ਨਾਭਾ, 13 ਮਈ 2025: Sadar Nabha police station registered a case against two people under various sections : ਥਾਣਾ ਸਦਰ ਨਾਭਾ ਦੀ ਪੁਲਸ ਨੇ ਦੋ ਵਿਅਕਤੀਆਂ ਵਿਰੁੱਧ ਵੱਖ ਵੱਖ ਧਾਰਾਵਾਂ 105, 3 (5) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਸਤਨਾਮ ਸਿੰਘ ਪੁੱਤਰ ਹਰਬੰਸ ਸਿੰਘ, ਸੁਖਵਿੰਦਰ ਕੋਰ ਪਤਨੀ ਹਰਬੰਸ ਸਿੰਘ ਵਾਸੀਆਨ ਪਿੰਡ ਤੂੰਗਾ ਥਾਣਾ ਸਦਰ ਨਾਭਾ ਸ਼ਾਮਲ ਹਨ ।
ਲੜਕੀ ਸਪਨਾ ਦਾ ਵਿਆਹ ਹੋਇਆ ਸੀ 27 ਸਾਲ ਦੀ ਉਮਰ ਵਿਚ ਸਤਨਾਮ ਸਿੰਘ ਨਾਲ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਰਾਜ ਕੁਮਾਰ ਪੁੱਤਰ ਕੁੰਦਨ ਲਾਲ ਵਾਸੀ ਮਕਾਨ ਨੰ. 17624 ਗਲੀ ਨੰ. 3 ਅਨੱਈਆ ਨਗਰ ਜਿਲਾ ਬਠਿੰਡਾ ਨੇ ਦ ੱਸਿਆ ਕਿ ਉਨ੍ਹਾਂ ਦੀ ਲੜਕੀ ਸਪਨਾ ਜਿਸਦਾ ਵਿਆਹ 27 ਸਾਲ ਦੀ ਉਮਰ ਵਿਚ ਸਤਨਾਮ ਸਿੰਘ ਨਾਲ 9 ਮਈ 2018 ਨੂੰ ਹੋਇਆ ਸੀ । ਸਿ਼ਕਾਇਤਕਰਤਾ ਨੇ ਦੱਸਿਆ ਕਿ 7 ਮਈ 2025 ਨੂੰ ਉਸ ਨੇ ਆਪਣੀ ਲੜਕੀ ਨਾਲ ਫੋਨ ਪਰ ਗਲ ਕਰਨ ਦੀ ਕੋਸਿ਼ਸ਼ ਕੀਤੀ ਸੀ ਪਰ ਉਸਦੀ ਲੜਕੀ ਵੱਲੋ ਫੋਨ ਨਹੀ ਚੁੱਕਿਆ ਗਿਆ ਸੀ । ਉਨ੍ਹਾਂ ਦੱਸਿਆ ਕਿ 11ਮਈ 2025 ਨੂੰ ਉਸ ਦੀ ਪਤਨੀ ਨੂੰ ਉਸਦੀ ਲੜਕੀ ਦੇ ਸਹੁਰੇ ਨੇ ਦੱਸਿਆ ਕਿ ਸਪਨਾ ਦੀ ਮੌਤ ਹੋ ਗਈ ਹੈ, ਜਦੋ ਉਹ ਰਿਸ਼ਤੇਦਾਰਾਂ ਸਮੇਤ ਮੌਕੇ ਤੇਪੁੱਜਿਆ ਤਾਂ ਦੇਖਿਆ ਕਿ ਸਪਨਾ ਦੀ ਲਾਸ਼ ਨੂੰ ਫਰਿੱਜਰ ਵਿੱਚ ਰੱਖਿਆ ਹੋਇਆ ਸੀ, ਜਿਸ ਤੋਂ ਲਗਦਾ ਸੀ ਕਿ ਮੌਤ ਹੋਈ ਨੂੰ ਕਾਫੀ ਸਮਾਂ ਹੋ ਗਿਆ ਹੈ ।
ਅਕਸਰ ਹੀ ਉਪਰੋਕਤ ਵਿਅਕਤੀਆਂ ਵਲੋਂ ਕੀਤਾ ਜਾਂਦਾ ਸੀ ਉਸ ਦੀ ਲੜਕੀ ਨੂੰ ਤੰਗ ਪੇ੍ਰਸ਼ਾਨ : ਸਿ਼ਕਾਇਤਕਰਤਾ
ਸਿ਼ਕਾਇਤਕਰਤਾ ਨੇ ਦੱਸਿਆ ਕਿ ਅਕਸਰ ਹੀ ਉਪਰੋਕਤ ਵਿਅਕਤੀਆਂ ਵਲੋਂ ਉਸ ਦੀ ਲੜਕੀ ਨੂੰ ਤੰਗ ਪੇ੍ਰਸ਼ਾਨ ਕੀਤਾ ਜਾਂਦਾ ਸੀ ਅਤੇ ਸਪਨਾ ਪ੍ਰਾਈਵੇਟ ਕੰਮ ਕਰਦੀ ਸੀ, ਜੋ ਸੀ. ਸੀ. ਟੀ. ਵੀ. ਫੁਟੇਜ ਤੋ ਪਤਾ ਲੱਗਿਆ ਕਿ ਜਿਹੜਾ ਸੂਟ ਸਪਨਾ ਦੇ ਅੱਜ ਮ੍ਰਿਤਕ ਸਰੀਰ ਤੇ ਪਾਇਆ ਹੋਇਆ ਸੀ, ਉਹ 7 ਮਈ 2025 ਨੂੰ ਵੀ ਪਾਇਆ ਹੋਇਆ ਸੀ । ਸਿ਼ਕਾਇਤਕਰਤਾ ਨੇ ਦੱਸਿਆ ਕਿ ਲੜਕੀ ਜੋ ਕਾਫੀ ਸਮੇਂ ਤੋ ਬਿਮਾਰ ਸੀ ਪਰ ਉਕਤ ਦੋਵੇਂ ਵਿਅਕਤੀ, ਉਸ ਨੂੰ ਦਵਾਈ ਨਹੀ ਦੁਆ ਰਹੇ ਸਨ, ਜਿਸਦੇ ਚਲਦਿਆਂ ਉਸ ਦੀ ਲੜਕੀ ਦੀ ਮੌਤ ਹੋ ਗਈ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।