ਜਨਸੇਵਾ ਸੁਸਾਇਟੀ ਵੱਲੋਂ ਲਗਾਏ ਜਾ ਰਹੇ ਕੈਂਪ ਵਿੱਚ ਸ. ਚਰਨ ਸਿੰਘ ਮਲਕੀਤ ਕੰਬਾਈਨ ਮੁੱਖ ਮਹਿਮਾਨ ਹੋਣਗੇ : ਡਾ. ਧੀਰ ਸਿੰਘ

ਜਨਸੇਵਾ ਸੁਸਾਇਟੀ ਵੱਲੋਂ ਲਗਾਏ ਜਾ ਰਹੇ ਕੈਂਪ ਵਿੱਚ ਸ. ਚਰਨ ਸਿੰਘ ਮਲਕੀਤ ਕੰਬਾਈਨ ਮੁੱਖ ਮਹਿਮਾਨ ਹੋਣਗੇ : ਡਾ. ਧੀਰ ਸਿੰਘ
ਨਾਭਾ : ਨਾਭਾ ਇਲਾਕੇ ਦੇ ਪੇਂਡੂ ਇਲਾਕਿਆਂ ਵਿੱਚ ਪਿਛਲੇ 25 ਸਾਲਾਂ ਤੋਂ ਵੱਧ ਅਰਸੇ ਤੋਂ ਸਮਾਜ ਸੇਵਾ ਦੇ ਕਾਰਜ ਕਰਦੀ ਆ ਰਹੀ ਇਲਾਕੇ ਦੀ ਸਿਰਕੱਢ ਅਤੇ ਪੰਜਾਬ ਸਰਕਾਰ ਵੱਲੋਂ ਸੂਬਾ ਪੱਧਰੀ ਸਨਮਾਨ ਪ੍ਰਾਪਤ ਸਮਾਜ ਸੇਵੀ ਸੰਸਥਾ ਜਨਸੇਵਾ ਸੁਸਾਇਟੀ ਫਾਰ ਆਈ ਕੇਅਰ ਐਂਡ ਏਡਜ਼ ਅਵੇਅਰਨੈੱਸ ਰਜਿ ਪਿੰਡ ਕਕਰਾਲਾ ਤਹਿਸੀਲ ਨਾਭਾ ਦਾ ਤਿੰਨ ਮੈਂਬਰੀ ਵਫਦ ਜਿਸ ਵਿੱਚ ਸੁਸਾਇਟੀ ਦੇ ਪ੍ਰਧਾਨ ਸ. ਭਗਵਾਨ ਸਿੰਘ ਸਰਾਓ, ਜਨਰਲ ਸਕੱਤਰ ਡਾ ਧੀਰ ਸਿੰਘ ਅਤੇ ਸਲਾਹਕਾਰ ਸ ਮਿਹਰ ਸਿੰਘ ਸਾਬਕਾ ਜ਼ਿਲ੍ਹਾ ਫਾਰਮੇਸੀ ਅਫਸਰ ਸ਼ਾਮਿਲ ਹੋਏ, ਵਿਸ਼ੇਸ਼ ਭਰ ਵਿੱਚ ਪ੍ਰਸਿੱਧ ਕੰਬਾਈਨ ਅਤੇ ਹੋਰ ਖੇਤੀਬਾੜੀ ਦੀਆਂ ਮਸ਼ੀਨਾਂ ਬਣਾਉਣ ਵਾਲੀ ਫੈਕਟਰੀ ਮਲਕੀਤ ਐਗਰੋਟੈਕ ਪ੍ਰਾਈਵੇਟ ਲਿਮਟਿਡ ਨਾਭਾ ਦੇ ਮੈਨੇਜਿੰਗ ਡਾਇਰੈਕਟਰ ਅਤੇ ਇਲਾਕੇ ਦੇ ਸਮਾਜ ਸੇਵਾ ਦੇ ਕਾਰਜਾਂ ਵਿੱਚ ਮੋਹਰੀ ਰੋਲ ਨਿਭਾਉਣ ਵਾਲੀ ਸ਼ਖ਼ਸੀਅਤ ਸ. ਚਰਨ ਸਿੰਘ ਜੀਆਂ ਨਾਲ ਮੁਲਾਕਾਤ ਕੀਤੀ । ਸੁਸਾਇਟੀ ਦੇ ਸੀਨੀਅਰ ਮੈਂਬਰ ਹਰਭਜਨ ਸਿੰਘ ਸਰਾਓ ਅਤੇ ਬਲੱਡ ਡੋਨੇਸਨ ਕੋਔਡੀਨੇਟਰ ਸ੍ਰੀ ਵਿਕਾਸ ਮਿੱਤਲ ਨੇ ਦੱਸਿਆ ਕਿ ਸੁਸਾਇਟੀ ਦੇ ਮੁੱਖ ਸਰਪ੍ਰਸਤ ਅਤੇ ਸਾਬਕਾ ਸਿਵਲ ਸਰਜਨ ਡਾਕਟਰ ਆਈ. ਡੀ. ਗੋਇਲ ਦੀ ਸੁਯੋਗ ਅਗਵਾਈ ਅਧੀਨ ਸੁਸਾਇਟੀ ਵੱਲੋਂ 15 ਮਾਰਚ 2025 ਦਿਨ ਸ਼ਨਿੱਚਰਵਾਰ ਨੂੰ ਪਿੰਡ ਕਕਰਾਲਾ,ਨਾਭਾ ਵਿਖੇ ਅੱਖਾਂ ਦੇ ਮੁਫਤ ਲੈਂਜ ਪਾਉਣ ਦਾ 21ਵਾਂ ਕੈਂਪ ਲਗਾਇਆ ਜਾ ਰਿਹਾ ਹੈ । ਸੁਸਾਇਟੀ ਦੇ ਵਫਦ ਨੇ ਸ ਚਰਨ ਸਿੰਘ ਜੀਆਂ ਨੂੰ ਕੈਂਪ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਣ ਲਈ ਸੱਦਾ ਪੱਤਰ ਦਿੱਤਾ। ਉਹਨਾਂ ਹੋਰ ਦੱਸਿਆ ਕਿ ਸ. ਚਰਨ ਸਿੰਘ ਜੀਆਂ ਨੇ ਸੁਸਾਇਟੀ ਦੁਆਰਾ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕੈਂਪ ਵਿੱਚ ਪਹੁੰਚਣ ਦੀ ਸਹਿਮਤੀ ਦਿੱਤੀ । ਸੁਸਾਇਟੀ ਦੇ ਵਫਦ ਵਲੋਂ ਸ ਚਰਨ ਸਿੰਘ ਜੀ ਨੂੰ ਸਿਰੋਪਾਓ, ਸ਼ੌਲ ਅਤੇ ਸੁਸਾਇਟੀ ਦਾ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ । ਇੱਥੇ ਇਹ ਵਿਸ਼ੇਸ਼ ਤੌਰ ਤੇ ਵਰਨਣਯੋਗ ਹੈ ਕਿ ਜਨਸੇਵਾ ਸੁਸਾਇਟੀ ਵੱਲੋਂ ਪਿਛਲੇ 25 ਸਾਲਾਂ ਤੋਂ ਪਿੰਡ ਕਕਰਾਲਾ, ਤਹਿਸੀਲ ਨਾਭਾ ਵਿਖੇ ਅੱਖਾਂ ਦੇ ਮੁਫਤ ਲੈਂਜ ਪਾਉਣ ਦਾ ਕੈਂਪ ਲਗਾਇਆ ਜਾ ਰਿਹਾ ਹੈ । ਇਸ ਸਾਲ ਵਾਲੇ ਕੈਂਪ ਵਿੱਚ ਪਟਿਆਲਾ ਤੋਂ ਅੱਖਾਂ ਦੇ ਮਾਹਿਰ ਡਾਕਟਰ ਪ੍ਰਭਜੋਤ ਸਿੰਘ ਵਾਲੀਆ ਅਤੇ ਉਹਨਾਂ ਦੀ ਟੀਮ ਵੱਲੋਂ ਮਰੀਜ਼ਾਂ ਦਾ ਚੈੱਕਅੱਪ ਅਤੇ ਲੈਂਜ ਪਾਏ ਜਾਣਗੇ। ਮਰੀਜ਼ਾਂ ਨੂੰ ਸਾਰੀਆਂ ਦਵਾਈਆਂ ਅਤੇ ਉਪ੍ਰੇਸ਼ਨ ਤੋਂ ਬਾਅਦ ਘਰ ਛੱਡ ਕੇ ਆਉਣ ਦੇ ਪ੍ਰਬੰਧ ਸੁਸਾਇਟੀ ਵੱਲੋਂ ਕੀਤੇ ਜਾਣਗੇ ਅਤੇ ਮਰੀਜ਼ਾਂ ਦਾ ਇੱਕ ਪੈਸਾ ਵੀ ਖਰਚ ਆਵੇਗਾ । ਉਹਨਾਂ ਇਲਾਕਾ ਵੱਲੋਂ ਵੱਧ ਗਿਣਤੀ ਵਿੱਚ ਇਸ ਕੈਂਪ ਵਿੱਚ ਆਕੇ ਫਾਇਦਾ ਉਠਾਉਣ ਦੀ ਅਪੀਲ ਕੀਤੀ ।

Leave a Comment

Your email address will not be published. Required fields are marked *

Scroll to Top