ਪਟਿਆਲਾ, 24 ਮਈ 2025 : Sadar police station has registered a case against two people under the Excise Act : ਥਾਣਾ ਸਦਰ ਪਟਿਆਲਾ ਦੀ ਪੁਲਸ ਨੇ ਦੋ ਵਿਅਕਤੀਆਂ ਵਿਰੁੱਧ ਲਾਹਣ ਅਤੇ ਨਜਾਇਜ਼ ਸ਼ਰਾਬ ਬਰਾਮਦ ਹੋਣ ਤੇ ਐਕਸਾਈਜ ਐਕਟ ਤਹਿਤ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਹਰਜਿੰਦਰ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਪਿੰਡ ਸੰਕਰਪੁਰ ਥਾਣਾ ਸਦਰ ਪਟਿ. ਅਤੇ ਇੱਕ ਅਣਪਛਾਤੀ ਔਰਤ ਸ਼ਾਮਲ ਹੈ ।
ਏ. ਐਸ. ਆਈ. ਗਵਿੰਦਰ ਸਿੰਘ ਸਨ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿੱਚ
ਪੁਲਸ ਮੁਤਾਬਕ ਏ. ਐਸ. ਆਈ. ਗਵਿੰਦਰ ਸਿੰਘ ਜੋ ਪੁਲਸ ਪਾਰਟੀ ਸਮੇਤ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿੱਚ ਸੰਧੂ ਕਾਲਜ ਕੌਲੀ ਮੋਜੂਦ ਸਨ ਤਾਂ ਐਕਸਾਇਜ ਇੰਸਪੈਕਟਰ ਸਿਟੀ-1 ਗੋਪਾਲ ਸ਼ਰਮਾ ਨੇ ਸੂਚਨਾ ਦਿੱਤੀ ਕਿ ਪਿੰਡ ਸ਼ੰਕਰਪੁਰ ਵਿਖੇ ਹਰਜਿੰਦਰ ਸਿੰਘ ਦੇ ਘਰ ਵਿੱਚੋ ਲਾਹਣ ਅਤੇ ਨਜੈਜ ਸ਼ਰਾਬ ਬ੍ਰਾਮਦ ਹੋਈ ਹੈ, ਜਿਸਨੂੰ ਮੌਕੇ ਤੇ ਜਾ ਕੇ ਕਾਬੂ ਕਰ ਲਿਆ ਗਿਆ ਅਤੇ ਇੱਕ ਅਣਪਛਾਤੀ ਔਰਤ ਮੌਕਾ ਤੋ ਫਰਾਰ ਹੋ ਗਈ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਥਾਣਾ ਘੱਗਾ ਪੁਲਸ ਕੀਤਾ ਇਕ ਵਿਅਕਤੀ ਵਿਰੁੱਧ ਐਕਸਾਈਜ ਐਕਟ ਤਹਿਤ ਕੇਸ ਦਰਜ
ਘੱਗਾ, 24 ਮਈ : ਥਾਣਾ ਘੱਗਾ ਪੁਲਸ ਵਲੋਂ ਇਕ ਵਿਅਕਤੀ ਵਿਰੁੱਧ 12 ਬੋਤਲਾਂ ਸ਼ਰਾਬ ਦੀਆਂ ਮਿਲਣ ਤੇ ਐਕਸਾਈਜ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ । ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਅੰਮ੍ਰਿਤਪਾਲ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਕਲਵਾਨੂੰ ਥਾਣਾ ਘੱਗਾ ਸ਼ਾਮਲ ਹਨ । ਪੁਲਸ ਮੁਤਾਬਕ ਏ. ਐਸ. ਆਈ. ਬਲਵੀਰ ਸਿੰਘ ਜੋ ਕਿ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿਚ ਕਲਵਾਨੂੰ ਸੂਆ ਪੁਲੀ ਕੋਲ ਮੌਜੂਦ ਸਨ ਨੇ ਜਦੋਂ ਉਪਰੋਕਤ ਵਿਅਕਤੀ ਨੂੰ ਜਦੋਂ ਸ਼ੱਕ ਦੇ ਆਧਾਰ ਤੇ ਰੋਕ ਕੇ ਚੈਕ ਕੀਤਾ ਤਾਂ 12 ਬੋਤਲਾਂ ਸ਼ਰਾਬ ਦੀਆਂ ਬਰਾਮਦ ਹੋਈਆਂ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਥਾਣਾ ਖੇੜੀ ਗੰਡਿਆ ਪੁਲਸ ਕੀਤਾ ਇਕ ਵਿਰੁੱਧ ਐਕਸਾਈਜ ਐਕਟ ਤਹਿਤ ਕੇਸ ਦਰਜ
ਰਾਜਪੁਰਾ, 24 ਮਈ 2025 : ਥਾਣਾ ਖੇੜੀ ਗੰਡਿਆਂ ਦੀ ਪੁਲਸ ਨੇ ਇਕ ਵਿਅਕਤੀ ਵਿਰੁੱਧ 20 ਬੋਤਲਾਂ ਸ਼ਰਾਬ ਦੀਆਂ ਮਿਲਣ ਤੇ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਸ਼ੀਸ਼ਾ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਗੋਪਾਲਪੁਰ ਥਾਣਾ ਖੇੜੀ ਗੰਡਿਆ ਸ਼ਾਮਲ ਹੈ । ਪੁਲਸ ਮੁਤਾਬਕ ਹੌਲਦਾਰ ਰਣਧੀਰ ਕੁਮਾਰ ਪੁਲਸ ਪਾਰਟੀ ਸਮੇਤ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿਚ ਬਡੋਲੀ ਗੁੱਜਰਾਂ ਮੌਜੂਦ ਸਨ ਤਾਂ ਉਪਰੋਕਤ ਵਿਅਕਤੀ ਤੇ ਜਦੋਂ ਰੇਡ ਕੀਤੀ ਗਈ ਤਾਂ ਉਸ ਕੋਲੋਂ 20 ਬੋਤਲਾਂ ਸ਼ਰਾਬ ਦੀਆਂ ਬਰਾਮਦ ਹੋਈਆਂ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਪੰਜਾਬ ਐਕਸਾਈਜ਼ ਮਹਿਕਮੇ ਦੇ ਸੀਨੀਅਰ ਅਫ਼ਸਰ ਦੀ ਕਾਰ ਦੁਰਘਟਨਾਗ੍ਰਸਤ