ਪਟਿਆਲਾ, 21 ਮਾਰਚ : ਪੰਜਾਬੀ ਯੂਨੀਵਰਸਿਟੀ ਦੀ ਗੁਰਮਤਿ ਸੰਗੀਤ ਚੇਅਰ ਵੱਲੋਂ ਕਰਵਾਇਆ ਗਿਆ ਤਿੰਨ ਰੋਜ਼ਾ 11ਵਾਂ ‘ਰਬਾਬੀ ਭਾਈ ਮਰਦਾਨਾ ਸ਼ਾਸਤਰੀ ਸੰਗੀਤ ਸੰਮੇਲਨ’ ਸੰਪੰਨ ਹੋ ਗਿਆ ਹੈ। ਸੰਮੇਲਨ ਦਾ ਸਿਖ਼ਰ ਬੈਂਗਲੌਰ ਤੋਂ ਪੁੱਜੇ ਪਟਿਆਲਾ ਘਰਾਣੇ ਦੇ ਫ਼ਨਕਾਰ ਪੰਡਿਤ ਇਮਨ ਦਾਸ ਵੱਲੋਂ ਕੀਤੇ ਸ਼ਾਸਤਰੀ ਗਾਇਨ ਨਾਲ਼ ਹੋਈ । ਉਨ੍ਹਾਂ ਵੱਖ-ਵੱਖ ਰਾਗਾਂ ਦੀਆਂ ਦਾ ਸ਼ਾਨਦਾਰ ਬੰਦਿਸ਼ਾਂ ਗਾ ਕੇ ਰੰਗ ਬੰਨਿ੍ਆ । ਇਸ ਤੋਂ ਪਹਿਲਾਂ ਦਿਨ ਦੀ ਸ਼ੁਰੂਆਤ ਗੁਰਪ੍ਰੀਤ ਸਿੰਘ ਵੱਲੋਂ ਕੀਤੇ ਗਏ ਦਿਲਰੁਬਾ ਵਾਦਨ ਨਾਲ਼ ਹੋਈ, ਜਿਨ੍ਹਾਂ ਨਾਲ਼ ਨਰਿੰਦਰਪਾਲ ਸਿੰਘ ਵੱਲੋਂ ਤਬਲੇ ਉੱਤੇ ਜੁਗਲਬੰਦੀ ਕੀਤੀ ਗਈ । ਸੰਮੇਲਨ ਦਾ ਆਖਰੀ ਦਿਨ ‘ਉਸਤਾਦ ਸੋਹਣ ਸਿੰਘ ਸਿਮ੍ਰਤੀ ਸਮਾਰੋਹ’ ਨੂੰ ਸਮਰਪਿਤ ਰਿਹਾ। ਚੰਡੀਗੜ੍ਹ ਤੋਂ ਪੁੱਜੀ ਪਟਿਆਲਾ ਘਰਾਣੇ ਦੀ ਉੱਘੀ ਸ਼ਾਸਤਰੀ ਗਾਇਕਾ ਅਤੇ ਸਮਾਯੋਜਕ ਸ੍ਰੀਮਤੀ ਪ੍ਰਿਮਿਲਾ ਪੁਰੀ ਨੂੰ ‘ਪਦਮਸ਼੍ਰੀ ਉਸਤਾਦ ਸੋਹਣ ਸਿੰਘ ਸਿਮ੍ਰਤੀ ਐਵਾਰਡ’ ਪ੍ਰਦਾਨ ਕੀਤਾ ਗਿਆ ।
– ਬੈਂਗਲੌਰ ਤੋਂ ਪੁੱਜੇ ਪਟਿਆਲਾ ਘਰਾਣੇ ਦੇ ਫ਼ਨਕਾਰ ਪੰਡਿਤ ਇਮਨ ਦਾਸ ਦੇ ਸ਼ਾਸਤਰੀ ਗਾਇਨ ਨਾਲ਼ ਹੋਇਆ ਸੰਮੇਲਨ ਦਾ ਸਿਖ਼ਰ
ਤੀਜੇ ਦਿਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਏ. ਡੀ. ਜੀ. ਪੀ. ਟਰੈਫ਼ਿਕ ਪੰਜਾਬ ਸ੍ਰੀ. ਏ. ਐੱਸ. ਰਾਏ (ਆਈ. ਪੀ. ਐੱਸ.) ਵੱਲੋਂ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸੰਗੀਤ ਰੂਹ ਦੀ ਖੁਰਾਕ ਹੈ । ਉਨ੍ਹਾਂ ਕਿਹਾ ਕਿ ਹੁਣ ਜਦੋਂ ਸਮਾਜ ਵਿੱਚ ਹਰ ਕੋਈ ਵਿਅਕਤੀ ਸਵੈ-ਕੇਂਦਰਿਤ ਹੁੰਦਾ ਜਾ ਰਿਹਾ ਹੈ ਤਾਂ ਸੰਗੀਤ ਇੱਕ ਅਜਿਹੀ ਸ਼ੈਅ ਹੈ ਜੋ ਵਿਅਕਤੀਆਂ ਨੂੰ ਆਪਸ ਵਿੱਚ ਜੋੜ ਸਕਣ ਦੇ ਸਮਰੱਥ ਹੈ । ਸਿਰਫ਼ ਆਪਸ ਵਿੱਚ ਹੀ ਨਹੀਂ ਬਲਕਿ ਸੰਗੀਤ ਸਾਨੂੰ ਆਪਣੇ ਆਪ ਨਾਲ਼ ਵੀ ਜੋੜਦਾ ਹੈ । ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਅਗਰਵਾਲ ਹਸਪਤਾਲ ਤੋਂ ਡਾ. ਸ਼ੈਲੇਸ਼ ਅਗਰਵਾਲ ਨੇ ਇਸ ਮੌਕੇ ਬੋਲਦਿਆਂ ਪੰਜਾਬੀ ਯੂਨੀਵਰਸਿਟੀ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਕਿ ਸ਼ਾਸਤਰੀ ਸੰਗੀਤ ਦੇ ਖੇਤਰ ਵਿੱਚ ਇਸ ਤਰ੍ਹਾਂ ਦੇ ਸੰਮੇਲਨ ਦਾ ਆਯੋਜਨ ਕਰਵਾਉਣਾ ਬਹੁਤ ਪ੍ਰਸ਼ੰਸ਼ਾਯੋਗ ਕਦਮ ਹੈ ।
ਫ਼ਨਕਾਰ ਪ੍ਰਿਮਿਲਾ ਪੁਰੀ ਕੀਤੇ ਸੰਗੀਤ ਖੇਤਰ ਦੇ ਬਹੁਤ ਸਾਰੇ ਨੁਕਤੇ
ਸਨਮਾਨਿਤ ਫ਼ਨਕਾਰ ਪ੍ਰਿਮਿਲਾ ਪੁਰੀ ਵੱਲੋਂ ਇਸ ਮੌਕੇ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਸੰਗੀਤ ਖੇਤਰ ਦੇ ਬਹੁਤ ਸਾਰੇ ਨੁਕਤੇ ਸਾਂਝੇ ਕੀਤੇ ਗਏ । ਪ੍ਰੋ. ਨਿਵੇਦਿਤਾ ਸਿੰਘ ਵੱਲੋਂ ‘ਸਿਮ੍ਰਤੀਆਂ ਦੇ ਝਰੋਖੇ `ਚੋਂ’ ਸਿਰਲੇਖ ਤਹਿਤ ਉਸਤਾਦ ਸੋਹਣ ਸਿੰਘ ਦੀ ਸ਼ਖ਼ਸੀਅਤ ਅਤੇ ਸ਼ਾਸਤਰੀ ਸੰਗੀਤ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਬਾਰੇ ਹਵਾਲੇ ਨਾਲ਼ ਬਹੁਤ ਸਾਰੀਆਂ ਯਾਦਾਂ ਸਾਂਝੀਆਂ ਕੀਤੀਆਂ ਗਈਆਂ । ਗੁਰਮਤਿ ਸੰਗੀਤ ਵਿਭਾਗ ਦੇ ਇੰਚਾਰਜ ਡਾ. ਅਲੰਕਾਰ ਸਿੰਘ ਵੱਲੋਂ ਧੰਨਵਾਦੀ ਸ਼ਬਦਾਂ ਦੌਰਾਨ ਇਸ ਸੰਮੇਲਨ ਦੇ ਆਯੋਜਨ ਵਿੱਚ ਸ਼ਾਮਿਲ ਸਭ ਦਾ ਧੰਨਵਾਦ ਕੀਤਾ ਗਿਆ ।