ਪੰਜਾਬ ਸਰਕਾਰ ਸਿੱਖਿਆ ਖੇਤਰ ਨੂੰ ਲਿਜਾ ਰਹੀ ਹੈ ਬੁਲੰਦੀਆਂ ਵੱਲ : ਗੋਇਲ

ਲਹਿਰਾ, 16 ਮਈ 2025 : Punjab government is taking the education sector to new heights: Goyal : ਕੈਬਨਿਟ ਮੰਤਰੀ ਪੰਜਾਬ ਬਰਿੰਦਰ ਗੋਇਲ ਨੇ ਹਲਕਾ ਲਹਿਰਾ ਵਿਖੇ ਵੱਖ ਵੱਖ ਸਕੂਲਾਂ ਵਿਚ 2 ਕਰੋੜ 3 ਲੱਖ ਦੀ ਲਾਗਤ ਨਾਲ ਕਰਵਾਏ ਵਿਕਾਸ ਕਾਰਜਾਂ ਨੂੰ ਲੋਕਾਂ ਨੂੰ ਸਮਰਪਿਤ ਕਰਨ ਮੌਕੇ ਸੰਬੋਧਨ ਕਰਦਿਆਂ ਆਖਿਆ ਗਿਆ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਿੱਖਿਆ ਖੇਤਰ ਨੂੰ ਬੁਲੰਦੀਆਂ ਵੱਲ ਲਿਜਾਇਆ ਜਾ ਰਿਹਾ ਹੈ ।

ਕੈਬਨਿਟ ਮੰਤਰੀ ਗੋਇਲ ਨੇ ਕਿਹੜੇ ਕਿਹੜੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ :

ਕੈਬਨਿਟ ਮੰਤਰੀ ਬਰਿੰਦਰ ਗੋਇਲ ਵਲੋ ਸਰਕਾਰੀ ਪ੍ਰਾਇਮਰੀ ਸਕੂਲ, ਖਨੌਰੀ ਕਲਾਂ ਵਿਖੇ 15 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਨਵੇਂ ਕਮਰੇ, ਸ. ਸ. ਸ. ਸ. (ਲਕੜੇ) ਖਨੌਰੀ ਕਲਾਂ ਵਿਖੇ ਚਾਰ ਦੀਵਾਰੀ ਅਤੇ ਹਾਲ ਦਾ ਨਵੀਨੀਕਰਨ 13.36 ਲੱਖ ਦੀ ਲਾਗਤ ਨਾਲ, ਸਰਕਾਰੀ ਹਾਈ ਸਕੂਲ, ਬਨਾਰਸੀ ਵਿਖੇ 66.74 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਸਕੂਲ ਦੇ ਕਮਰੇ, ਲਾਇਬ੍ਰੇਰੀ, ਸਾਇੰਸ ਲੈਬ ਅਤੇ ਚਾਰ ਦੀਵਾਰੀ, ਸਰਕਾਰੀ ਪ੍ਰਾਇਮਰੀ ਸਕੂਲ ਬਨਾਰਸੀ ਵਿਖੇ 18.27 ਲੱਖ ਰੁਪਏ ਦੀ ਲਾਗਤ 2 ਆਧੁਨਿਕ ਕਲਾਸਰੂਮ, ਸਰਕਾਰੀ ਪ੍ਰਾਇਮਰੀ ਸਕੂਲ, ਅਨਦਾਨਾ ਵਿਖੇ 08.67 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਸਕੂਲ ਦੇ ਆਧੁਨਿਕ ਕਮਰੇ, ਸ. ਸ. ਸ. ਸ. ਅਨਦਾਨਾ (ਲਕੜੇ) ਵਿਖੇ 26.57 ਲੱਖ ਰੁਪਏ ਦੀ ਲਾਗਤ ਨਾਲ ਸਕੂਲ ਦੇ ਨਵੀਨੀਕਰਨ ਅਤੇ ਸ. ਸ. ਸ. ਸ. ਅਨਦਾਨਾ (ਲੜਕੀਆਂ) ਵਿਖੇ 34.74 ਲੱਖ ਰੁਪਏ ਦੀ ਲਾਗਤ ਨਾਲ ਸਾਇੰਸ ਲੈਬ, ਮੈਡੀਕਲ ਰੂਮ ।

