ਨਾਭਾ, 29 ਮਈ 2025 : Sadar Nabha police station registered a case against the unknown driver of the truck : ਥਾਣਾ ਸਦਰ ਨਾਭਾ (Police Station Sadar Nabha) ਦੀ ਪੁਲਸ ਨੇ ਵੱਖ ਵੱਖ ਧਾਰਾਵਾਂ 285, 106, 125 (ਏ, ਬੀ) 324 (4) ਬੀ. ਐਨ. ਐਸ. ਤਹਿਤ ਟਰੱਕ ਦੇ ਅਣਪਛਾਤੇ ਚਾਲਕ ਵਿਰੁੱਧ ਕੇਸ ਦਰਜ ਕੀਤਾ ਹੈ ।
ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਕੁਲਵਿੰਦਰ ਕੋਰ (Complainant Kulwinder Kaur) ਪਤਨੀ ਜਗਪਾਲ ਸਿੰਘ ਵਾਸੀ ਕਿਲਾ ਰਾਏਪੁਰ ਨੇ ਦੱਸਿਆ ਕਿ 28 ਮਈ 2025 ਨੂੰ 01.45 ਤੇ ਉਹ ਆਪਣੇ ਪਰਿਵਾਰ ਸਮੇਤ ਗੱਡੀ ਤੇ ਸਵਾਰ ਹੋ ਕੇ ਰੋਹਟੀ ਪੁਲ ਨੇੜੇ ਮਲਕੀਤ ਕੰਬਾਇਨ ਕੋਲ ਜਾ ਰਹੀ ਸੀ ਤੇ ਰਸਤੇ ਵਿੱਚਕਾਰ ਬਿਨ੍ਹਾ ਇਸ਼ਾਰਿਆਂ ਤੋ ਖੜ੍ਹੇ ਟਰੱਕ, ਜਿਸ ਵਿੱਚ ਸਰੀਏ ਲੱਦੇ ਹੋਏ ਸਨ, ਵਿਚ ਕਾਰ ਜਾ ਟਕਰਾਈ, ਜਿਸ ਕਾਰਨ ਵਾਪਰੇ ਹਾਦਸੇ ਵਿਚ ਉਸਦੇ ਪਤੀ ਅਤੇ ਲੜਕੀ ਹਰਲੀਨ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਬਾਕੀ ਉਸਦੇ ਸਮੇਤ ਪੰਜ ਹੋਰ ਮੈਂਬਰਾਂ ਦੇ ਸੱਟਾ ਲੱਗੀਆਂ, ਜਿਸ ਤੇ ਨਾਭਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਅਧੀਨ ਹਨ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read more : ਥਾਣਾ ਸਦਰ ਨਾਭਾ ਪੁਲਸ ਨੇ ਕੀਤਾ ਤਿੰਨ ਜਣਿਆਂ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