ਐਸ. ਡੀ. ਐਮ. ਵਿਕਾਸ ਹੀਰਾ ਦੀ ਪ੍ਰਧਾਨਗੀ ‘ਚ ਹੋਈ ਜ਼ਿਲ੍ਹਾ ਸੈਨਿਕ ਬੋਰਡ ਸੰਗਰੂਰ ਦੀ ਤਿਮਾਹੀ ਮੀਟਿੰਗ
ਐਸ. ਡੀ. ਐਮ. ਵਿਕਾਸ ਹੀਰਾ ਦੀ ਅਗਵਾਈ ਵਿੱਚ 9 ਲਾਭਪਾਤਰੀਆਂ ਨੂੰ 9,30,000 ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਵੀ ਕੀਤੇ ਤਕਸੀਮ
ਸੰਗਰੂਰ, 18 ਫਰਵਰੀ : ਜ਼ਿਲ੍ਹਾ ਸੈਨਿਕ ਬੋਰਡ, ਸੰਗਰੂਰ ਦੀ ਤਿਮਾਹੀ ਮੀਟਿੰਗ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਹੋਈ । ਇਸ ਮੀਟਿੰਗ ਵਿੱਚ ਜ਼ਿਲ੍ਹਾ ਸੈਨਿਕ ਬੋਰਡ ਦੇ ਮੈਂਬਰਜ਼ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਵੱਲੋਂ ਸ਼ਿਰਕਤ ਕੀਤੀ ਗਈ । ਮੀਟਿੰਗ ਦੀ ਪ੍ਰਧਾਨਗੀ ਜ਼ਿਲ੍ਹਾ ਸੈਨਿਕ ਬੋਰਡ ਦੇ ਪ੍ਰਧਾਨ-ਕਮ-ਡਿਪਟੀ ਕਮਿਸ਼ਨਰ ਸੰਗਰੂਰ ਸੰਦੀਪ ਰਿਸ਼ੀ ਦੇ ਪ੍ਰਤੀਨਿਧ ਦੇ ਤੌਰ ‘ਤੇ ਉਪ ਮੰਡਲ ਮੈਜਿਸਟ੍ਰੇਟ, ਧੂਰੀ ਵਿਕਾਸ ਹੀਰਾ ਵੱਲੋਂ ਕੀਤੀ ਗਈ। ਮੀਟਿੰਗ ਦੌਰਾਨ ਐਸ. ਡੀ. ਐਮ. ਵਿਕਾਸ ਹੀਰਾ ਨੇ ਜ਼ਿਲ੍ਹੇ ਦੇ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ, ਸਾਬਕਾ ਸੈਨਿਕਾਂ, ਵਿਧਵਾਵਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਸੁਣਨ ਉਪਰੰਤ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਭਰੋਸਾ ਵੀ ਦਿਵਾਇਆ ।
ਮੀਟਿੰਗ ਦੌਰਾਨ ਝੰਡਾ ਦਿਵਸ ਫੰਡ ਦੀ ਇੱਕਤਰਤਾ, ਸ਼ਿਕਾਇਤਾਂ ਨਿਵਾਰਨ, ਬੈਂਕਾਂ ਵੱਲੋਂ ਜੀਵਤ ਸਰਟੀਫਿਕੇਟ ਅੱਪਡੇਟ ਅਤੇ ਪੈਨਸ਼ਨ ਦੀ ਰਾਸ਼ੀ ਦੀ ਰਿਕਵਰੀ ਸਬੰਧੀ, ਸਰਕਾਰੀ ਅਦਾਰਿਆਂ ਦਾ ਨਾਮ ਬਦਲਣ ਸੰਬੰਧੀ ਆਦਿ ਮੁੱਦਿਆਂ ‘ਤੇ ਵਿਸਥਾਰ ਸਹਿਤ ਵਿਚਾਰ-ਚਰਚਾ ਕੀਤੀ ਗਈ। ਮੀਟਿੰਗ ਦੌਰਾਨ 9 ਲਾਭਪਾਤਰੀਆਂ ਨੂੰ ਐਸ. ਡੀ. ਐਮ. ਵਿਕਾਸ ਹੀਰਾ ਦੀ ਅਗਵਾਈ ਵਿੱਚ ਕੁੱਲ 9,30,000 ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਵੀ ਤਕਸੀਮ ਕੀਤੇ । ਇਸ ਤੋਂ ਪਹਿਲਾਂ ਮੀਟਿੰਗ ਦੀ ਸ਼ੁਰੂਆਤ ਕਮਾਂਡਰ ਦਿਲਪ੍ਰੀਤ ਸਿੰਘ ਕੰਗ (ਰਿਟਾ.) ਸਕੱਤਰ ਜ਼ਿਲ੍ਹਾ ਸੈਨਿਕ ਬੋਰਡ-ਕਮ-ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ, ਸੰਗਰੂਰ ਵੱਲੋਂ ਸਾਰੇ ਸ਼ਹੀਦਾਂ ਨੂੰ ਸਰਧਾਜਲੀ ਦੇ ਕੇ ਕੀਤੀ ਗਈ । ਇਸ ਉਪਰੰਤ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਸੰਗਰੂਰ ਦੀ ਕਾਰਗੁਜਾਰੀ ਰਿਪੋਰਟ ਵੀ ਪੇਸ਼ ਕੀਤੀ ਗਈ । ਇਸ ਮੌਕੇ ਉਪ-ਪ੍ਰਧਾਨ ਲੈਫ. ਕਰਨਲ ਧਨਵੀਰ ਸਿੰਘ ਸਿੱਧੂ (ਰਿਟਾ.), ਕਮਾਂਡਰ ਦਿਲਪ੍ਰੀਤ ਸਿੰਘ ਕੰਗ (ਰਿਟਾ), ਚਾਂਦ ਮਘਾਨ (ਬੋਰਡ ਮੈਂਬਰ), ਅਮਰਜੀਤ ਸਿੰਘ (ਬੋਰਡ ਮੈਂਬਰ), ਸ਼੍ਰੀ ਸੁਰਜੀਤ ਸਿੰਘ (ਬੋਰਡ ਮੈਂਬਰ), ਆਨਰੇਰੀ ਕੈਪਟਨ ਰਣਧੀਰ ਸਿੰਘ (ਰਿਟਾ.) (ਬੋਰਡ ਮੈਂਬਰ), ਸਾਬਕਾ ਹਵ. ਦਰਸ਼ਨ ਸਿੰਘ (ਬੋਰਡ ਮੈਂਬਰ), ਹਰਜੀਤ ਸਿੰਘ ਦਿਓਲ (ਸੁਪਰਡੰਟ) ਅਤੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਦਾ ਸਮੂਹ ਸਟਾਫ ਹਾਜ਼ਰ ਰਿਹਾ ।