ਸੁਰੱਖਿਆ ਗਾਰਡ ਰੂਮ ਤੇ ਚਾਰ ਦੀਵਾਰੀ, ਸਰਕਾਰੀ ਪ੍ਰਾਇਮਰੀ ਸਕੂਲ, ਮੰਡਵੀ ਵਿਖੇ 25.02 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ 02 ਕਮਰੇ ਅਤੇ ਚਾਰਦੀਵਾਰੀ ਅਤੇ 12.64 ਲੱਖ ਰੁਪਏ ਦੀ ਲਾਗਤ ਸ. ਸ. ਸ. ਸ. ਮੰਡਵੀ ਵਿਖੇ 01 ਕਲਾਸ ਰੂਮ, ਸ. ਸ. ਸ. ਸ. ਬੰਗਾਂ ਵਿਖੇ 05.60 ਲੱਖ ਰੁਪਏ ਦੀ ਲਾਗਤ ਨਾਲ ਬਣੇ ਸਪੋਰਟਸ ਟਰੈਕ, ਚਾਰ ਦੀਵਾਰੀ ਦੇ ਨਵੀਨੀਕਰਨ, ਸਰਕਾਰੀ ਪ੍ਰਾਇਮਰੀ ਸਕੂਲ ਬਾਦਲਗੜ੍ਹ ਵਿਖੇ 07.51 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਆਧੁਨਿਕ ਕਲਾਸਰੂਮ ਅਤੇ ਸਰਕਾਰੀ ਮਿਡਲ ਸਕੂਲ, ਬਾਦਲਗੜ੍ਹ ਦਾ ਵਿਖੇ 08.94 ਲੱਖ ਰੁਪਏ ਦੀ ਲਾਗਤ ਨਾਲ ਸਕੂਲ ਦੇ ਨਵੀਨੀਕਰਨ ਪ੍ਰੋਜੈਕਟ ਸ਼ਾਮਲ ਹਨ ।

ਅਧਿਆਪਕ ਆਪਣੀ ਡਿਊਟੀ ਨੂੰ ਡਿਊਟੀ ਨਹੀਂ, ਸਗੋਂ ਪੂਜਾ ਸਮਝ ਕੇ ਕਰਨ

ਅਧਿਆਪਕ ਆਪਣੀ ਡਿਊਟੀ ਨੂੰ ਡਿਊਟੀ ਨਹੀਂ ਸਗੋਂ ਪੂਜਾ ਸਮਝ ਕੇ ਕਰਨ ਸਬੰਧੀ ਆਖਦਿਆਂ ਬਰਿੰਦਰ ਗੋਇਲ ਨੇ ਆਖਿਆ ਕਿ ਇਕ ਦਿਨ ਆਵੇਗਾ ਕਿ ਸਰਕਾਰੀ ਸਕੂਲਾਂ ਵਿੱਚ ਦਾਖਲੇ ਲਈ ਹਰ ਕੋਈ ਚਾਹਵਾਨ ਹੋਵੇਗਾ । ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਇੰਨੇ ਫੰਡ ਭੇਜੇ ਜਾ ਰਹੇ ਨੇ ਕਿ ਕਿਤੇ ਵੀ ਫੰਡਾਂ ਦੀ ਕਮੀਂ ਨਹੀਂ ਆਵੇਗੀ । ਅਧਿਆਪਕ ਪੂਰੀ ਤਨਦੇਹੀ ਨਾਲ ਕੰਮ ਕਰਨ, ਜਿਸ ਨਾਲ ਸਮਾਜ ਤਰੱਕੀ ਕਰ ਸਕੇ ।

