ਬੱਚੇ ਨੂੰ ਅਗਵਾ ਕਰਨ ਵਾਲੇ ਪਿਤਾ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ, 13 ਜੂਨ 2025 : Police arrest father who kidnapped child : ਵਿਦੇਸ਼ੀ ਧਰਤੀ ਕੈਨੇਡਾ (Canada) ਵਿਖੇ ਆਪਣੇ ਹੀ ਬੱਚੇ ਨੂੰ ਪਿਛਲੇ ਸਾਲ ਜੁਲਾਈ ਵਿਚ ਕੈਨੇਡਾ ਤੋਂ ਅਗਵਾ ਕਰਕੇ ਭਾਰਤ ਲਿਆਉਣ ਵਾਲੇ ਪਿਤਾ ਕਪਿਲ ਸੂਨਕ ਨੂੰ ਮੁੜ ਕੈਨੇਡਾ ਪਹੁੰਚਣ ਤੇ ਟੋਰਾਂਟੋ ਹਵਾਈ ਅੱਡੇ ਤੇ ਉਤਰਦਿਆਂ ਹੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ ।

ਬੱਚਾ ਅਗਵਾ ਕਰਨ ਪਿੱਛੇ ਕੀ ਹੈ ਰਾਮ ਕਹਾਣੀ

ਕਪਿਲ ਸੂਨਕ (Kapil Sunak) ਨਾਮ ਦੇ 48 ਸਾਲਾ ਵਿਅਕਤੀ ਜਿਸਦਾ ਵਿਆਹ ਕੈਮਿਲਾ ਵਿਲਾਸ (Camilla Vilas) ਨਾਮਕ ਮਹਿਲਾ ਨਾਲ ਹੋਇਆ ਸੀ ਦੇ ਕੋਲ ਇਕ ਪੁੱਤਰ ਵੀ ਸੀ ਪਰ ਕਪਿਲ ਸੂਨਕ ਤੇ ਉਸਦੀ ਆਪਣੀ ਦੀ ਆਪਸ ਵਿਚ ਨਾ ਬਣਨ ਦੇ ਚਲਦਿਆਂ ਕੈਨੇਡੀਅਨ ਕੋਰਟ (Canadian Court) ਵਿਚ ਚੱਲ ਰਹੇ ਕੇਸ ਦੌਰਾਨ ਵੀ ਜੱਜ ਵਲੋਂ ਹੁਕਮ ਕੀਤੇ ਗਏ ਸਨ ਕਿ ਬੱਚਾ ਮਾਂ ਦੇ ਹਵਾਲੇ ਕੀਤਾ ਜਾਵੇ ਤੇ ਬੱਚੇ ਦੇ ਪਿਤਾ ਕਪਿਲ ਸੂਨਕ ਨੂੰ ਬੱਚੇ ਤੋਂ ਦੂਰ ਰਹਿਣ ਲਈ ਵੀ ਆਖਿਆ ਗਿਆ ਸੀ, ਜਿਸ ਸਭ ਦੇ ਚਲਦਿਆਂ ਕਪਿਲ ਸੂਨਕ ਵਲੋਂ ਆਪਣੇ ਹੀ ਬੱਚੇ ਨੂੰ ਕੋਰਟਾਂ ਦੇ ਹੁਕਮਾਂ ਦੀ ਪ੍ਰਵਾਹ ਨਾ ਕਰਦਿਆਂ ਕਪਿਲ ਸੂਨਕ ਵਲੋਂ ਬੱਚੇ ਨੂੰ ਕੇਅਰ ਸੈਂਟਰ ਤੋਂ ਅਗਵਾ ਕਰਕੇ ਭਾਰਤ ਲਿਆਂਦਾ ਗਿਆ ।

ਜਿਸਦੇ ਚਲਦਿਆਂ ਬੱਚੇ ਦੀ ਮਾਂ ਕੈਮਿਲਾ ਵਿਲਾਸ ਵੀ ਭਾਰਤ ਆ ਗਈ ਤੇ ਭਾਰਤੀ ਨਿਆਂ ਪ੍ਰਣਾਲੀ ਤਹਿਤ ਕੋਰਟ ਕੇਸ ਕਰਨ ਤੋਂ ਬਾਅਦ ਕੋਰਟ ਤੋਂ ਪ੍ਰਾਪਤ ਹੁਕਮਾਂ ਤਹਿਤ ਬੱਚੇ ਦੀ ਹਵਾਲਗੀ ਲੈਂਦਿਆਂ ਹੀ ਵਾਪਸ ਚਲੀ ਗਈ । ਅਜਿਹਾ ਸਭ ਹੋਣ ਤੋ਼ ਬਾਅਦ ਜਦੋਂ ਹਾਲ ਹੀ ਵਿਚ ਬੱਚੇ ਦੇ ਪਿਤਾ ਕਪਿਲ ਸੂਨਕ ਵਲੋ਼ ਵੀ ਮੁੜ ਕੈਨੇਡਾ ਪਹੁੰਚ ਕੀਤੀ ਗਈ ਤਾਂ ਕੈਨੇਡੀਅਨ ਕੋਰਟ ਵਲੋਂ ਜਾਰੀ ਕੀਤੇ ਗਏ ਬੱਚਾ ਅਗਵਾ ਕਰਨ ਦੇ ਜੁਰਮ ਅਧੀਨ ਗ੍ਰਿ਼ਫ਼ਤਾਰ ਕੀਤੇ ਜਾਣ ਤਹਿਤ ਟੋਰਾਂਟੋ ਪੁਲਸ (Toronto Police) ਵਲੋਂ ਕਪਿਲ ਸੂਨਕ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ।

Read More : ਕੈਨੇਡਾ ਪੁਲਸ ਨੇ ਪੰਜਾਬਣ ਮਾਂ ਨੂੰ ਪੁੱਤਾਂ ਸਮੇਤ ਵੱਡੀ ਮਾਤਰਾ ਅਸਲਾ ਤੇ ਕੋਕੀਨ ਬਰਾਮਦ ਹੋਣ ਤੇ ਕੀਤਾ ਗ੍ਰਿਫਤਾਰ

Leave a Comment

Your email address will not be published. Required fields are marked *

Scroll to Top