ਪਟਿਆਲਾ, 29 ਮਈ2025 : RTO Enforcement Team conducts checking campaign on Samana Road : ਪਟਿਆਲਾ ਦੇ ਖੇਤਰੀ ਟਰਾਂਸਪੋਰਟ ਅਫ਼ਸਰ (ਆਰ. ਟੀ. ਓ.) ਬਬਨਦੀਪ ਸਿੰਘ ਵਾਲੀਆ ਨੇ ਦੱਸਿਆ ਹੈ ਕਿ ਆਰ. ਟੀ. ਓ. ਇਨਫੋਰਸਮੈਂਟ (RTO Enforcement) ਟੀਮ ਵੱਲੋਂ ਸਕੂਲ ਸੇਫ਼ ਵਾਹਨ ਨੀਤੀ ਨੀਤੀ ਪਹਿਲਕਦਮੀ ਤਹਿਤ ਸਮਾਣਾ ਰੋਡ ‘ਤੇ ਇੱਕ ਨਿਸ਼ਾਨਾਬੱਧ ਇਨਫੋਰਸਮੈਂਟ ਮੁਹਿੰਮ ਚਲਾਈ ਗਈ ।
ਮੁਹਿੰਮ ਦੌਰਾਨ ਕੀਤੇ ਗਏ ਕੁੱਲ ਛੇ ਵਾਹਨਾਂ ਦੇ ਚਲਾਨ
ਬਬਨਦੀਪ ਸਿੰਘ ਵਾਲੀਆ (Babandeep Singh Walia) ਨੇ ਕਿਹਾ ਕਿ ਮੁਹਿੰਮ ਦੌਰਾਨ ਕੁੱਲ ਛੇ ਵਾਹਨਾਂ ਦੇ ਚਲਾਨ (Challans for six vehicles) ਕੀਤੇ ਗਏ । ਇਨ੍ਹਾਂ ਵਿੱਚ ਦੋ ਟਰੈਕਟਰ, ਦੋ ਮੈਕਸੀ ਕੈਬ (ਵੈਧ ਪਰਮਿਟਾਂ ਤੋਂ ਬਿਨਾਂ ਸਕੂਲੀ ਬੱਚਿਆਂ ਨੂੰ ਲਿਜਾਂਦੇ ਹੋਏ ਪਾਏ ਗਏ), ਇੱਕ ਮੋਟਰ ਕੈਬ ਅਤੇ ਇੱਕ ਓਵਰਲੋਡ ਟਰੱਕ ਸ਼ਾਮਲ ਹਨ । ਮੁਹਿੰਮ ਦੌਰਾਨ ਸਾਹਮਣੇ ਆਈਆ ਉਲੰਘਣਾਵਾਂ ਵਿੱਚ ਨਿੱਜੀ ਵਾਹਨਾਂ ਦੀ ਅਣਅਧਿਕਾਰਤ ਵਪਾਰਕ ਵਰਤੋਂ, ਵੈਧ ਰੂਟ ਪਰਮਿਟਾਂ ਦੀ ਅਣਹੋਂਦ, ਰੋਡ ਟੈਕਸ ਦਾ ਭੁਗਤਾਨ ਨਾ ਕਰਨਾ, ਫਿਟਨੈਸ ਸਰਟੀਫਿਕੇਟ ਦੀ ਘਾਟ, ਵੈਧ ਲਾਇਸੈਂਸ ਜਾਂ ਬੀਮੇ ਤੋਂ ਬਿਨਾਂ ਗੱਡੀ ਚਲਾਉਣਾ, ਅਤੇ ਸਹੀ ਅਧਿਕਾਰ ਤੋਂ ਬਿਨਾਂ ਸਕੂਲੀ ਬੱਚਿਆਂ ਦੀ ਆਵਾਜਾਈ ਸ਼ਾਮਲ ਹੈ ।
ਇਨਫੋਰਸਮੈਂਟ ਮੁਹਿੰਮ ਸੁਰੱਖਿਅਤ ਵਾਹਨ ਨੀਤੀ ਦੇ ਵਿਆਪਕ ਲਾਗੂ ਕਰਨ ਦਾ ਹੈ ਹਿੱਸਾ
ਆਰ. ਟੀ. ਓ. ਵਾਲੀਆ ਨੇ ਕਿਹਾ ਕਿ ਇਨਫੋਰਸਮੈਂਟ ਮੁਹਿੰਮ ਸੁਰੱਖਿਅਤ ਵਾਹਨ ਨੀਤੀ (Vehicle Policy) ਦੇ ਵਿਆਪਕ ਲਾਗੂ ਕਰਨ ਦਾ ਹਿੱਸਾ ਹੈ, ਜਿਸਦਾ ਉਦੇਸ਼ ਜਨਤਕ ਸੜਕਾਂ ‘ਤੇ ਅਸੁਰੱਖਿਅਤ ਅਤੇ ਅਣਅਧਿਕਾਰਤ ਵਾਹਨਾਂ ਦੇ ਸੰਚਾਲਨ ਨੂੰ ਰੋਕਣਾ ਹੈ, ਖਾਸ ਕਰਕੇ ਸਕੂਲੀ ਬੱਚਿਆਂ ਲਈ ਜੋਖਮ ਪੈਦਾ ਕਰਨ ਵਾਲੇ ਵਾਹਨ । ਉਨ੍ਹਾਂ ਅੱਗੇ ਕਿਹਾ ਕਿ ਸੜਕ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਭਵਿੱਖ ਵਿੱਚ ਵੀ ਅਜਿਹੀਆਂ ਇਨਫੋਰਸਮੈਂਟ ਮੁਹਿੰਮਾਂ ਜਾਰੀ ਰਹਿਣਗੀਆਂ । ਡਿਫਾਲਟਰਾਂ ਦੇ ਚਲਾਨ ਕੀਤੇ ਜਾਣਗੇ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਨੂੰ ਜ਼ਬਤ ਕੀਤਾ ਜਾਵੇਗਾ ।
Read More : ਆਰ. ਟੀ. ਓ. ਮਨਜੀਤ ਕੌਰ ਨੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕੀਤੀ ਸਖਤੀ