬਾਵਾ ਰਾਮ, ਹਰਮੇਸ਼ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀਆਨ ਕਾਠਗੜ੍ਹ ਸ਼ਾਮਲ ਹਨ।

ਕੀ ਘਟਨਾਕ੍ਰਮ ਵਾਪਰਿਆ ਸਿ਼ਕਾਇਤਕਰਤਾ ਨਾਲ :

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਸਤਨਾਮ ਸਿੰਘ (Complainant Satnam Singh) ਪੁੱਤਰ ਗਰੀਬ ਦਾਸ ਵਾਸੀ ਪਿੰਡ ਕਾਠਗੜ੍ਹ ਥਾਣਾ ਸਦਰ ਪਟਿਆਲਾ ਨੇ ਦੱਸਿਆ ਕਿ 11 ਮਈ 2025 ਨੂੰ ਸਮਾ 7.00 ਵਜੇ ਉਹ ਉਪਰੋਕਤ ਵਿਅਕਤੀਆਂ ਦੇ ਘਰ ਸਾਹਮਣੋ ਲੰਘ ਰਿਹਾ ਸੀ ਤਾਂ ਉਪਰੋਕਤ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ ਅਤੇ ਉਸਦੀ ਕੁੱਟਮਾਰ (Beating) ਕਰਨ ਲੱਗ ਪਏ ਤੇ ਜਦੋਂ ਉਸਦਾ ਭਰਾ ਸੰਦੀਪ ਸਿੰਘ ਛੁਡਾਉਣ ਆਇਆ ਤਾਂ ਉਪਰੋਕਤ ਵਿਅਕਤੀਆਂ ਨੇ ਉਸਦੀ ਵੀ ਕੁੱਟਮਾਰ ਕੀਤੀ । ਪੁਲਸ ਨੇ ਕੇਸ ਦਰਜ (case registered) ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਥਾਣਾ ਸਦਰ ਪੁਲਸ ਨੇ ਕੀਤਾ ਦੋ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ

Leave a Comment

Your email address will not be published. Required fields are marked *

Scroll to Top