ਨਵੀਂ ਦਿੱਲੀ, 5 ਮਈ 2025 : Portugal government to deport undocumented foreigners : ਆਪੋ ਆਪਣਾ ਦੇਸ਼ ਛੱਡ ਕੇ ਵਿਦੇਸ਼ੀ ਧਰਤੀ ਤੇ ਜਾ ਕੇ ਕੰਮ ਕਰਕੇ ਡਾਲਰ ਕਮਾਉਣ ਲਈ ਕਦੇ ਕਾਨੂੰਨੀ ਤੌਰ ਤੇ ਅਤੇ ਕਦੇ ਗੈਰ ਕਾਨੂੰਨੀ (Illegal) ਢੰਗ ਤਰੀਕਿਆਂ ਰਾਹੀਂ ਵਿਦੇਸ਼ ਪਹੁੰਚਣ ਵਾਲਿਆ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਵਿਦੇਸ਼ੀ ਧਰਤੀ ਪੁਰਤਗਾਲ ਵਿਚ ਗੁਪਤ ਤੌਰ ਤੇ ਰਹਿ ਰਹੇ ਵਿਦੇਸ਼ੀਆਂ ਨੂੰ ਪੁਰਤਗਾਲ ਸਰਕਾਰ ਨੇ ਦੇਸ਼ ਵਿਚੋਂ ਬਾਹਰ ਕੱਢਣ ਦਾ ਫ਼ੈਸਲਾ ਲਿਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਪੁਰਤਗਾਲ ਸਰਕਾਰ ਵਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਪੁਰਤਗਾਲ ਵਿਚ ਗੁਪਤ ਤੌਰ ਤੇ ਰਹਿ ਰਹੇ ਵਿਦੇਸ਼ੀਆਂ ਦੀ ਗਿਣਤੀ 18 ਹਜ਼ਾਰ (18 thousand) ਤੋਂ ਵੀ ਵਧ ਹੈ ।
ਕਾਰਜਕਾਰੀ ਸਰਕਾਰ ਜਲਦੀ ਹੀ ਇਸ ਲਈ ਇਕ ਨੋਟੀਫਿ਼ਕੇਸ਼ਨ ਕਰੇਗੀ ਜਾਰੀ
ਦੱਸਣਯੋਗ ਹੈ ਕਿ ਪੁਰਤਗਾਲ ਜਿਥੇ ਕਿ 18 ਮਈ ਨੂੰ ਮੱਧਕਾਲੀ ਚੋਣਾਂ ਹੋਣੀਆਂ ਹਨ ਦੌਰਾਨ ਇਮੀਗ੍ਰੇਸ਼ਨ (Immigration) ਇਕ ਵੱਡਾ ਮੁੱਦਾ ਬਣ ਗਿਆ ਹੈ, ਜਿਸਦੇ ਚਲਦਿਆਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਐਂਟੋਨੀਓ ਲੀਟੋ ਅਮਰੋ ਨੇ ਕਿਹਾ ਕਿ ਕਾਰਜਕਾਰੀ ਸਰਕਾਰ ਜਲਦੀ ਹੀ ਇਸ ਲਈ ਇਕ ਨੋਟੀਫਿ਼ਕੇਸ਼ਨ ਜਾਰੀ ਕਰੇਗੀ । ਪੁਰਤਗਾਲ ਸਰਕਾਰ ਵਲੋ਼ ਜਿਨ੍ਹਾਂ 18 ਹਜ਼ਾਰ ਤੋਂ ਵੀ ਵਧ ਗੁਪਤ ਤੋਰ ਤੇ ਰਹਿ ਰਹੇ ਵਿਦੇਸ਼ੀਆਂ ਦੀ ਪਛਾਣ ਕੀਤੀ ਗਈ ਹੈ ਵਿਚੋਂ ਸ਼ੁਰੂਆਤੀ ਦੌਰ ਵਿਚ 4500 ਵਿਦੇਸ਼ੀਆਂ ਨੂੰ ਪਹਿਲ ਦੇ ਆਧਾਰ ਤੇ ਆਪਣੀ ਮਰਜ਼ੀ ਨਾਲ ਪੁਰਤਗਾਲ ਦੇਸ਼ ਛੱਡ ਦਾ ਹੁਕਮ ਯਾਨੀ ਕਿ ਇਕ ਮੌਕਾ ਦਿੱਤਾ ਜਾਵੇਗਾ ਤੇ ਇਸ ਲਈ ਵਿਸ਼ੇਸ਼ ਤੌਰ ਤੇ 20 ਦਿਨ ਵੀ ਦਿੱਤੇ ਜਾਣਗੇ ।
ਅਜਿਹਾ ਕਿਹੜਾ ਦੇਸ਼ ਹੈ ਜਿਸਨੇ ਵਿਦੇਸ਼ੀਆਂ ਨੂੰ ਕੱਢ ਬਟੋਰੀਆਂ ਸੀ ਸੁਰਖੀਆਂ
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅੰਤਰਰਾਸ਼ਟਰੀ ਪੱਧਰ ਤੇ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਵਿਦੇਸ਼ੀਆਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਭੇਜਣ ਵਿਚ ਚਰਚਾ ਵਿਚ ਆਏ ਸੁਪਰ ਪਾਵਰ ਦੇਸ਼ ਅਮਰੀਕਾ ਵਲੋਂ ਵੀ ਕੀਤਾ ਗਿਆ ਹੈ, ਜਿਸਦੇ ਚਲਦਿਆਂ ਅਮਰੀਕਾ ਵਲੋਂ ਵੀ ਤਿਆਰ ਕੀਤੇ ਗਏ ਐਪ ਰਾਹੀਂ ਵੀ ਆਪਣੇ ਆਪ ਅਮਰੀਕਾ ਤੋਂ ਬਾਹਰ ਜਾਣ ਲਈ ਕਿਹਾ ਗਿਆ ਹੈ ਤਾਂ ਜੋ ਅਮਰੀਕਾ ਵਿਚੋਂ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਵਿਦੇਸ਼ੀਆਂ ਨੂੰ ਅਮਰੀਕਾ ਵਿਚੋਂ ਕੱਢਿਆ ਜਾ ਸਕੇ ।