ਉਹਨਾਂ ਕਿਹਾ ਕਿ ਇਨਸਾਨ ਹੋਰ ਕਿਸੇ ਵੀ ਇਨਸਾਨ ਨੂੰ ਭੁੱਲ ਸਕਦਾ ਹੈ ਪਰ ਆਪਣੇ ਅਧਿਆਪਕ ਨੂੰ ਕਦੇ ਨਹੀਂ ਭੁੱਲ ਸਕਦਾ।ਉਨ੍ਹਾਂ ਆਖਿਆ ਕਿ ਸਰਕਾਰੀ ਸਕੂਲਾਂ ਨੂੰ ਸਕੂਲ ਆਫ ਐਮੀਨੈਂਸ ਵਿੱਚ ਤਬਦੀਲ ਕਰ ਕੇ ਸਰਕਾਰ ਨੇ ਇੱਕ ਅਜਿਹਾ ਉਪਰਾਲਾ ਕੀਤਾ ਹੈ, ਜਿਸ ਨਾਲ ਆਮ ਘਰਾਂ ਦੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੀ ਤਰਜ਼ `ਤੇ ਆਧੁਨਿਕ ਢੰਗ ਤਰੀਕਿਆਂ ਨਾਲ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ ।

ਸਿੱਖਿਆ ਖੇਤਰ ਵਿਚ ਵਿਆਪਕ ਸੁਧਾਰ ਮੁਹਿੰਮ ਰਹਿ ਸਕਦੀ ਹੈ ਕਾਮਯਾਬ

ਕੈਬਨਿਟ ਮੰਤਰੀ ਨੇ ਕਿਹਾ ਕਿ ਸਿੱਖਿਆ ਦੇ ਪੱਧਰ ਵਿੱਚ ਸੁਧਾਰ ਕਰਨ ਲਈ ਦੇਸ਼ ਵਿੱਚ ਪਹਿਲੀ ਵਾਰ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਤੇ ਅਧਿਆਪਕਾਂ ਨੂੰ ਵਿਦੇਸ਼ਾਂ ਵਿਖੇ ਪੜ੍ਹਾਈ ਦਾ ਮਿਆਰ ਅਤੇ ਢੰਗ ਤਰੀਕਿਆਂ ਬਾਰੇ ਜਾਣਕਾਰੀ ਹਾਸਿਲ ਕਰਨ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਭੇਜਿਆ ਗਿਆ ਤਾਂ ਜੋ ਪੰਜਾਬ ਦੇ ਵਿਦਿਆਰਥੀਆਂ ਦੇ ਆਤਮ -ਵਿਸ਼ਵਾਸ ਵਿੱਚ ਵਾਧਾ ਕੀਤਾ ਜਾ ਸਕੇ ਅਤੇ ਉਹ ਸਫਲਤਾ ਹਾਸਿਲ ਕਰ ਸਕਣ ।

ਸਰਕਾਰ ਦਾ ਇਹ ਟੀਚਾ ਹੈ ਕਿ ਵਧ ਤੋਂ ਵਧ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਹੋਣ ਤੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਵੱਡਮੁੱਲੇ ਤਜਰਬੇ ਅਤੇ ਸਰਕਾਰੀ ਸਕੂਲਾਂ ਦੇ ਚੰਗੇ ਬੁਨਿਆਦੀ ਢਾਂਚੇ ਦਾ ਲਾਹਾ ਲੈਣ । ਉਹਨਾਂ ਕਿਹਾ ਕਿ ਸਿੱਖਿਆ ਖੇਤਰ ਦੇ ਵਿਆਪਕ ਸੁਧਾਰ ਦੀ ਮੁਹਿੰਮ ਤਾਂ ਹੀ ਕਾਮਯਾਬ ਹੋ ਸਕਦੀ ਹੈ, ਜੇ ਮਾਪੇ ਤੇ ਅਧਿਆਪਕ ਪੂਰਨ ਸਹਿਯੋਗ ਦਿੰਦੇ ਰਹਿਣ ।

Read More : ਕੈਬਨਿਟ ਮੰਤਰੀ ਬਰਿੰਦਰ ਗੋਇਲ ਵੱਲੋਂ ਕਰੀਬ 7.46 ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ

Leave a Comment

Your email address will not be published. Required fields are marked *

Scroll to Top