ਤੜਕਸਾਰ ਵਿਖੇ ਪ੍ਰਾਈਵੇਟ ਕੰਪਨੀ ਦੀ ਬੱਸ ਤੇ ਟਰੱਕ ਦੀ ਹੋਈ ਟੱਕਰ

ਤੜਕਸਾਰ ਵਿਖੇ ਪ੍ਰਾਈਵੇਟ ਕੰਪਨੀ ਦੀ ਬੱਸ ਤੇ ਟਰੱਕ ਦੀ ਹੋਈ ਟੱਕਰ
ਹੁਸਿ਼ਆਰਪੁਰ : ਪੰਜਾਬ ਦੇ ਸ਼ਹਿਰ ਵਿਖੇ ਅੱਜ ਸਵੇਰੇ ਕਰੀਬ 10 ਵਜੇ ਹੁਸਿ਼ਆਰਪੁਰ ਦਸੂਹਾ ਦੇ ਤਲਵਾੜਾ ਰੋਡ `ਤੇ ਇਕ ਨਿੱਜੀ ਕੰਪਨੀ ਦੀ ਬੱਸ ਅਤੇ ਟਰੱਕ ਦੀ ਟੱਕਰ ਹੋ ਗਈ, ਜਿਸ ਕਾਰਨ ਬੱਸ ਸਿੱਧੀ ਸੜਕ ਕੰਢੇ ਲੱਗੇ ਇੱਕ ਦਰੱਖ਼ਤ ਨਾਲ ਜਾ ਟਕਰਾਈ, ਜਿਸ ਦੌਰਾਨ ਕੋਈ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ ਤੋਂ ਬਚ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਬੱਸ ਚਾਲਕ ਗੁਰਨਾਮ ਸਿੰਘ ਨੇ ਦਸਿਆ ਕਿ ਉਹ ਤਲਵਾੜਾ ਤੋਂ ਦਸੂਹਾ ਵੱਲ ਆ ਰਿਹਾ ਸੀ । ਉਦੋਂ ਮੀਂਹ ਪੈ ਰਿਹਾ ਸੀ । ਜਦੋਂ ਬੱਸ ਘੋਘਰਾ ਨੇੜੇ ਪੁੱਜੀ ਤਾਂ ਸਾਹਮਣੇ ਤੋਂ ਆ ਰਹੇ ਟਰੱਕ ਨੇ ਅਚਾਨਕ ਬ੍ਰੇਕਾਂ ਲਗਾ ਦਿਤੀਆਂ । ਸੜਕ `ਤੇ ਚਿੱਕੜ ਹੋਣ ਕਾਰਨ ਟਰੱਕ ਸਲਿੱਪ ਹੋ ਗਿਆ ਅਤੇ ਬੱਸ ਨਾਲ ਟਕਰਾ ਗਿਆ । ਬੱਸ ਬੇਕਾਬੂ ਹੋ ਕੇ ਦਰੱਖ਼ਤ ਨਾਲ ਜਾ ਟਕਰਾਈ । ਖੁਸ਼ਕਿਸਮਤੀ ਰਹੀ ਕਿ ਬੱਸ ਦੀ ਰਫ਼ਤਾਰ ਹੌਲੀ ਸੀ, ਜਿਸ ਕਾਰਨ ਲੋਕ ਜ਼ਖ਼ਮੀ ਨਹੀਂ ਹੋਏ ਨਹੀਂ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ । ਲੋਕਾਂ ਦਾ ਕਹਿਣਾ ਹੈ ਕਿ ਹਾਦਸੇ ਦਾ ਮੁੱਖ ਕਾਰਨ ਸੜਕ `ਤੇ ਡਿੱਗੀ ਮਿੱਟੀ ਹੈ, ਜੋ ਕਿ ਬਾਰਿਸ਼ ਹੋਣ `ਤੇ ਚਿੱਕੜ `ਚ ਬਦਲ ਜਾਂਦੀ ਹੈ, ਜਿਸ ਕਾਰਨ ਕਈ ਲੋਕ ਇੱਥੇ ਡਿੱਗ ਕੇ ਜ਼ਖ਼ਮੀ ਵੀ ਹੋ ਰਹੇ ਹਨ ।

Leave a Comment

Your email address will not be published. Required fields are marked *

Scroll to Top