ਨਾਭਾ, 4 ਜੂਨ 2025 : Sadar police station Nabha registers case for speeding car to kill : ਥਾਣਾ ਸਦਰ ਨਾਭਾ (Sadar police station Nabha) ਦੀ ਪੁਲਸ ਨੇ ਇਕ ਵਿਅਕਤੀ ਵਿਰੁੱਧ ਵੱਖ ਵੱਖ ਧਾਰਾਵਾਂ 281, 125 ਏ, 125 ਬੀ, 324 (4) ਬੀ. ਐਨ. ਐਸ. ਤਹਿਤ ਕਾਰ ਤੇਜ਼ਰਫ਼ਤਾਰ ਤੇ ਲਾਪ੍ਰਵਾਹੀ (Car speeding and reckless driving) ਨਾਲ ਲਿਆ ਕੇ ਮਾਰਨ ਤੇ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਕਰਤਾਰ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਸਰਕਾਰ ਪੱਤੀ ਝੜਿਕ ਜਿ਼ਲਾ ਮੋਗਾ ਸ਼ਾਮਲ ਹਨ ।
ਐਕਸੀਡੈਂਟ ਵਿੱਚ ਟੁੱਟ ਗਈ ਖੱਬੀ ਲੱਤ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਹਾਕਮ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਰਾਜਿੰਦਰ ਨਗਰ ਬੈਅ ਥਾਣਾ ਮੁਲੇਪੁਰ ਜਿ਼ਲਾ ਫਤਿਹਗੜ੍ਹ ਸਾਹਿਬ ਨੇ ਦੱਸਿਆ ਕਿ 30 ਮਈ 2025 ਨੂੰ ਜਦੋਂ ਉਹ ਆਪਣੇ ਮੋਟਰਸਾਇਕਲ ਤੇ ਸਵਾਰ ਹੋ ਕੇ ਬੱਸ ਅੱਡਾ ਘਮਰੌਦਾ ਕੋਲ ਜਾ ਰਿਹਾ ਸੀ ਤਾਂ ਕਾਰ ਦੇ ਉਕਤ ਡਰਾਈਵਰ ਨੇਆਪਣੀ ਕਾਰ ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਉਸ ਵਿੱਚ ਮਾਰੀ, ਜਿਸ ਕਾਰਨ ਹੋਏ ਐਕਸੀਡੈਂਟ ਵਿੱਚ ਉਸ ਦੀ ਖੱਬੀ ਲੱਤ ਟੁੱਟ ਗਈ (Left leg broken) ਅਤੇ ਹੋਰ ਸੱਟਾਂ ਵੀ ਲੱਗੀਆਂ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਥਾਣਾ ਸਦਰ ਨਾਭਾ ਪੁਲਸ ਨੇ ਕੀਤਾ ਪੰਜ ਜਣਿਆਂ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