ਪਟਿਆਲਾ, 27 ਅਪ੍ਰੈਲ 2025 : Pokleen machine and tipper full of soil seized for illegal mining : ਜਿ਼ਲਾ ਪਟਿਆਲਾ ਨੇੜਲੇ ਪਿੰਡ ਖੇੜਾ ਜੱਟਾਂ ਵਿਖੇ ਚੱਲ ਰਹੀ ਨਾਜਾਇਜ਼ ਮਾਈਨਿੰਗ (Illegal mining) ਦੀ ਮਾਈਨਿੰਗ ਮਹਿਕਮੇ ਨੂੰ ਪ੍ਰਾਪਤ ਹੋਈ ਸਿ਼ਕਾਇਤ ਦੇ ਆਧਾਰ ਤੇ ਵਿਭਾਗ ਵਲੋਂ ਨਾਜਾਇਜ਼ ਮਾਈਨਿੰਗ ਕਰਦੀ ਪੋਕਲੇਨ ਮਸ਼ੀਨ ਤੇ ਮਿੱਟੀ ਦਾ ਭਰਿਆ ਟਿਪਰ (A tipper full of soil on a Pokleen machine) ਕਾਬੂ ਕੀਤਾ ਗਿਆ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਈਨਿੰਗ ਵਿਭਾਗ (Mining Department) ਦੇ ਕਾਰਜਕਾਰੀ ਇੰਜੀਨੀਅਰ ਪ੍ਰਥਮ ਗੰਭੀਰ ਨੇ ਦੱਸਿਆ ਕਿ ਮਾਈਨਿੰਗ ਅਫਸਰ ਵੱਲੋਂ ਮੌਕਾ ਦੇਖਿਆ ਗਿਆ ਤਾ ਮੌਕੇ ‘ਤੇ ਇੱਕ ਨੰਬਰ ਪੋਕਲੇਨ ਮਸ਼ੀਨ ਜਿਸਦਾ ਰੰਗ ਪੀਲਾ ਮਾਰਕਾ ਕੋਮਾਟਸੂ ਅਤੇ ਇੱਕ ਨੰਬਰ ਟਿੱਪਰ ਮਿੱਟੀ ਦਾ ਭਰਿਆ ਹੋਇਆ ਸੀ ਦਾ ਨੰਬਰ ਪੀ. ਬੀ. 11 ਡੀ. ਸੀ. 3265 ਮੌਕੇ ‘ਤੇ ਕਾਬੂ ਕਰ ਲਿਆ ਗਿਆ ।
ਪਹਿਲਾਂ ਵੀ ਕਈ ਵਾਰ ਕੀਤੀ ਗਈ ਹੈ ਨਜਾਇਜ ਮਾਈਨਿੰਗ ਕਰਨ ਵਾਲਿਆਂ ਦੀ ਫੜੋ ਫੜੀ
ਉਨ੍ਹਾਂ ਅੱਗੇ ਦੱਸਿਆ ਕਿ ਮੌਕੇ ਤੇ ਮੁੱਖ ਥਾਣਾ ਅਫਸਰ ਥਾਣਾ ਪਸਿਆਣਾ ਦੀ ਪੁਲਸ ਪਾਰਟੀ ਦੀ ਮਦਦ ਨਾਲ ਉਕਤ ਮਸ਼ੀਨਰੀ ਵਿਰੁ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਅਤੇ ਉਕਤ ਮਸ਼ੀਨਰੀ ਮਾਲਕ ਅਤੇ ਜਮੀਨ ਮਾਲਕ ਖਿ਼ਲਾਫ਼ ਪੰਜਾਬ ਮਾਈਨਰ ਮਿਨਰਲ ਐਕਟ 1957 ਦੀ ਧਾਰਾ 21 (1) ਅਤੇ 4(1) (Sections 21(1) and 4(1) of the Punjab Minor Minerals Act, 1957) ਦੇ ਤਹਿਤ ਪਰਚਾ ਦਰਜ ਕਰਨ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ । ਦੱਸਣਯੋਗ ਹੈ ਕਿ ਮਾਈਨਿੰਗ ਵਿਭਾਗ ਵਲੋਂ ਸਮੇਂ ਸਮੇਂ ਸਿਰ ਪਹਿਲਾਂ ਵੀ ਕਈ ਵਾਰ ਨਜਾਇਜ ਮਾਈਨਿੰਗ ਕਰਨ ਵਾਲਿਆਂ ਦੀ ਫੜੋ ਫੜੀ ਕੀਤੀ ਗਈ ਹੈ ।
Read More : ਡੀ. ਸੀ. ਨੇ ਮੀਆਂਪੁਰ ਚੰਗਰ ਵਿੱਚ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਐਫ ਆਈ ਆਰ ਦਰਜ ਕਰਨ ਦੇ ਦਿੱਤੇ ਹੁਕਮ