ਸਨੌਰ, 12 ਜੂਨ 2025 : Police station Sanour registered a case against one under N. D. P. S. Act : ਥਾਣਾ ਸਨੌਰ ਪੁਲਸ (Police Station Sanaur) ਨੇ ਇਕ ਵਿਅਕਤੀ ਵਿਰੁੱਧ ਡੋਪ ਟੈਸਟ ਪਾਜੀਟਿਵ ਪਾਏ ਜਾਣ ਤੇ ਐਨ. ਡੀ. ਪੀ. ਐਸ. ਐਕਟ (N. D. P. S. Act) ਤਹਿਤ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਜਸਵਿੰਦਰ ਸਿੰਘ ਪੁੱਤਰ ਰਾਮ ਲਾਲ ਵਾਸੀ ਪਿੰਡ ਨਗਰ ਥਾਣਾ ਸਨੌਰ ਸ਼ਾਮਲ ਹੈ ।
ਡੋਪ ਟੈਸਟ ਕਰਾਉਣ ਤੇ ਪਾਜੀਟਿਵ ਪਾਇਆ ਗਿਆ
ਪੁਲਸ ਮੁਤਾਬਕ 10 ਜੂਨ 2025 ਨੂੰ ਸੇਫ ਪੰਜਾਬ ਐਪ ਤੇ ਇੱਕ ਸਿ਼ਕਾਇਤ ਪ੍ਰਾਪਤ ਹੋਈ ਕਿ ਉਪਰੋਕਤ ਵਿਅਕੀ ਨਸੇ਼ ਕਰਨ ਦਾ ਆਦੀਹੈ, ਜਿਸ ਤੇ ਬਣਦੀ ਕਾਰਵਾਈ ਕੀਤੀ ਜਾਵੇ, ਜਿਸ ਤੇ ਬਣਦੀ ਕਾਰਵਾਈ ਕਰਨ ਲਈ ਜਦੋਂ 10 ਜੂਨ 2025 ਨੂੰ ਪਿੰਡ ਨਗਰ ਵਿਖੇ ਜਾ ਕੇ ਪੜ੍ਹਤਾਲ ਕੀਤੀ ਗਈ ਤਾਂ ਉਕਤ ਵਿਅਕੀ ਘਰ ਹਾਜਰ ਨਹੀਂ ਮਿਲਿਆ, ਜਿਸ ਤੇ 11 ਜੂਨ 2025 ਨੂੰ ਉਪਰੋਕਤ ਵਿਅਕਤੀ ਨੂੰ ਬੋਲੜ ਰੋਡ ਸਨੌਰ ਤੋ ਕਾਬੂ ਕਰਕੇ ਉਸਦਾ ਡੋਪ ਟੈਸਟ ਕਰਾਉਣ ਤੇ ਪਾਜੀਟਿਵ ਪਾਇਆ ਗਿਆ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਥਾਣਾ ਸਨੌਰ ਨੇ ਕੀਤਾ ਮੋਟਰਸਾਈਕਲ ਚਾਲਕ ਵਿਰੁੱਧ ਕੇਸ ਦਰਜ