ਪ੍ਰਭ ਦਾਸੂਵਾਲ ਗੈਂਗਸਟਰ ਦੇ ਦੋ ਗੈਂਗਸਟਰਾਂ ਤੇ ਪੁਲਸ ਵਿਚਕਾਰ ਮੁਕਾਬਲਾ

ਪ੍ਰਭ ਦਾਸੂਵਾਲ ਗੈਂਗਸਟਰ ਦੇ ਦੋ ਗੈਂਗਸਟਰਾਂ ਤੇ ਪੁਲਸ ਵਿਚਕਾਰ ਮੁਕਾਬਲਾ
ਤਰਨ ਤਾਰਨ : ਪੰਜਾਬ ਦੇ ਜਿਲਾ ਤਰਨਤਾਰਨ ਵਿੱਚ ਖਿਮ ਕਰਨ ਦੇ ਪਿੰਡ ਭੂਰਾ ਕੋਨਾਂ ਵਿਖੇ ਪ੍ਰਭ ਦਾਸੂਵਾਲ ਨਾਮੀ ਗੈਂਗਸਟਰ ਦੇ ਦੋ ਗੁਰਗਿਆਂ ਤੇ ਪੁਲਸ ਦੀ ਮੁੱਠਭੇੜ ਦੌਰਾਨ ਗੈਂਗਸਟਰ ਪ੍ਰਭ ਦਾਸੂਵਾਲ ਦੇ ਦੋ ਗੁਰਗੇ ਜਖਮੀ ਹੋ ਗਏ ਹਨ, ਜਿਨ੍ਹਾਂ ਦੀ ਲੱਤ ਵਿੱਚ ਪੁਲਸ ਦੀ ਗੋਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਏ ਹਨ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਰਨਤਾਰਨ ਦੇ ਐਸ. ਪੀ. (ਡੀ) ਅਜੇ ਰਾਜ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਸ਼ੱਕੀ ਮੋਟਰਸਾਈਕਲ ਮਸਤਗੜ੍ਹ ਤੋਂ ਪਿੰਡ ਭੂਰਿਆਂ ਨੂੰ ਆ ਰਿਹਾ ਹੈ, ਜਿਸ ਤੋਂ ਬਾਅਦ ਪੁਲਸ ਵੱਲੋਂ ਜਦੋਂ ਉਕਤ ਮੋਟਰਸਾਈਕਲ ਨੂੰ ਰੁਕਣ ਲਈ ਸਰਕਾਰੀ ਗੱਡੀ ਦਾ ਡਿੱਪਰ ਦਿੱਤਾ ਤਾਂ ਉਹਨਾਂ ਵੱਲੋਂ ਮੋਟਰਸਾਈਕਲ ਰੋਕਣ ਦੀ ਬਜਾਏ ਭਜਾ ਲਿਆ ਗਿਆ ਅਤੇ ਪੁਲਸ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਤਾਂ ਜਦੋਂ ਪੁਲਸ ਵੱਲੋਂ ਜਵਾਬੀ ਫਾਇਰਿੰਗ ਕੀਤੀ ਗਈ ਤਾਂ ਦੋਵਾਂ ਦੇ ਗੋਲੀ ਲੱਗ ਗਈ, ਜਿਨਾਂ ਦੀ ਪਛਾਣ ਪ੍ਰਕਾਸ਼ ਸਿੰਘ ਅਤੇ ਪ੍ਰਭਦੀਪ ਸਿੰਘ ਵਜੋਂ ਹੋਈ ਹੈ, ਜਿਨ੍ਹਾਂ ਨੇ ਪਿਛਲੇ ਦਿਨ ਅਫਰੀਦੀ ਅਤੇ ਗੈਂਗਸਟਰ ਪ੍ਰਭ ਦਾਸੂਵਾਲ ਦੇ ਕਹਿਣ ਤੇ ਹਲਕਾ ਖੇਮਕਰਨ ਵਿੱਚ ਕਈ ਲੋਕਾਂ ਤੋਂ ਫਰੌਤੀਆਂ ਮੰਗੀਆਂ ਸਨ ਅਤੇ ਫਰੋਤੀ ਨਾ ਦੇਣ ਵਾਲੇ ਕਈ ਲੋਕਾਂ ਤੇ ਗੋਲੀਆਂ ਵੀ ਚਲਾਈਆਂ ਗਈਆਂ ਸਨ ।

Leave a Comment

Your email address will not be published. Required fields are marked *

Scroll to Top